(Source: ECI/ABP News/ABP Majha)
Mitchell Marsh: ਮਿਸ਼ੇਲ ਮਾਰਸ਼ ਨੇ ਵਰਲਡ ਕੱਪ ਟ੍ਰਾਫੀ ਦੀ ਕੀਤੀ ਬੇਕਦਰੀ, ਗੁੱਸੇ 'ਚ ਭੜਕੇ ਯੂਜ਼ਰਸ ਕ੍ਰਿਕਟਰ ਦੀ ਲਗਾਈ ਕਲਾਸ
World Cup 2023: ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਸਾਹਮਣੇ ਭਾਰਤੀ ਬੱਲੇਬਾਜ਼ੀ ਬੇਵੱਸ ਨਜ਼ਰ ਆਈ। ਵਿਸ਼ਵ ਕੱਪ 'ਚ ਖੇਡੇ ਗਏ 11 ਮੈਚਾਂ 'ਚ ਇਹ ਪਹਿਲਾ ਮੌਕਾ ਸੀ ਜਦੋਂ ਪੂਰੀ ਭਾਰਤੀ ਟੀਮ ਆਲ ਆਊਟ ਹੋਈ।
World Cup 2023: ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਸਾਹਮਣੇ ਭਾਰਤੀ ਬੱਲੇਬਾਜ਼ੀ ਬੇਵੱਸ ਨਜ਼ਰ ਆਈ। ਵਿਸ਼ਵ ਕੱਪ 'ਚ ਖੇਡੇ ਗਏ 11 ਮੈਚਾਂ 'ਚ ਇਹ ਪਹਿਲਾ ਮੌਕਾ ਸੀ ਜਦੋਂ ਪੂਰੀ ਭਾਰਤੀ ਟੀਮ ਆਲ ਆਊਟ ਹੋਈ। ਭਾਰਤੀ ਟੀਮ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੇ ਇਸ ਨੂੰ ਹਾਰ ਦੇ ਕੰਢੇ 'ਤੇ ਖੜ੍ਹਾ ਕਰ ਦਿੱਤਾ। ਹਾਲਾਂਕਿ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ੁਰੂਆਤੀ ਝਟਕਾ ਦਿੱਤਾ ਪਰ ਟ੍ਰੈਵਿਸ ਹੈੱਡ ਨੇ ਤੂਫਾਨੀ ਸੈਂਕੜਾ ਲਗਾ ਕੇ ਭਾਰਤ ਤੋਂ ਮੈਚ ਖੋਹ ਲਿਆ। ਇਸ ਵਿਚਾਲੇ ਆਸਟਰੇਲੀਆ ਦੇ ਕ੍ਰਿਕਟਰ ਮਿਸ਼ੇਲ ਮਾਰਸ਼ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਯੂਜ਼ਰਸ ਅੱਗ ਬਬੂਲਾ ਹੋ ਰਹੇ ਹਨ।
ਦਰਅਸਲ, ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਤਸਵੀਰ ਵਿੱਚ ਮਿਸ਼ੇਲ ਮਾਰਸ਼ ਵਰਲਡ ਕੱਪ ਟ੍ਰਾਫੀ ਉੱਪਰ ਪੈਰ ਰੱਖੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਵੇਖ ਯੂਜ਼ਰਸ ਦਾ ਇਹੀ ਕਹਿਣਾ ਹੈ ਕਿ ਉਹ ਵਰਲਡ ਕੱਪ ਟ੍ਰਾਫੀ ਦੀ ਬੇਕਦਰੀ ਕਰ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਉੱਪਰ ਤਹਿਲਕਾ ਮੱਚ ਗਿਆ ਹੈ। ਇਸ ਵਿਚਾਲੇ ਹੈਰਾਨੀ ਦੀ ਗੱਲ ਇਹ ਹੈ ਕਿ ਮਾਰਸ਼ ਵੱਲੋਂ ਆਪਣੇ ਸੋਸਲ ਮੀਡੀਆ ਅਕਾਊਂਟ ਉੱਪਰ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਹ ਤਸਵੀਰ ਸਭ ਤੋਂ ਪਹਿਲਾਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਹਰ ਪਾਸੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਉੱਪਰ ਇਸ ਤਸਵੀਰ ਨੂੰ ਯੂਜ਼ਰਸ ਵੱਲੋਂ ‘ਅਪਮਾਨਜਨਕ’ ਦੱਸਿਆ ਜਾ ਰਿਹਾ ਹੈ। ਇਸਦੇ ਲਈ ਮਾਰਸ਼ ਨੂੰ ਬੁਰੇ ਤਰੀਕੇ ਨਾਲ ਟ੍ਰੋਲ ਵੀ ਕੀਤਾ ਜਾ ਰਿਹਾ ਹੈ।
ਇਸ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, “ਮਿਸ਼ੇਲ ਮਾਰਸ਼ ਇਹ ਕਿਸੇ ਪੇਸ਼ੇਵਰ ਖਿਡਾਰੀ ਦਾ ਰਵੱਈਆ ਨਹੀਂ ਹੈ। "ਕੀ ਇਸ ਤਰ੍ਹਾਂ ਇੱਕ ਪੇਸ਼ੇਵਰ ਖਿਡਾਰੀ ਇੱਕ ਵੱਡੇ ਇਨਾਮ ਨਾਲ ਵਿਵਹਾਰ ਕਰੇਗਾ?" ਇੱਕ ਹੋਰ ਵਿਅਕਤੀ ਨੇ ਲਿਖਦੇ ਹੋਏ ਕਿਹਾ, "ਕਿਸੇ ਨੂੰ ਇੰਨਾ ਨਾ ਦਿਓ ਕਿ ਉਹ ਉਸਦੀ ਇੱਜ਼ਤ ਨਾ ਕਰੇ।"
Read More: Anushka-Virat: ਟੀਮ ਇੰਡੀਆ ਦੀ ਹਾਰ ਤੋਂ ਬਾਅਦ ਟੁੱਟੇ ਵਿਰਾਟ ਕੋਹਲੀ, ਪਤਨੀ ਅਨੁਸ਼ਕਾ ਸ਼ਰਮਾ ਨੇ ਇੰਝ ਵਧਾਇਆ ਹੌਸਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।