Ashes 2023, 5th Test Weather: ਆਸਟ੍ਰੇਲੀਆ-ਇੰਗਲੈਂਡ ਦਾ ਪੰਜਵਾਂ ਟੈਸਟ ਅੱਜ, ਕੀ ਮੀਂਹ ਬਣੇਗਾ ਅੜਿੱਕਾ? ਜਾਣੋ
ENG vs AUS 5th Weather forecast Day 1: ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ 27 ਜੁਲਾਈ ਵੀਰਵਾਰ ਤੋਂ ਲੰਡਨ ਦੇ ਕੇਨਿੰਗਟਨ ਓਵਲ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਮਾਨਚੈਸਟਰ 'ਚ ਖੇਡੇ ਗਏ ਚੌਥੇ ਟੈਸਟ
ENG vs AUS 5th Weather forecast Day 1: ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ 27 ਜੁਲਾਈ ਵੀਰਵਾਰ ਤੋਂ ਲੰਡਨ ਦੇ ਕੇਨਿੰਗਟਨ ਓਵਲ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਮਾਨਚੈਸਟਰ 'ਚ ਖੇਡੇ ਗਏ ਚੌਥੇ ਟੈਸਟ ਦੇ ਚੌਥੇ ਦਿਨ ਮੀਂਹ ਪਿਆ ਅਤੇ ਸਿਰਫ ਇਕ ਸੈਸ਼ਨ ਹੀ ਖੇਡਿਆ ਜਾ ਸਕਿਆ। ਇਸ ਤੋਂ ਬਾਅਦ ਪੰਜਵਾਂ ਦਿਨ ਮੀਂਹ ਕਾਰਨ ਧੋਤਾ ਗਿਆ ਅਤੇ ਮੈਚ ਡਰਾਅ 'ਤੇ ਖਤਮ ਹੋਇਆ। ਹੁਣ ਲੰਡਨ 'ਚ ਖੇਡੇ ਜਾਣ ਵਾਲੇ ਪੰਜਵੇਂ ਟੈਸਟ ਮੈਚ ਦੇ ਪਹਿਲੇ ਦਿਨ ਨੂੰ ਕੀ ਮੀਂਹ ਖਰਾਬ ਕਰੇਗਾ? ਆਓ ਜਾਣਦੇ ਹਾਂ ਕਿਹੋ ਜਿਹਾ ਰਹੇਗਾ ਲੰਡਨ ਦਾ ਮੌਸਮ।
ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਪੰਜਵੇਂ ਟੈਸਟ ਦੇ ਪਹਿਲੇ ਦਿਨ (27 ਜੁਲਾਈ) ਅੱਧੀ ਰਾਤ ਤੋਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਸਵੇਰੇ 7:00 ਵਜੇ ਦੇ ਆਸ-ਪਾਸ ਬੱਦਲ ਸਾਫ਼ ਹੋਣ ਦੀ ਉਮੀਦ ਹੈ। ਪਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰੀਬ 60 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ ਮੀਂਹ ਦੀ ਕੋਈ ਉਮੀਦ ਨਹੀਂ ਹੈ। ਅਜਿਹੇ 'ਚ ਪੰਜਵੇਂ ਟੈਸਟ ਦੇ ਪਹਿਲੇ ਦਿਨ ਮੀਂਹ ਕੁਝ ਸਮੇਂ ਲਈ ਖੇਡ ਨੂੰ ਖਰਾਬ ਕਰ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੀਂਹ ਮੈਚ ਨੂੰ ਕਿੰਨਾ ਵਿਗਾੜਦਾ ਹੈ।
ਆਸਟਰੇਲੀਆ ਕੋਲ ਬਰਕਰਾਰ ਰਹੇਗੀ ਏਸ਼ੇਜ਼
ਇਸ ਤੋਂ ਪਹਿਲਾਂ 2021/22 ਵਿੱਚ ਖੇਡੀ ਗਈ ਐਸ਼ੇਜ਼ ਵਿੱਚ ਆਸਟਰੇਲੀਆ ਨੇ 4-0 ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ 2023 'ਚ ਖੇਡੀ ਜਾ ਰਹੀ ਐਸ਼ੇਜ਼ 'ਚ ਆਸਟ੍ਰੇਲੀਆ ਨੇ ਪਹਿਲੇ ਦੋ ਟੈਸਟ ਜਿੱਤ ਕੇ ਬੜ੍ਹਤ ਬਣਾ ਲਈ ਹੈ। ਹਾਲਾਂਕਿ ਇੰਗਲੈਂਡ ਨੇ ਤੀਜਾ ਟੈਸਟ ਜਿੱਤ ਲਿਆ ਸੀ। ਪਰ ਚੌਥਾ ਮੈਚ ਮੀਂਹ ਕਾਰਨ ਡਰਾਅ ਰਿਹਾ। ਅਜਿਹੇ 'ਚ ਆਸਟ੍ਰੇਲੀਆ 4 ਮੈਚਾਂ ਤੋਂ ਬਾਅਦ 2-1 ਨਾਲ ਅੱਗੇ ਹੈ। ਹੁਣ ਜੇਕਰ ਇੰਗਲੈਂਡ ਆਖਰੀ ਟੈਸਟ ਵੀ ਜਿੱਤਦਾ ਹੈ ਤਾਂ ਇਹ ਸੀਰੀਜ਼ 2-2 ਨਾਲ ਡਰਾਅ ਹੋ ਜਾਵੇਗੀ ਅਤੇ ਪਿਛਲੀ ਸੀਰੀਜ਼ ਦੇ ਕਾਰਨ ਐਸ਼ੇਜ਼ ਆਸਟਰੇਲੀਆ ਕੋਲ ਹੀ ਰਹੇਗੀ।
ਪੰਜਵੇਂ ਟੈਸਟ ਲਈ ਇੰਗਲੈਂਡ ਦੀ ਟੀਮ
ਬੈਨ ਸਟੋਕਸ (ਸੀ), ਜੈਕ ਕ੍ਰਾਲੀ, ਬੇਨ ਡਕੇਟ, ਮੋਈਨ ਅਲੀ, ਜੋ ਰੂਟ, ਹੈਰੀ ਬਰੂਕ, ਜੌਨੀ ਬੇਅਰਸਟੋ (ਡਬਲਯੂ.ਕੇ.), ਕ੍ਰਿਸ ਵੋਕਸ, ਮਾਰਕ ਵੁੱਡ, ਸਟੂਅਰਟ ਬ੍ਰੌਡ, ਜੇਮਸ ਐਂਡਰਸਨ, ਓਲੀ ਰੌਬਿਨਸਨ, ਡੈਨੀਅਲ ਲਾਰੈਂਸ, ਜੋਸ਼ ਟੰਗ।
ਪੰਜਵੇਂ ਟੈਸਟ ਲਈ ਆਸਟਰੇਲੀਆ ਦੀ ਟੀਮ
ਪੈਟ ਕਮਿੰਸ (ਸੀ), ਡੇਵਿਡ ਵਾਰਨਰ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਕੈਮਰਨ ਗ੍ਰੀਨ, ਐਲੇਕਸ ਕੈਰੀ (ਡਬਲਯੂ.ਕੇ.), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਟੌਡ ਮਰਫੀ, ਸਕਾਟ ਬੋਲੈਂਡ, ਮਾਰਕਸ ਹੈਰਿਸ, ਮਾਈਕਲ ਨੇਸਰ ਜੋਸ਼ ਇੰਗਲਿਸ।