Commonwealth Games: ਅਥਲੀਟ ਨਵਜੀਤ ਢਿੱਲੋਂ ਨੇ ਚੁੱਕੇ ਭਗਵੰਤ ਮਾਨ ਸਰਕਾਰ 'ਤੇ ਸਵਾਲ, ਸਰਕਾਰ ਦਾ ਰਵੱਈਆ ਇੰਝ ਰਿਹਾ ਤਾਂ ਖਿਡਾਰੀਆਂ ਦਾ ਹੌਸਲਾ ਕਿਵੇਂ ਵਧੇਗਾ?
ਨਵਜੀਤ ਢਿੱਲੋਂ ਨੇ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਨਵੀਂ ਸਪੋਰਟਸ ਨੀਤੀ ਨੂੰ ਲੈ ਕੇ ਵੀ ਸਵਾਲ ਪੁੱਛਿਆ ਕਿ ਜਦੋਂ ਟੂਰਨਾਮੈਂਟ ਲੰਘ ਜਾਵੇਗਾ ਫੇਰ ਨੀਤੀ ਬਣਾਉਣ ਦਾ ਕੀ ਫਾਇਦਾ? ਨਵਜੀਤ ਨੇ ਕਿਹਾ ਸਰਕਾਰ ਨੂੰ ਨਵੀਂ ਖੇਡ ਨੀਤੀ ਜਲਦ ਬਣਾਉਣੀ ਚਾਹੀਦੀ ਹੈ

ਹਰਪਿੰਦਰ ਸਿੰਘ ਦੀ ਰਿਪੋਰਟ
Commonwealth Games 2022: ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੀ ਅਥਲੀਟ ਨਵਜੀਤ ਕੌਰ ਢਿੱਲੋਂ ਨੇ ਪੰਜਾਬ ਸਰਕਾਰ 'ਤੇ ਸਵਾਲ ਉਠਾਏ ਹਨ। ਡਿਸਕਸ ਥਰੋਅਰ ਨਵਜੀਤ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਅਜੇ ਤੱਕ ਕਿਸੇ ਵੀ ਮੰਤਰੀ ਜਾਂ ਸਪੋਰਟਸ ਵਿਭਾਗ ਦੇ ਅਧਿਕਾਰੀ ਵੱਲੋਂ ਸਾਡੇ ਨਾਲ ਨਾ ਤਾਂ ਕੋਈ ਗੱਲਬਾਤ ਕੀਤੀ ਗਈ ਹੈ ਤੇ ਵਧਾਈ ਦੇਣ ਦੀ ਤਾਂ ਦੂਰ ਦੀ ਗੱਲ ਹੈ। ਜੇਕਰ ਸਰਕਾਰ ਦਾ ਇਸ ਤਰ੍ਹਾਂ ਦਾ ਰਵੱਈਆ ਹੈ ਤਾਂ ਖਿਡਾਰੀਆਂ ਦਾ ਹੌਸਲਾ ਕਿਵੇਂ ਵਧੇਗਾ?
ਨਵਜੀਤ ਨੇ ਆਪ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਨਵੀਂ ਸਪੋਰਟਸ ਨੀਤੀ ਨੂੰ ਲੈ ਕੇ ਵੀ ਸਵਾਲ ਪੁੱਛਿਆ ਕਿ ਜਦੋਂ ਟੂਰਨਾਮੈਂਟ ਲੰਘ ਜਾਵੇਗਾ ਫੇਰ ਨੀਤੀ ਬਣਾਉਣ ਦਾ ਕੀ ਫਾਇਦਾ? ਨਵਜੀਤ ਨੇ ਕਿਹਾ ਸਰਕਾਰ ਨੂੰ ਨਵੀਂ ਖੇਡ ਨੀਤੀ ਜਲਦ ਬਣਾਉਣੀ ਚਾਹੀਦੀ ਹੈ ਤੇ ਖਿਡਾਰੀਆਂ ਦੇ ਹੱਕ ਦੀ ਬਣਾਉਣੀ ਚਾਹੀਦੀ ਜਿਸ ਵਿੱਚ ਖਿਡਾਰੀ ਨੂੰ ਨੌਕਰੀ ਦੇਣ ਦੇ ਪਹਿਲ ਕੀਤੀ ਜਾਵੇ।
ਰਾਸ਼ਟਰਮੰਡਲ ਖੇਡਾਂ ਦੀ ਸ਼ੁਰੁਆਤ 28 ਅਗਸਤ ਤੋਂ ਬਰਮਿੰਘਮ ਵਿਚ ਹੋਣ ਜਾ ਰਹੀ ਹੈ। ਇਨ੍ਹਾਂ ਖੇਡਾਂ ਵਿੱਚ 200 ਤੋਂ ਵੱਧ ਭਾਰਤੀ ਅਥਲੀਟ ਹਿੱਸਾ ਲੈਣਗੇ ਤੇ ਪੰਜਾਬ ਦੇ 20 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ।
ਦੱਸ ਦਈਏ ਕਿ ਹੁਣ ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋਣ ਵਿੱਚ ਥੋੜਾ ਹੀ ਸਮਾਂ ਬਾਕੀ ਹੈ। ਇਹ ਖੇਡਾਂ ਇੰਗਲੈਂਡ ਦੇ ਬਰਮਿੰਘਮ ਵਿੱਚ ਹੋਣੀਆਂ ਹਨ। ਇਸ ਵਿੱਚ ਭਾਰਤ ਦੇ 215 ਅਥਲੀਟ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਨਾਲ ਗੱਲਬਾਤ ਕੀਤੀ। ਵੀਡੀਓ ਕਾਨਫਰੰਸ ਵਿੱਚ ਪੀਐਮ ਮੋਦੀ ਨੇ 6 ਐਥਲੀਟਾਂ ਅਵਿਨਾਸ਼ ਸਾਬਲ, ਅਚਿੰਤਾ ਸ਼ਿਉਲੀ, ਸਲੀਮਾ ਟੇਟੇ, ਟਰੀਸਾ ਜੌਲੀ, ਸ਼ਰਮੀਲਾ ਅਤੇ ਡੇਵਿਡ ਬੇਹਕਮ ਨਾਲ ਗੱਲਬਾਤ ਕੀਤੀ।
ਇਸ ਦੇ ਨਾਲ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦੇ ਨਾਲ ਵੀਡੀਓ ਕਾਨਫ਼ਰੈਂਸਿੰਗ ਰਾਹੀਂ ਗੱਲਬਾਤ ਵੀ ਕੀਤੀ ਸੀ।






















