Virat Kohli ਤੋਂ ਬਾਅਦ ਇਸ ਖਿਡਾਰੀ ਨੂੰ ਬਣਾਇਆ ਜਾ ਸਕਦਾ Team India ਦਾ ਟੈਸਟ ਕਪਤਾਨ, ਦੌੜ 'ਚ ਸਭ ਤੋਂ ਅੱਗੇ ਬੱਲੇਬਾਜ਼
ਰੋਹਿਤ ਨੇ ਟੈਸਟ ਮੈਚਾਂ ਤੋਂ ਪਹਿਲਾਂ ਵਨਡੇ ਤੇ ਟੀ-20 ਵਿੱਚ ਕਪਤਾਨੀ ਕੀਤੀ ਹੈ ਤੇ ਉਹ ਇੱਕ ਚੰਗੇ ਕਪਤਾਨ ਵਜੋਂ ਸਾਹਮਣੇ ਆਏ ਹਨ। ਰੋਹਿਤ ਨੇ ਟੀਮ ਇੰਡੀਆ ਲਈ ਹੁਣ ਤੱਕ 43 ਟੈਸਟ ਮੈਚ ਖੇਡੇ ਹਨ। ਉਸ ਨੇ ਇਸ ਦੌਰਾਨ 3047 ਦੌੜਾਂ ਬਣਾਈਆਂ ਹਨ।
Rohit Sharma KL Rahul Virat Kohli Team India: ਵਿਰਾਟ ਕੋਹਲੀ ਨੇ ਟੈਸਟ ਮੈਚਾਂ ਦੀ ਕਪਤਾਨੀ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਭਾਰਤੀ ਕ੍ਰਿਕਟ 'ਚ 'ਕੈਪਟਨ ਵਿਰਾਟ' ਯੁੱਗ ਦਾ ਅੰਤ ਹੋ ਗਿਆ। ਕੋਹਲੀ ਨੇ ਟੀਮ ਇੰਡੀਆ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ। ਕਿਹਾ ਜਾਂਦਾ ਹੈ ਕਿ ਵਿਰਾਟ ਨੇ ਟੀਮ ਬਣਾ ਲਈ, ਪਰ ਉਸ ਟੀਮ ਨੂੰ ਸਹੀ ਦਿਸ਼ਾ 'ਚ ਲੈ ਕੇ ਜਾਣਾ ਕਿਸੇ ਲਈ ਵੀ ਆਸਾਨ ਨਹੀਂ। ਸਾਰੀਆਂ ਆਲੋਚਨਾਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਵਿਰਾਟ ਦੇ ਕਪਤਾਨੀ ਛੱਡਣ ਤੋਂ ਬਾਅਦ ਹੁਣ ਸਵਾਲ ਉੱਠ ਰਿਹਾ ਹੈ ਕਿ ਅਗਲਾ ਕਪਤਾਨ ਹੋਵੇਗਾ।
ਭਾਰਤੀ ਟੈਸਟ ਟੀਮ ਨੂੰ ਅਜਿਹੇ ਕਪਤਾਨ ਦੀ ਲੋੜ ਹੈ ਜੋ ਵਿਰਾਟ ਦੀ ਜਗ੍ਹਾ ਪੂਰੀ ਕਰ ਸਕੇ ਤੇ ਉਹ ਟੀਮ ਇੰਡੀਆ ਨੂੰ ਹੋਰ ਵੀ ਅੱਗੇ ਲੈ ਜਾ ਸਕੇ। ਇਸ ਦੇ ਲਈ ਭਾਰਤੀ ਟੀਮ ਕੋਲ ਦੋ ਵਧੀਆ ਵਿਕਲਪ ਹਨ। ਇਨ੍ਹਾਂ 'ਚ ਪਹਿਲਾ ਰੋਹਿਤ ਸ਼ਰਮਾ ਤੇ ਦੂਜਾ ਕੇਐਲ ਰਾਹੁਲ। ਇਹ ਦੋਵੇਂ ਖਿਡਾਰੀ ਕਪਤਾਨ ਬਣਨ ਦੀ ਕਾਬਲੀਅਤ ਰੱਖਦੇ ਹਨ। ਹਾਲਾਂਕਿ ਰਾਹੁਲ ਕੋਲ ਅਜੇ ਜ਼ਿਆਦਾ ਤਜ਼ਰਬਾ ਨਹੀਂ ਹੈ ਪਰ ਉਨ੍ਹਾਂ ਕੋਲ ਕਪਤਾਨੀ ਦੀ ਸਮਰੱਥਾ ਹੈ।
ਰੋਹਿਤ ਨੇ ਟੈਸਟ ਮੈਚਾਂ ਤੋਂ ਪਹਿਲਾਂ ਵਨਡੇ ਤੇ ਟੀ-20 ਵਿੱਚ ਕਪਤਾਨੀ ਕੀਤੀ ਹੈ ਤੇ ਉਹ ਇੱਕ ਚੰਗੇ ਕਪਤਾਨ ਵਜੋਂ ਸਾਹਮਣੇ ਆਏ ਹਨ। ਰੋਹਿਤ ਨੇ ਟੀਮ ਇੰਡੀਆ ਲਈ ਹੁਣ ਤੱਕ 43 ਟੈਸਟ ਮੈਚ ਖੇਡੇ ਹਨ। ਉਸ ਨੇ ਇਸ ਦੌਰਾਨ 3047 ਦੌੜਾਂ ਬਣਾਈਆਂ ਹਨ। ਰੋਹਿਤ ਨੇ ਟੈਸਟ ਮੈਚਾਂ 'ਚ 8 ਸੈਂਕੜੇ ਅਤੇ 14 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਇਸ ਫਾਰਮੈਟ ਵਿੱਚ ਦੋਹਰਾ ਸੈਂਕੜਾ ਵੀ ਲਗਾਇਆ ਹੈ।
ਕੇਐਲ ਰਾਹੁਲ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ 43 ਟੈਸਟ ਮੈਚ ਖੇਡ ਚੁੱਕੇ ਹਨ। ਰਾਹੁਲ ਕੋਲ ਟੈਸਟ ਮੈਚਾਂ ਵਿੱਚ ਕਪਤਾਨੀ ਦਾ ਤਜਰਬਾ ਨਹੀਂ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਦੇ ਇੱਕ ਮੈਚ ਵਿੱਚ ਕਪਤਾਨੀ ਕੀਤੀ ਸੀ। ਭਾਰਤੀ ਟੀਮ ਇਹ ਮੈਚ ਹਾਰ ਗਈ ਸੀ। ਹਾਲਾਂਕਿ ਉਨ੍ਹਾਂ ਨੇ ਹੋਰ ਫਾਰਮੈਟਾਂ 'ਚ ਕਪਤਾਨੀ ਕੀਤੀ ਹੈ। ਰਾਹੁਲ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਉਹ ਚੰਗਾ ਰਿਹਾ ਹੈ। ਉਸ ਨੇ ਹੁਣ ਤੱਕ ਖੇਡੇ ਗਏ 43 ਟੈਸਟ ਮੈਚਾਂ 'ਚ 2547 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 7 ਸੈਂਕੜੇ ਅਤੇ 13 ਅਰਧ ਸੈਂਕੜੇ ਲਗਾਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490