MS Dhoni ਤੋਂ ਬਾਅਦ ਇਸ ਖਿਡਾਰੀ ਕੋਲ ਹੋਵੇਗੀ CSK ਟੀਮ ਦੀ ਕਪਤਾਨੀ, ਅੰਬਾਤੀ ਰਾਇਡੂ ਨੇ ਕਰ ਦਿੱਤਾ ਵੱਡਾ ਐਲਾਨ
Ruturaj Gaikwad: ਚੀਨ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਐਲਾਨੀ ਗਈ ਭਾਰਤੀ ਕ੍ਰਿਕਟ ਟੀਮ 'ਚ ਕਪਤਾਨੀ ਦੀ ਜ਼ਿੰਮੇਵਾਰੀ ਰਿਤੁਰਾਜ ਗਾਇਕਵਾੜ ਨਿਭਾਉਂਦੇ ਨਜ਼ਰ ਆਉਣਗੇ।
Ruturaj Gaikwad Could Be Next CSK Skipper: ਸਾਬਕਾ ਖਿਡਾਰੀ ਅੰਬਾਤੀ ਰਾਇਡੂ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਧੋਨੀ ਤੋਂ ਬਾਅਦ ਚੇਨਈ ਸੁਪਰ ਕਿੰਗਜ਼ (CSK) ਟੀਮ ਦਾ ਅਗਲਾ ਕਪਤਾਨ ਕੌਣ ਹੋਵੇਗਾ ਇਸ ਬਾਰੇ ਵੱਡਾ ਐਲਾਨ ਕੀਤਾ ਹੈ। ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਅਗਲੇ ਸੀਜ਼ਨ ਵਿੱਚ ਖੇਡਣਗੇ ਜਾਂ ਨਹੀਂ ਇਸ ਬਾਰੇ ਕੁਝ ਵੀ ਤੈਅ ਨਹੀਂ ਹੈ। ਦੂਜੇ ਪਾਸੇ ਰਾਇਡੂ ਮੁਤਾਬਕ ਧੋਨੀ ਦੇ ਜਾਣ ਤੋਂ ਬਾਅਦ ਟੀਮ ਦੀ ਕਪਤਾਨੀ ਕਿਸ ਨੂੰ ਮਿਲੇਗੀ ਇਸ ਗੱਲ ਨੂੰ ਲੈ ਕੇ ਓਪਨਿੰਗ ਬੱਲੇਬਾਜ਼ ਰਿਤੂਰਾਜ ਗਾਇਕਵਾੜ ਸਭ ਤੋਂ ਅੱਗੇ ਹਨ।
ਵੈਸਟਇੰਡੀਜ਼ ਦੇ ਦੌਰੇ 'ਤੇ ਟੈਸਟ ਟੀਮ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਰਿਤੂਰਾਜ ਨੂੰ ਚੀਨ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2023 ਲਈ ਭਾਰਤੀ ਟੀਮ ਦਾ ਕਪਤਾਨ ਵੀ ਨਿਯੁਕਤ ਕੀਤਾ ਗਿਆ ਹੈ। ਘਰੇਲੂ ਕ੍ਰਿਕਟ ਵਿੱਚ ਮਹਾਰਾਸ਼ਟਰ ਟੀਮ ਦੀ ਕਪਤਾਨੀ ਕਰਨ ਤੋਂ ਇਲਾਵਾ, ਗਾਇਕਵਾੜ ਨੇ ਮਹਾਰਾਸ਼ਟਰ ਪ੍ਰੀਮੀਅਰ ਲੀਗ (ਐਮਪੀਐਲ) ਦੇ ਪਹਿਲੇ ਸੀਜ਼ਨ ਵਿੱਚ ਪੁਨੇਰੀ ਬੱਪਾ ਟੀਮ ਦੀ ਕਪਤਾਨੀ ਵੀ ਕੀਤੀ। IPL ਦੇ 16ਵੇਂ ਸੀਜ਼ਨ 'ਚ ਗਾਇਕਵਾੜ ਦੇ ਬੱਲੇ ਨਾਲ 500 ਤੋਂ ਜ਼ਿਆਦਾ ਦੌੜਾਂ ਦੇਖਣ ਨੂੰ ਮਿਲੀਆਂ ਸਨ।
