(Source: ECI/ABP News/ABP Majha)
Babar Azam: ਬਾਬਰ ਆਜ਼ਮ ਨੇ ਕਪਤਾਨੀ ਤੋਂ ਦਿੱਤਾ ਅਸਤੀਫਾ, 2 ਖਿਡਾਰੀਆਂ ਨੂੰ ਮਿਲੀ ਕਮਾਂਡ, ਜਲਦ ਹੋਵੇਗਾ ਐਲਾਨ
Babar Azam Removed From Captaincy: ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਬਾਬਰ ਆਜ਼ਮ ਦੀ ਕਪਤਾਨੀ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
Babar Azam Removed From Captaincy: ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ ਵਿਸ਼ਵ ਕੱਪ 2023 'ਚ ਬਹੁਤ ਖਰਾਬ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਬਾਬਰ ਆਜ਼ਮ ਨੇ ਕਪਤਾਨੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ। ਬਾਬਰ ਆਜ਼ਮ ਨੇ ਤਿੰਨੋਂ ਰੂਪਾਂ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਬਾਬਰ ਤੋਂ ਬਾਅਦ ਟੈਸਟ ਕ੍ਰਿਕਟ 'ਚ ਸ਼ਾਨ ਮਸੂਦ ਅਤੇ ਟੀ-20 ਇੰਟਰਨੈਸ਼ਨਲ 'ਚ ਸ਼ਾਹੀਨ ਸ਼ਾਹ ਅਫਰੀਦੀ ਕਪਤਾਨ ਬਣਨ ਦੀ ਦੌੜ 'ਚ ਸਭ ਤੋਂ ਅੱਗੇ ਹਨ। ਬਾਬਰ ਨੇ ਖੁਦ ਕਪਤਾਨੀ ਤੋਂ ਅਸਤੀਫੇ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।
— Babar Azam (@babarazam258) November 15, 2023
ਬਾਬਰ ਆਜ਼ਮ 2019 ਵਿੱਚ ਪਾਕਿਸਤਾਨ ਟੀਮ ਦੇ ਕਪਤਾਨ ਬਣੇ ਸਨ। ਉਹ ਚਾਰ ਤੱਕ ਤਿੰਨੋਂ ਫਾਰਮੈਟਾਂ ਵਿੱਚ ਪਾਕਿਸਤਾਨ ਦਾ ਨਿਯਮਤ ਕਪਤਾਨ ਸੀ। ਬਾਬਰ ਨੇ ਕਪਤਾਨੀ ਛੱਡਣ ਬਾਰੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਨੂੰ ਅਜੇ ਵੀ ਉਹ ਪਲ ਸਾਫ਼ ਤੌਰ 'ਤੇ ਯਾਦ ਹੈ ਜਦੋਂ ਮੈਨੂੰ 2019 ਵਿੱਚ ਪੀਸੀਬੀ ਤੋਂ ਪਾਕਿਸਤਾਨ ਦੀ ਕਪਤਾਨੀ ਕਰਨ ਲਈ ਬੁਲਾਇਆ ਗਿਆ ਸੀ।"
ਉਸ ਨੇ ਅੱਗੇ ਲਿਖਿਆ, "ਵਾਈਟ ਗੇਂਦ ਦੇ ਫਾਰਮੈਟ ਵਿੱਚ ਨੰਬਰ ਇੱਕ 'ਤੇ ਪਹੁੰਚਣਾ ਕੋਚ, ਖਿਡਾਰੀਆਂ ਅਤੇ ਟੀਮ ਪ੍ਰਬੰਧਨ ਦੀ ਇੱਕ ਸਮੂਹਿਕ ਕੋਸ਼ਿਸ਼ ਸੀ, ਪਰ ਮੈਂ ਇਸ ਯਾਤਰਾ ਦੌਰਾਨ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਪਾਕਿਸਤਾਨੀ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹਾਂਗਾ।"
ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਅੱਗੇ ਲਿਖਿਆ, “ਅੱਜ ਮੈਂ ਸਾਰੇ ਫਾਰਮੈਟਾਂ ਵਿੱਚ ਪਾਕਿਸਤਾਨ ਦੀ ਕਪਤਾਨੀ ਤੋਂ ਅਸਤੀਫਾ ਦੇ ਰਿਹਾ ਹਾਂ। ਇਹ ਇੱਕ ਮੁਸ਼ਕਲ ਫੈਸਲਾ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਇਸਦੇ ਲਈ ਸਹੀ ਸਮਾਂ ਹੈ।
ਬਾਬਰ ਨੇ ਲਿਖਿਆ, ''ਮੈਂ ਇੱਕ ਖਿਡਾਰੀ ਦੇ ਤੌਰ 'ਤੇ ਤਿੰਨਾਂ ਫਾਰਮੈਟਾਂ 'ਚ ਪਾਕਿਸਤਾਨ ਲਈ ਖੇਡਦਾ ਰਹਾਂਗਾ। ਮੈਂ ਆਪਣੇ ਤਜ਼ਰਬੇ ਅਤੇ ਸਮਰਪਣ ਨਾਲ ਨਵੇਂ ਕਪਤਾਨ ਅਤੇ ਟੀਮ ਦਾ ਸਮਰਥਨ ਕਰਨਾ ਜਾਰੀ ਰੱਖਾਂਗਾ। ਮੈਂ ਇਸ ਸ਼ਾਨਦਾਰ ਜ਼ਿੰਮੇਵਾਰੀ ਲਈ ਪਾਕਿਸਤਾਨ ਕ੍ਰਿਕਟ ਟੀਮ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।
ਵਿਸ਼ਵ ਕੱਪ 2023 ਵਿੱਚ ਪਾਕਿਸਤਾਨ ਦਾ ਪ੍ਰਦਰਸ਼ਨ ਖ਼ਰਾਬ ਰਿਹਾ
ਪਾਕਿਸਤਾਨ ਵਿਸ਼ਵ ਕੱਪ 2023 ਦੇ 9 ਲੀਗ ਮੈਚਾਂ 'ਚੋਂ ਸਿਰਫ 4 ਹੀ ਜਿੱਤ ਸਕਿਆ, ਜਿਸ ਤੋਂ ਬਾਅਦ ਟੀਮ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੀ।
ਬਾਬਰ ਨੇ ਤਿੰਨੋਂ ਫਾਰਮੈਟਾਂ ਵਿੱਚ ਕਿੰਨੇ ਮੈਚਾਂ ਦੀ ਕਪਤਾਨੀ ਕੀਤੀ?
ਬਾਬਰ ਨੇ 20 ਟੈਸਟ ਮੈਚਾਂ 'ਚ ਪਾਕਿਸਤਾਨ ਦੀ ਕਪਤਾਨੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 43 ਵਨਡੇ ਅਤੇ 71 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਪਾਕਿਸਤਾਨ ਦੀ ਕਮਾਨ ਸੰਭਾਲੀ ਹੈ।