Arshdeep Singh: ਅਰਸ਼ਦੀਪ ਸਿੰਘ ਨੇ ਯੁਜਵੇਂਦਰ ਚਾਹਲ ਤੋਂ ਮੰਗੀ ਮਾਫ਼ੀ? ਇਸ ਖਿਡਾਰੀ ਨੂੰ ਲੈ ਕਹੀਆਂ ਇਹ ਗੱਲਾਂ...
Arshdeep Singh Apologizes To Yuzvendra Chahal: ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਿਛਲੇ ਬੁੱਧਵਾਰ (22 ਜਨਵਰੀ) ਇੰਗਲੈਂਡ ਵਿਰੁੱਧ ਖੇਡੀ ਗਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਸ਼ਾਨਦਾਰ

Arshdeep Singh Apologizes To Yuzvendra Chahal: ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਿਛਲੇ ਬੁੱਧਵਾਰ (22 ਜਨਵਰੀ) ਇੰਗਲੈਂਡ ਵਿਰੁੱਧ ਖੇਡੀ ਗਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਅਰਸ਼ਦੀਪ ਨੇ 4 ਓਵਰਾਂ ਵਿੱਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਰਸ਼ਦੀਪ ਨੇ ਮੈਚ ਵਿੱਚ ਭਾਰਤ ਲਈ ਸਭ ਤੋਂ ਵੱਧ 3 ਵਿਕਟਾਂ ਲੈਣ ਵਾਲੇ ਵਰੁਣ ਚੱਕਰਵਰਤੀ ਦੀ ਪ੍ਰਸ਼ੰਸਾ ਕੀਤੀ ਅਤੇ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਤੋਂ ਮੁਆਫੀ ਵੀ ਮੰਗੀ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਅਰਸ਼ਦੀਪ ਨੇ ਚਾਹਲ ਤੋਂ ਮੁਆਫ਼ੀ ਕਿਉਂ ਮੰਗੀ ? ਇਸ ਖਬਰ ਰਾਹੀਂ ਜਾਣੋ...
ਬੀਸੀਸੀਆਈ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ, ਅਰਸ਼ਦੀਪ ਸਿੰਘ ਅਤੇ ਇੰਗਲੈਂਡ ਵਿਰੁੱਧ ਪਹਿਲੇ ਟੀ-20 ਵਿੱਚ 'ਪਲੇਅਰ ਆਫ਼ ਦ ਮੈਚ' ਦਾ ਖਿਤਾਬ ਜਿੱਤਣ ਵਾਲੇ ਵਰੁਣ ਚੱਕਰਵਰਤੀ ਨਾਲ ਗੱਲ ਕਰਦੇ ਦਿਖਾਈ ਦਿੱਤੇ।
ਯੁਜਵੇਂਦਰ ਚਾਹਲ ਤੋਂ ਕਿਉਂ ਮੰਗੀ ਮੁਆਫੀ ?
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਰਸ਼ਦੀਪ ਆਪਣੇ ਕੰਨ ਫੜਦਾ ਹੈ ਅਤੇ ਯੁਜਵੇਂਦਰ ਚਾਹਲ ਤੋਂ ਮੁਆਫੀ ਮੰਗਦਾ ਹੈ। ਅਰਸ਼ਦੀਪ ਦੇ ਇੰਝ ਮੁਆਫ਼ੀ ਮੰਗਣ ਦਾ ਕਾਰਨ ਟੀਮ ਇੰਡੀਆ ਲਈ ਟੀ-20 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਨਾ ਹੈ। ਅਰਸ਼ਦੀਪ ਨੇ ਇੰਗਲੈਂਡ ਖਿਲਾਫ ਪਹਿਲੇ ਟੀ-20 ਵਿੱਚ 2 ਵਿਕਟਾਂ ਲੈ ਕੇ ਭਾਰਤ ਲਈ ਫਾਰਮੈਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ। ਉਸਨੇ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਕੁਝ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਚਾਹਲ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਵਿੱਚ 96 ਵਿਕਟਾਂ ਲਈਆਂ ਹਨ। ਅਰਸ਼ਦੀਪ ਸਿੰਘ ਨੇ ਹੁਣ 97 ਵਿਕਟਾਂ ਆਪਣੇ ਨਾਮ ਕਰ ਲਈਆਂ ਹਨ।
View this post on Instagram
ਵਰੁਣ ਚੱਕਰਵਰਤੀ ਨੂੰ ਲੈ ਬੋਲੇ ਅਰਸ਼ਦੀਪ ਸਿੰਘ
ਅਰਸ਼ਦੀਪ ਸਿੰਘ ਨੇ ਵਰੁਣ ਚੱਕਰਵਰਤੀ ਬਾਰੇ ਗੱਲ ਕਰਦੇ ਹੋਏ ਕਿਹਾ, "ਉਹ ਬਹੁਤ ਵਧੀਆ ਗੇਂਦਬਾਜ਼ੀ ਕਰ ਰਿਹਾ ਹੈ। ਕਿਉਂਕਿ ਟੀ-20 ਵਿੱਚ, ਸਭ ਤੋਂ ਮਹੱਤਵਪੂਰਨ ਚੀਜ਼ ਵਿਚਕਾਰਲੇ ਓਵਰਾਂ ਵਿੱਚ ਵਿਕਟਾਂ ਲੈਣਾ ਹੈ। ਜੇਕਰ ਬੱਲੇਬਾਜ਼ ਉਸ ਸਮੇਂ ਆਊਟ ਨਹੀਂ ਹੁੰਦਾ, ਤਾਂ ਉਹ ਬਹੁਤ ਤੇਜ਼ ਖੇਡਦਾ ਹੈ। ਪਰ ਜਦੋਂ ਤੋਂ ਵਰੁਣ ਆਇਆ ਹੈ, ਉਸਨੇ ਵਿਚਕਾਰਲੇ ਓਵਰਾਂ ਵਿੱਚ ਬਹੁਤ ਸਾਰੀਆਂ ਵਿਕਟਾਂ ਲਈਆਂ ਹਨ ਅਤੇ ਸਾਨੂੰ ਡੈਥ ਗੇਂਦਬਾਜ਼ੀ ਲਈ ਇੱਕ ਵਧੀਆ ਪਲੇਟਫਾਰਮ ਦਿੱਤਾ ਹੈ। ਅਸੀਂ ਕਹਾਂਗੇ ਕਿ ਉਸਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਵਿਕਟਾਂ ਲੈਂਦੇ ਰਹਿਣਾ ਚਾਹੀਦਾ ਹੈ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
