MS Dhoni: 'ਧੋਨੀ ਵਾਂਗ ਮੈਚ ਵਿਨਰ ਖਿਡਾਰੀ ਹੈ ਬੇਨ ਸਟੋਕਸ...', ਰਿਕੀ ਪੋਂਟਿੰਗ ਨੇ ਲਾਰਡਸ ਤੋਂ ਬਾਅਦ ਦਿੱਤਾ ਵੱਡਾ ਬਿਆਨ
Ashes 2023: ਲਾਰਡਸ ਟੈਸਟ ਮੈਚ 'ਚ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਨੇ 155 ਦੌੜਾਂ ਦੀ ਪਾਰੀ ਖੇਡੀ, ਜਦੋਂ ਟੀਮ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਹਾਲਾਂਕਿ ਇਸ ਮੈਚ 'ਚ ਇੰਗਲੈਂਡ ਨੂੰ 43 ਦੌੜਾਂ ਨਾਲ ਹਾਰ ਮਿਲੀ ਸੀ।
Ricky Ponting Compares Ben Stokes match With MS Dhoni: ਇੰਗਲੈਂਡ ਦੀ ਟੈਸਟ ਟੀਮ ਦੇ ਮੌਜੂਦਾ ਕਪਤਾਨ ਬੇਨ ਸਟੋਕਸ ਨੇ ਆਸਟ੍ਰੇਲੀਆ ਖਿਲਾਫ ਲਾਰਡਸ ਟੈਸਟ 'ਚ 155 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੂੰ ਮੈਚ 'ਚ 43 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਟੋਕਸ ਦੀ ਪਾਰੀ ਨੇ ਯਕੀਨੀ ਤੌਰ 'ਤੇ ਮੈਚ ਨੂੰ ਬਹੁਤ ਰੋਮਾਂਚਕ ਬਣਾ ਦਿੱਤਾ। ਹੁਣ ਇਸ 'ਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਸਟੋਕਸ ਦੀ ਤਾਰੀਫ ਕਰਦਿਆਂ ਹੋਇਆਂ ਉਨ੍ਹਾਂ ਦੀ ਤੁਲਨਾ ਮਹਿੰਦਰ ਸਿੰਘ ਧੋਨੀ ਨਾਲ ਕੀਤੀ ਹੈ। ਪੋਂਟਿੰਗ ਮੁਤਾਬਕ ਸਟੋਕਸ 'ਚ ਮੈਚ ਜਿੱਤਣ ਦੀ ਸਮਰੱਥਾ ਧੋਨੀ ਵਰਗੀ ਹੈ।
ਆਈਸੀਸੀ ਸਮੀਖਿਆ 'ਤੇ ਲਾਰਡਸ ਟੈਸਟ ਮੈਚ 'ਚ ਬੇਨ ਸਟੋਕਸ ਵਲੋਂ ਖੇਡੀ ਗਈ ਪਾਰੀ 'ਤੇ ਗੱਲ ਕਰਦੇ ਹੋਏ ਰਿਕੀ ਪੋਂਟਿੰਗ ਨੇ ਕਿਹਾ ਕਿ ਮੈਨੂੰ ਅਤੇ ਸਾਰਿਆਂ ਨੂੰ ਉਸ ਵੇਲੇ ਇਦਾਂ ਦਾ ਮਹਿਸੂਸ ਹੋਇਆ ਕਿ, ਕੀ ਸਟੋਕਸ ਦੁਬਾਰਾ ਹੈਡਿੰਗਲੇ ਟੈਸਟ ਮੈਚ ਵਰਗਾ ਕੁਝ ਕਰਨ ਜਾ ਰਹੇ ਹਨ। ਹਾਲਾਂਕਿ ਇਸ ਵਾਰ ਟੀਚਾ ਥੋੜ੍ਹਾ ਵੱਧ ਸੀ ਪਰ ਜਦੋਂ ਉਨ੍ਹਾਂ ਨੇ ਤੇਜ਼ੀ ਨਾਲ ਸਕੋਰ ਬਣਾਉਣੇ ਸ਼ੁਰੂ ਕੀਤੇ ਤਾਂ ਸਾਰਿਆਂ ਨੂੰ ਉਸ ਟੈਸਟ ਦੀ ਯਾਦ ਆ ਗਈ। ਇਸ ਮੈਚ ਵਿੱਚ ਵੀ ਸਟੋਕਸ ਦਾ ਕੈਚ ਸਮਿਥ ਨੇ ਛੱਡਿਆ, ਜਦਕਿ ਹੈਡਿੰਗਲੇ ਵਿੱਚ ਵੀ ਮਾਰਕਸ ਹੈਰਿਸ ਨੇ ਵੀ ਉਨ੍ਹਾਂ ਦਾ ਕੈਚ ਛੱਡ ਦਿੱਤਾ ਸੀ।