ਇਹ ਵੀ ਪੜ੍ਹੋ: Asia Cup 2023: PCB ਦਾ ACC ਪ੍ਰਧਾਨ 'ਤੇ ਵੱਡਾ ਇਲਜ਼ਾਮ, ਬੋਲੇ- 'ਜੈ ਸ਼ਾਹ ਨੇ ਸਾਡੀ ਪੂਰੀ ਯੋਜਨਾ ਤੇ ਫੇਰਿਆ ਪਾਣੀ'
ਅੰਬਾਤੀ ਰਾਇਡੂ ਨੇ BehindwoodsTV ਦੇ ਯੂਟਿਊਬ ਚੈਨਲ 'ਤੇ ਇਕ ਬਿਆਨ 'ਚ ਕਿਹਾ ਕਿ ਰਿਤੂਰਾਜ ਗਾਇਕਵਾੜ ਕੋਲ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਚੇਨਈ ਟੀਮ ਦੀ ਕਪਤਾਨੀ ਕਰਨ ਦਾ ਵਧੀਆ ਮੌਕਾ ਹੈ। ਧੋਨੀ ਨੇ ਉਨ੍ਹਾਂ ਨੂੰ ਕਾਫੀ ਬਿਹਤਰ ਤਰੀਕੇ ਨਾਲ ਤਿਆਰ ਕੀਤਾ ਹੈ। ਭਾਰਤੀ ਟੀਮ ਵੀ ਉਨ੍ਹਾਂ ਦਾ ਪੂਰਾ ਇਸਤੇਮਾਲ ਕਰੇਗੀ, ਉਹ ਤਿੰਨਾਂ ਫਾਰਮੈਟਾਂ 'ਚ ਖੇਡਣ ਵਾਲੇ ਖਿਡਾਰੀ ਹਨ।
ਹੁਣ ਤੱਕ ਇਦਾਂ ਦਾ ਰਿਹਾ ਗਾਇਕਵਾੜ ਦਾ ਪ੍ਰਦਰਸ਼ਨ
ਰੁਤੁਰਾਜ ਗਾਇਕਵਾੜ ਨੂੰ ਹੁਣ ਤੱਕ ਭਾਰਤੀ ਟੀਮ ਲਈ 1 ਵਨਡੇ ਅਤੇ 9 ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਇਸ 'ਚ ਉਹ ਇਕਲੌਤੇ ਵਨਡੇ 'ਚ ਸਿਰਫ 19 ਦੌੜਾਂ ਹੀ ਬਣਾ ਸਕੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ 9 ਟੀ-20 ਮੈਚਾਂ 'ਚ 16.88 ਦੀ ਔਸਤ ਨਾਲ 135 ਦੌੜਾਂ ਬਣਾਈਆਂ ਹਨ, ਜਿਸ 'ਚ 1 ਅਰਧ ਸੈਂਕੜਾ ਵੀ ਸ਼ਾਮਲ ਹੈ। 2020 ਦੇ ਆਈਪੀਐਲ ਸੀਜ਼ਨ ਵਿੱਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ, ਗਾਇਕਵਾੜ ਨੇ 52 ਮੈਚਾਂ ਵਿੱਚ 39.07 ਦੀ ਔਸਤ ਨਾਲ 1797 ਦੌੜਾਂ ਬਣਾਈਆਂ ਹਨ, ਜਿਸ ਵਿੱਚ 1 ਸੈਂਕੜਾ ਅਤੇ 14 ਅਰਧ ਸੈਂਕੜੇ ਸ਼ਾਮਲ ਹਨ।
ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਨੂੰ ਦੇਖ ਰੋਣ ਲੱਗ ਗਈ ਖਿਡਾਰੀ ਜੋਸ਼ੂਆ ਡੀ ਸਿਲਵਾ ਦੀ ਮਾਂ, ਬੋਲੀ- 'ਸੁਪਨਾ ਹੋਇਆ ਸਾਕਾਰ'