ਪੜਚੋਲ ਕਰੋ

Rinku Singh: ਆਸਟ੍ਰੇਲਿਆਈ ਦਿੱਗਜ ਨੇ ਕਰ ਦਿੱਤਾ ਰਿੰਕੂ ਸਿੰਘ ਵਾਲਾ ਕਾਰਨਾਮਾ, 5 ਗੇਂਦਾਂ 'ਤੇ 5 ਛੱਕੇ

ਕੈਲੀਫੋਰਨੀਆ ਨਾਈਟਸ ਦੇ ਕਪਤਾਨ ਐਰੋਨ ਫਿੰਚ ਓਪਨ ਕਰਨ ਲਈ ਉਤਰੇ। ਉਹ 31 ਗੇਂਦਾਂ 'ਤੇ 75 ਦੌੜਾਂ ਬਣਾ ਕੇ ਅਜੇਤੂ ਰਿਹਾ। ਸਟ੍ਰਾਈਕ ਰੇਟ 242 ਸੀ। ਫਿੰਚ ਨੇ ਪਾਰੀ 'ਚ 3 ਚੌਕੇ ਤੇ 8 ਛੱਕੇ ਲਗਾਏ।

Rinku Singh: ਇਨ੍ਹੀਂ ਦਿਨੀਂ ਅਮਰੀਕਾ 'ਚ ਟੀ-10 ਲੀਗ ਦੇ ਮੈਚ ਖੇਡੇ ਜਾ ਰਹੇ ਹਨ। ਇੱਕ ਮੈਚ ਵਿੱਚ ਆਸਟਰੇਲੀਆ ਦੇ ਸਾਬਕਾ ਕਪਤਾਨ ਐਰੋਨ ਫਿੰਚ ਨੇ ਲਗਾਤਾਰ 5 ਗੇਂਦਾਂ 'ਤੇ 5 ਛੱਕੇ ਜੜ ਦਿੱਤੇ। ਫਿੰਚ ਦੀ ਬੱਲੇਬਾਜ਼ੀ ਨੇ ਰਿੰਕੂ ਸਿੰਘ ਦੀ ਯਾਦ ਦਿਵਾ ਦਿੱਤੀ। ਰਿੰਕੂ ਨੇ IPL 2023 'ਚ ਵੀ ਲਗਾਤਾਰ 5 ਛੱਕੇ ਲਗਾਏ ਸਨ। ਫਿੰਚ ਅੰਤ ਤੱਕ ਨਾਟ ਆਊਟ ਰਹੇ। 

ਹਾਲਾਂਕਿ ਫਿੰਚ ਦੀ ਟੀਮ ਇਹ ਮੈਚ ਨਹੀਂ ਜਿੱਤ ਸਕੀ। ਯੂਸਫ ਪਠਾਨ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲਿਆਈ ਦਿੱਗਜ ਤੋਂ ਜਿੱਤ ਖੋਹ ਲਈ। ਯੂਐਸ ਮਾਸਟਰਜ਼ ਟੀ 10 ਲੀਗ ਦੇ ਇੱਕ ਮੈਚ ਵਿੱਚ ਕੈਲੀਫੋਰਨੀਆ ਨਾਈਟਸ ਨੇ ਪਹਿਲਾਂ ਖੇਡਦੇ ਹੋਏ 3 ਵਿਕਟਾਂ 'ਤੇ 116 ਦੌੜਾਂ ਬਣਾਈਆਂ। ਜਵਾਬ ਵਿੱਚ ਨਿਊਜਰਸੀ ਟ੍ਰਾਈਟਨਜ਼ ਨੇ 9.4 ਓਵਰਾਂ ਵਿੱਚ ਦੋ ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਪਠਾਨ ਨੇ 11 ਗੇਂਦਾਂ 'ਤੇ 35 ਦੌੜਾਂ ਬਣਾਈਆਂ ਤੇ ਪਲੇਅਰ ਆਫ ਦ ਮੈਚ ਰਹੇ।

ਕੈਲੀਫੋਰਨੀਆ ਨਾਈਟਸ ਦੇ ਕਪਤਾਨ ਐਰੋਨ ਫਿੰਚ ਓਪਨ ਕਰਨ ਲਈ ਉਤਰੇ। ਉਹ 31 ਗੇਂਦਾਂ 'ਤੇ 75 ਦੌੜਾਂ ਬਣਾ ਕੇ ਅਜੇਤੂ ਰਿਹਾ। ਸਟ੍ਰਾਈਕ ਰੇਟ 242 ਸੀ। ਫਿੰਚ ਨੇ ਪਾਰੀ 'ਚ 3 ਚੌਕੇ ਤੇ 8 ਛੱਕੇ ਲਗਾਏ। 9ਵੇਂ ਓਵਰ ਦੀਆਂ ਪਹਿਲੀਆਂ 5 ਗੇਂਦਾਂ 'ਤੇ ਫਿੰਚ ਨੇ ਤੇਜ਼ ਗੇਂਦਬਾਜ਼ ਕ੍ਰਿਸ ਬਾਰਨਵੇਲ 'ਤੇ ਲਗਾਤਾਰ 5 ਛੱਕੇ ਜੜੇ। 