ਪੋਂਟਿੰਗ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ 'ਚ ਕਿਸੇ ਵੀ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲਾ ਖਿਡਾਰੀ ਦਬਾਅ 'ਚ ਹੁੰਦਾ ਹੈ। ਬੈਨ ਸਟੋਕਸ ਬੱਲੇਬਾਜ਼ੀ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਲਈ ਹੇਠਾਂ ਆਉਂਦੇ ਹਨ ਅਤੇ ਉਨ੍ਹਾਂ ਕੋਲ ਵੀ ਟੀਮ ਨੂੰ ਜਿੱਤ ਦਿਵਾਉਣ ਦੇ ਵਧੇਰੇ ਮੌਕੇ ਹੁੰਦੇ ਹਨ। ਅਜਿਹੇ 'ਚ ਮੈਨੂੰ ਜਿਹੜਾ ਨਾਂ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ, ਉਹ ਹੈ ਮਹਿੰਦਰ ਸਿੰਘ ਧੋਨੀ ਦਾ। ਜਿਨ੍ਹਾਂ ਨੇ ਟੀ-20 ਫਾਰਮੈਟ 'ਚ ਕਈ ਵਾਰ ਮੈਚ ਖਤਮ ਕੀਤਾ ਹੈ। ਸਟੋਕਸ ਟੈਸਟ ਕ੍ਰਿਕਟ 'ਚ ਵੀ ਅਜਿਹਾ ਹੀ ਕੁਝ ਕਰਦੇ ਨਜ਼ਰ ਆ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਖਿਡਾਰੀ ਟੈਸਟ ਕ੍ਰਿਕਟ 'ਚ ਕਪਤਾਨ ਵਾਂਗ ਅਜਿਹਾ ਕਾਰਨਾਮਾ ਕਰ ਸਕੇਗਾ।
ਹੁਣ ਸਾਰਿਆਂ ਦੀਆਂ ਨਜ਼ਰਾਂ ਹੈਡਿੰਗਲੇ ਟੈਸਟ 'ਤੇ
ਲਾਰਡਸ ਟੈਸਟ ਮੈਚ 'ਚ ਇੰਗਲੈਂਡ ਦੀ ਟੀਮ ਦੀ ਹਾਰ ਤੋਂ ਬਾਅਦ ਹੁਣ ਏਸ਼ੇਜ਼ 'ਚ ਵਾਪਸੀ ਕਰਨ ਲਈ ਸੀਰੀਜ਼ ਦੇ ਆਖਰੀ 3 ਟੈਸਟ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਜੌਨੀ ਬੇਅਰਸਟੋ ਦੀ ਵਿਵਾਦਤ ਬਰਖਾਸਤਗੀ ਤੋਂ ਬਾਅਦ ਇਸ ਸੀਰੀਜ਼ ਦਾ ਰੋਮਾਂਚ ਹੁਣ ਵੱਖਰੇ ਪੱਧਰ 'ਤੇ ਦੇਖਿਆ ਜਾ ਰਿਹਾ ਹੈ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ 6 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਹੈਡਿੰਗਲੇ ਟੈਸਟ ਮੈਚ 'ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਭਾਰਤੀ ਫੁੱਟਬਾਲ ਟੀਮ ਨੇ SAFF ਚੈਂਪੀਅਨਸ਼ਿਪ 2023 ਕੀਤਾ ਆਪਣੇ ਨਾਂਅ, ਪ੍ਰਸ਼ੰਸਕਾਂ ਨੇ ਖੁਸ਼ੀ 'ਚ 'ਵੰਦੇ ਮਾਤਰਮ' ਤੇ 'ਮਾਂ ਤੁਝੇ ਸਲਾਮ' ਗਾਇਆ