ਪੜਚੋਲ ਕਰੋ

T20 WC 2022: ਪਾਕਿਸਤਾਨ ਦੀ ਜਿੱਤ ਤੋਂ ਬਾਅਦ ਵਿਸ਼ਵ ਕੱਪ ਦੀ ਲੜਾਈ ਹੋਈ ਦਿਲਚਸਪ, ਜਾਣੋ ਸੈਮੀਫਾਈਨਲ 'ਚ ਕਿਸ ਟੀਮ ਨਾਲ ਹੋਵੇਗਾ ਮੁਕਾਬਲਾ

T20 WC Semi Final: ਟੀ-20 ਵਿਸ਼ਵ ਦੇ ਸੈਮੀਫਾਈਨਲ 'ਚ ਭਾਰਤੀ ਟੀਮ ਦਾ ਸਾਹਮਣਾ ਇੰਗਲੈਂਡ ਨਾਲ ਹੋ ਸਕਦਾ ਹੈ, ਜਦਕਿ ਪਾਕਿਸਤਾਨ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋ ਸਕਦਾ ਹੈ।

T20 World Cup Semi Final: ਐਡੀਲੇਡ ਓਵਲ ਵਿੱਚ ਕਰੋ ਜਾਂ ਮਰੋ ਦੇ ਮੈਚ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਪਾਕਿਸਤਾਨ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਚੌਥੀ ਅਤੇ ਆਖਰੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ, ਇੰਗਲੈਂਡ ਅਤੇ ਭਾਰਤ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚ ਚੁੱਕੇ ਹਨ।

ਪਾਕਿਸਤਾਨ ਦੀ ਜਿੱਤ ਤੋਂ ਬਾਅਦ ਹੁਣ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਲੜਾਈ ਕਾਫੀ ਦਿਲਚਸਪ ਹੋ ਗਈ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਕਿਹੜੀ ਟੀਮ ਕਿਸ ਨਾਲ ਭਿੜ ਸਕਦੀ ਹੈ।

ਭਾਰਤ ਦਾ ਇੰਗਲੈਂਡ ਨਾਲ  ਹੋ ਸਕਦੈ ਮੁਕਾਬਲਾ

ਭਾਰਤੀ ਟੀਮ ਜ਼ਿੰਬਾਬਵੇ ਖਿਲਾਫ ਟੀ-20 ਵਿਸ਼ਵ ਕੱਪ ਸੁਪਰ-12 ਦਾ ਆਖਰੀ ਮੈਚ ਖੇਡ ਰਹੀ ਹੈ। ਭਾਰਤੀ ਟੀਮ ਇਸ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਦੂਜੇ ਪਾਸੇ ਜੇਕਰ ਭਾਰਤੀ ਟੀਮ ਇਸ ਮੈਚ ਵਿੱਚ ਜ਼ਿੰਬਾਬਵੇ ਨੂੰ ਹਰਾਉਂਦੀ ਹੈ ਤਾਂ ਉਹ 8 ਅੰਕਾਂ ਨਾਲ ਗਰੁੱਪ ਬੀ ਵਿੱਚ ਸਿਖਰ ’ਤੇ ਕਾਬਜ਼ ਹੋ ਜਾਵੇਗੀ।

ਜਿਸ ਤੋਂ ਬਾਅਦ ਸੈਮੀਫਾਈਨਲ 'ਚ ਉਸ ਦਾ ਸਾਹਮਣਾ ਗਰੁੱਪ ਏ 'ਚ ਦੂਜੇ ਸਥਾਨ 'ਤੇ ਕਾਬਜ਼ ਇੰਗਲੈਂਡ ਨਾਲ ਹੋਵੇਗਾ। ਇੰਗਲੈਂਡ ਗਰੁੱਪ ਏ 'ਚ 7 ਅੰਕਾਂ ਨਾਲ ਦੂਜੇ ਸਥਾਨ 'ਤੇ ਆਖ਼ਰੀ ਚਾਰ 'ਚ ਪਹੁੰਚ ਗਿਆ ਹੈ। ਟੀ-20 ਵਿਸ਼ਵ ਦੇ ਸੈਮੀਫਾਈਨਲ 'ਚ ਗਰੁੱਪ ਬੀ 'ਚ ਚੋਟੀ 'ਤੇ ਰਹਿਣ ਵਾਲੀ ਟੀਮ ਗਰੁੱਪ ਏ ਦੀ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਤੋਂ ਹੋਵੇਗੀ। ਅਜਿਹੇ 'ਚ ਭਾਰਤੀ ਟੀਮ ਇੰਗਲੈਂਡ ਨਾਲ ਮੁਕਾਬਲਾ ਕਰ ਸਕਦੀ ਹੈ।

ਪਾਕਿਸਤਾਨ ਨਿਊਜ਼ੀਲੈਂਡ ਨੂੰ ਦੇ ਸਕਦੈ ਚੁਣੌਤੀ

ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਾਕਿਸਤਾਨ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋ ਸਕਦਾ ਹੈ। ਕਰੋ ਜਾਂ ਮਰੋ ਦੇ ਮੈਚ 'ਚ ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ ਪਾਕਿਸਤਾਨ ਇਸ ਸਮੇਂ ਸੁਪਰ-12 ਦੇ ਗਰੁੱਪ ਬੀ 'ਚ 6 ਅੰਕਾਂ ਅਤੇ +1.012 ਰਨ ਰੇਟ ਨਾਲ ਪਹਿਲੇ ਸਥਾਨ 'ਤੇ ਹੈ। ਹਾਲਾਂਕਿ ਭਾਰਤੀ ਟੀਮ ਫਿਲਹਾਲ ਮੈਲਬੋਰਨ 'ਚ ਜ਼ਿੰਬਾਬਵੇ ਖਿਲਾਫ ਖੇਡ ਰਹੀ ਹੈ ਅਤੇ ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ 8 ਅੰਕਾਂ ਨਾਲ ਗਰੁੱਪ ਬੀ 'ਚ ਸਿਖਰ 'ਤੇ ਪਹੁੰਚ ਜਾਵੇਗੀ।

ਅਜਿਹੇ 'ਚ ਦੂਜੇ ਸਥਾਨ 'ਤੇ ਪਹੁੰਚਣ ਤੋਂ ਬਾਅਦ ਪਾਕਿਸਤਾਨ ਨੂੰ ਸੈਮੀਫਾਈਨਲ 'ਚ ਸੁਪਰ-12 ਦੇ ਗਰੁੱਪ 'ਏ' 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਨਿਊਜ਼ੀਲੈਂਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ 7 ਅੰਕ ਅਤੇ +0.113 ਰਨ ਰੇਟ ਦੇ ਨਾਲ ਗਰੁੱਪ ਏ ਵਿੱਚ ਸਿਖਰ 'ਤੇ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ

Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ

White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ

Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Advertisement
ABP Premium

ਵੀਡੀਓਜ਼

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘT20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀT20 Cricket World Cup ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ Arshdeep Singh ਨੇ ਕੀ ਕਿਹਾ ?ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
DA Hike: ਬਜਟ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, 25 ਫੀਸਦੀ ਵਧਣਗੇ ਇਹ 13 ਭੱਤੇ, ਮਿਲੇਗੀ ਵੱਧ ਤਨਖਾਹ

Sangrur News: ਪੁਲਿਸ ਦੀ ਸੰਗਰੂਰ 'ਚ ਵੱਡੀ ਕਾਰਵਾਈ, 16 ਨਸ਼ਾ ਤਸਕਰ ਕੀਤੇ ਕਾਬੂ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...

Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ

Embed widget