IND vs AUS Semifinal: ਆਸਟ੍ਰੇਲੀਆ ਨੇ ਜਿੱਤ ਲਈ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ, ਸੈਮੀਫਾਈਨਲ 'ਚ ਆਲ ਆਊਟ ਹੋਏ ਕੰਗਾਰੂ
IND vs AUS semi finale champions trophy 2025: ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਮੈਚ ਵਿੱਚ, ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ 265 ਦੌੜਾਂ ਦਾ ਟੀਚਾ ਦਿੱਤਾ ਹੈ। ਸਟੀਵ ਸਮਿਥ ਨੇ ਸਭ ਤੋਂ ਵੱਧ 73 ਦੌੜਾਂ ਦੀ ਪਾਰੀ ਖੇਡੀ।
IND vs AUS semi final champions trophy 2025: ਆਸਟ੍ਰੇਲੀਆ ਨੇ ਚੈਂਪੀਅਨਜ਼ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੂੰ 265 ਦੌੜਾਂ ਦਾ ਟੀਚਾ ਦਿੱਤਾ ਹੈ। ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 49.3 ਓਵਰਾਂ ਵਿੱਚ 264 ਦੌੜਾਂ 'ਤੇ ਆਲ ਆਊਟ ਹੋ ਗਈ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਰੀ ਦੀ ਸ਼ੁਰੂਆਤ ਟ੍ਰੈਵਿਸ ਹੈੱਡ ਅਤੇ ਕਪੂਰ ਕੋਨੋਲੀ ਨੇ ਕੀਤੀ। ਕੋਨੋਲੀ ਬੱਲੇ ਨਾਲ ਗੇਂਦ ਵੀ ਨਹੀਂ ਖੇਡ ਸਕਿਆ, ਅੰਤ ਵਿੱਚ ਉਹ ਵਿਕਟ ਦੇ ਪਿੱਛੇ ਕੈਚ ਆਊਟ ਹੋ ਗਿਆ। ਉਹ ਖਾਤਾ ਨਹੀਂ ਖੋਲ੍ਹ ਸਕਿਆ। ਇਸ ਤੋਂ ਬਾਅਦ ਟ੍ਰੈਵਿਸ ਹੈੱਡ ਤੇ ਸਟੀਵ ਸਮਿਥ ਨੇ ਪਾਰੀ ਦੀ ਕਮਾਨ ਸੰਭਾਲੀ। ਕ੍ਰੀਜ਼ 'ਤੇ ਸੈਟਲ ਹੋਣ ਤੋਂ ਬਾਅਦ ਟ੍ਰੈਵਿਸ ਹੈੱਡ ਨੇ ਧਮਾਕੇਦਾਰ ਬੱਲੇਬਾਜ਼ੀ ਸ਼ੁਰੂ ਕੀਤੀ ਪਰ ਵਰੁਣ ਚੱਕਰਵਰਤੀ ਨੇ ਉਸ ਨੂੰ ਆਪਣੀ ਪਾਰੀ ਨੂੰ ਵੱਡਾ ਨਹੀਂ ਕਰਨ ਦਿੱਤਾ। ਟ੍ਰੈਵਿਸ ਹੈੱਡ ਨੇ 33 ਗੇਂਦਾਂ ਵਿੱਚ 39 ਦੌੜਾਂ ਬਣਾਈਆਂ।
ਸ਼ੁਰੂਆਤੀ ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਸਟੀਵ ਸਮਿਥ ਨੇ ਜ਼ਿੰਮੇਵਾਰੀ ਸੰਭਾਲੀ ਤੇ 73 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। 96 ਗੇਂਦਾਂ ਦੀ ਇਸ ਪਾਰੀ ਵਿੱਚ ਸਟੀਵ ਸਮਿਥ ਨੇ 1 ਛੱਕਾ ਅਤੇ 4 ਚੌਕੇ ਲਗਾਏ। ਸਮਿਥ ਨੂੰ 37ਵੇਂ ਓਵਰ ਵਿੱਚ ਮੁਹੰਮਦ ਸ਼ਮੀ ਨੇ ਬੋਲਡ ਕੀਤਾ। ਇਸ ਸਮੇਂ ਆਸਟ੍ਰੇਲੀਆ ਦਾ ਸਕੋਰ 198/5 ਸੀ। ਇਸ ਤੋਂ ਬਾਅਦ ਵਿਸਫੋਟਕ ਬੱਲੇਬਾਜ਼ ਗਲੇਨ ਮੈਕਸਵੈੱਲ 7 ਦੇ ਸਕੋਰ 'ਤੇ ਬੋਲਡ ਆਊਟ ਹੋ ਗਏ, ਉਨ੍ਹਾਂ ਨੂੰ ਅਕਸ਼ਰ ਪਟੇਲ ਦਾ ਸ਼ਿਕਾਰ ਬਣਾਇਆ ਗਿਆ।
ਇਸ ਤੋਂ ਬਾਅਦ ਐਲੇਕਸ ਕੈਰੀ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕੈਰੀ ਨੇ ਡੈਥ ਓਵਰਾਂ ਵਿੱਚ ਚੰਗੀ ਬੱਲੇਬਾਜ਼ੀ ਕੀਤੀ। ਉਸਨੇ 57 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਉਸਨੇ 8 ਚੌਕੇ ਅਤੇ 1 ਛੱਕਾ ਲਗਾਇਆ।
YOU MISS, I HIT! 🎯
— Star Sports (@StarSportsIndia) March 4, 2025
Shami strikes big, sending the dangerous Steve Smith back to the pavilion with a stunning delivery! 🤯#ChampionsTrophyOnJioStar 👉 #INDvAUS | LIVE NOW on Star Sports 1, Star Sports 1 Hindi, Star Sports 2 & Sports18-1!
📺📱 Start Watching FREE on… pic.twitter.com/cw9RB77Ech
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕਿਫ਼ਾਇਤੀ ਸਾਬਤ ਹੋਇਆ। ਉਸਨੇ 10 ਓਵਰਾਂ ਵਿੱਚ 48 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਦੋਂ ਕਿ ਸਪਿੰਨਰਾਂ ਵਰੁਣ ਚੱਕਰਵਰਤੀ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। ਅਕਸ਼ਰ ਪਟੇਲ ਅਤੇ ਹਾਰਦਿਕ ਪੰਡਯਾ ਨੇ ਇੱਕ-ਇੱਕ ਵਿਕਟ ਲਈ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਤੇ ਮੁਹੰਮਦ ਸ਼ਮੀ।
ਆਸਟ੍ਰੇਲੀਆ: ਸਟੀਵ ਸਮਿਥ (ਕਪਤਾਨ), ਟ੍ਰੈਵਿਸ ਹੈੱਡ, ਕੂਪਰ ਕੋਨੋਲੀ, ਮਾਰਨਸ ਲਾਬੂਸ਼ਾਨੇ, ਜੋਸ਼ ਇੰਗਲਿਸ (ਵਿਕਟਕੀਪਰ), ਐਲੇਕਸ ਕੈਰੀ, ਗਲੇਨ ਮੈਕਸਵੈੱਲ, ਨਾਥਨ ਐਲਿਸ, ਬੇਨ ਦੁਆਰਸ਼ਿਸ, ਐਡਮ ਜ਼ਾਂਪਾ ਅਤੇ ਤਨਵੀਰ ਸੰਘਾ।




