ਫਿੰਚ ਨੇ ਵੈਸਟਇੰਡੀਜ਼ ਦੇ ਬਾਰਨਵੇਲ ਦੀ ਪਹਿਲੀ ਗੇਂਦ 'ਤੇ ਲਾਂਗ ਆਨ 'ਤੇ ਛੱਕਾ ਲਗਾਇਆ। ਫਿੰਚ ਨੇ ਦੂਜੀ ਗੇਂਦ 'ਤੇ ਵਾਈਡ ਲਾਂਗ, ਤੀਜੀ ਗੇਂਦ 'ਤੇ ਸਕੁਆਇਰ ਲੈੱਗ, ਚੌਥੀ ਗੇਂਦ 'ਤੇ ਲਾਂਗ ਤੇ 5ਵੀਂ ਗੇਂਦ 'ਤੇ ਲਾਂਗ ਆਫ ਮਾਰਿਆ। ਇਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਫਿੰਚ 6 ਛੱਕਿਆਂ ਦਾ ਰਿਕਾਰਡ ਵੀ ਬਣਾ ਦੇਵੇਗਾ।

ਗੇਂਦਬਾਜ਼ ਨੇ ਵਾਈਡ ਗੇਂਦ ਸੁੱਟੀ
ਪਹਿਲੀਆਂ 5 ਗੇਂਦਾਂ 'ਤੇ 5 ਛੱਕੇ ਲਗਾਉਣ ਤੋਂ ਬਾਅਦ ਕ੍ਰਿਸ ਬਾਰਨਵੇਲ ਨੇ ਛੇਵੀਂ ਗੇਂਦ ਨੂੰ ਵਾਈਡ ਲਾਇਆ। ਉਸ ਨੇ ਆਖਰੀ ਗੇਂਦ ਨੂੰ ਆਫ ਸਾਈਡ ਤੋਂ ਬਾਹਰ ਸੁੱਟਿਆ। ਇਸ 'ਤੇ ਆਰੋਨ ਫਿੰਚ ਸਿਰਫ ਇੱਕ ਦੌੜ ਹੀ ਬਣਾ ਸਕੇ। ਇਸ ਤਰ੍ਹਾਂ ਓਵਰਾਂ ਵਿੱਚ ਕੁੱਲ 32 ਦੌੜਾਂ ਬਣੀਆਂ। ਮਿਲਿੰਦ ਕੁਮਾਰ ਨੇ ਵੀ 14 ਗੇਂਦਾਂ 'ਤੇ 27 ਦੌੜਾਂ ਬਣਾਈਆਂ। ਇਰਫਾਨ ਪਠਾਨ 3 ਗੇਂਦਾਂ 'ਤੇ ਇੱਕ ਦੌੜ ਬਣਾ ਕੇ ਆਊਟ ਹੋ ਗਏ। ਜਵਾਬ ਵਿੱਚ ਜੈਸੀ ਰਾਈਡਰ ਤੇ ਨਮਨ ਓਝਾ ਨੇ ਨਿਊਜਰਸੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਰਾਈਡਰ ਨੇ 19 ਗੇਂਦਾਂ 'ਤੇ 20 ਤੇ ਓਝਾ ਨੇ 11 ਗੇਂਦਾਂ 'ਤੇ 25 ਦੌੜਾਂ ਬਣਾਈਆਂ।

ਨੰਬਰ-4 'ਤੇ ਉੱਤਰੇ 40 ਸਾਲਾ ਯੂਸਫ ਪਠਾਨ ਨੇ ਹਮਲਾਵਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। ਪਠਾਨ ਨੇ 318 ਦੇ ਸਟ੍ਰਾਈਕ ਰੇਟ ਨਾਲ 11 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਪਾਰੀ 'ਚ 2 ਚੌਕੇ ਤੇ 4 ਛੱਕੇ ਲਗਾਏ। ਯਾਨੀ ਪਠਾਨ ਨੇ ਬਾਊਂਡਰੀ ਤੋਂ ਸਿਰਫ 32 ਦੌੜਾਂ ਬਣਾਈਆਂ। ਬਾਰਨਵੇਲ 6 ਗੇਂਦਾਂ 'ਤੇ 12 ਦੌੜਾਂ ਬਣਾ ਕੇ ਅਜੇਤੂ ਰਿਹਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Advertisement
ABP Premium

ਵੀਡੀਓਜ਼

Couple ਲਈ ਜ਼ਰੂਰੀ ਖ਼ਬਰ ! OYO ਹੋਟਲਾਂ 'ਚ ਹੁਣ ਅਣਵਿਆਹੇ ਜੋੜੇ ਦੀ ਐਂਟਰੀ ਬੈਨਕਿਸਾਨ ਮਹਾਂਪੰਚਾਇਤ 'ਚ Rakesh Tikait ਦਾ ਵੱਡਾ ਬਿਆਨ| Tohana SKM Kisan Mahapanchayatਦਿਲਜੀਤ ਦੀ PM ਨਾਲ ਮੀਟਿੰਗ ਤੇ ਸਿਆਸਤ , ਕੌਣ ਲੈ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਪੰਗਾਚੰਡੀਗੜ੍ਹ 'ਚ ਵੇਖੋ ਕੀ ਕਰ ਗਏ ਸਰਤਾਜ , ਲੋਕ ਹੋਏ ਸਤਿੰਦਰ ਸਰਤਾਜ ਦੇ ਦੀਵਾਨੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Punjab News: ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Embed widget