Asia Cup 2023: ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ, ਇਹ ਤੇਜ਼ ਗੇਂਦਬਾਜ਼ ਟੂਰਨਾਮੈਂਟ ਤੋਂ ਬਾਹਰ
Ebadot Hossain ruled out form 2023 Asia Cup: 2023 ਏਸ਼ੀਆ ਕੱਪ ਦਾ ਮੇਜ਼ਬਾਨ ਭਾਵੇਂ ਪਾਕਿਸਤਾਨ ਹੈ, ਪਰ ਇਸ ਵਾਰ ਇਹ ਟੂਰਨਾਮੈਂਟ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਦਰਅਸਲ, ਭਾਰਤ ਨੇ ਪਾਕਿਸਤਾਨ ਜਾਣ ਤੋਂ
Ebadot Hossain ruled out form 2023 Asia Cup: 2023 ਏਸ਼ੀਆ ਕੱਪ ਦਾ ਮੇਜ਼ਬਾਨ ਭਾਵੇਂ ਪਾਕਿਸਤਾਨ ਹੈ, ਪਰ ਇਸ ਵਾਰ ਇਹ ਟੂਰਨਾਮੈਂਟ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਦਰਅਸਲ, ਭਾਰਤ ਨੇ ਪਾਕਿਸਤਾਨ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਅਜਿਹੇ 'ਚ ਫਿਰ ਟੂਰਨਾਮੈਂਟ ਦਾ ਆਯੋਜਨ ਹਾਈਬ੍ਰਿਡ ਮਾਡਲ 'ਚ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦੇ ਚਾਰ ਮੈਚ ਪਾਕਿਸਤਾਨ ਵਿੱਚ ਅਤੇ ਬਾਕੀ ਦੇ 9 ਮੈਚ ਸ੍ਰੀਲੰਕਾ ਵਿੱਚ ਖੇਡੇ ਜਾਣਗੇ। ਫਿਲਹਾਲ 2023 ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦਾ ਸਟਾਰ ਤੇਜ਼ ਗੇਂਦਬਾਜ਼ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।
ਦਰਅਸਲ, 2023 ਏਸ਼ੀਆ ਕੱਪ ਦੀ ਸ਼ੁਰੂਆਤ 30 ਅਗਸਤ ਤੋਂ ਹੋਣੀ ਹੈ। ਹੁਣ ਇਸਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ ਲੱਗਾ ਹੈ। ਬੰਗਲਾਦੇਸ਼ ਦੇ ਸਟਾਰ ਤੇਜ਼ ਗੇਂਦਬਾਜ਼ ਇਬਾਦਤ ਹੁਸੈਨ ਸੱਟ ਕਾਰਨ 2023 ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਬੰਗਲਾਦੇਸ਼ ਨੇ ਇਬਾਦਤ ਹੁਸੈਨ ਦੀ ਰਿਪਲੈਸਮੈਂਟ ਦਾ ਐਲਾਨ ਵੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਬਾਦਤ ਹੁਸੈਨ ਪਿਛਲੇ ਮਹੀਨੇ ਅਫਗਾਨਿਸਤਾਨ ਖਿਲਾਫ ਸੀਰੀਜ਼ 'ਚ ਜ਼ਖਮੀ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਉਸ ਨੂੰ ਏਸ਼ੀਆ ਕੱਪ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਉਹ ਹੁਣ ਫਿੱਟ ਨਹੀਂ ਹੈ। ਅਜਿਹੇ 'ਚ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਦੀ ਜਗ੍ਹਾ 20 ਸਾਲਾ ਅਨਕੈਪਡ ਖਿਡਾਰੀ ਤੰਜੀਮ ਹਸਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਏਸ਼ੀਆ ਕੱਪ ਲਈ ਬੰਗਲਾਦੇਸ਼ ਦੀ ਟੀਮ - ਸ਼ਾਕਿਬ ਅਲ ਹਸਨ (ਕਪਤਾਨ), ਲਿਟਨ ਦਾਸ, ਨਜ਼ਮੁਲ ਹੁਸੈਨ ਸ਼ਾਂਤੋ, ਤੌਹੀਦ ਹਰੀਦੌਏ, ਮੁਸ਼ਫਿਕਰ ਰਹੀਮ, ਆਫੀਫ ਹੁਸੈਨ, ਮੇਹਦੀ ਹਸਨ ਮਿਰਾਜ, ਤਸਕੀਨ ਅਹਿਮਦ, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ, ਸ਼ੌਰਫੁਲ ਇਸਲਾਮ, ਨਸੁਮ ਅਹਿਮਦ, ਮਹੇਦੀ ਹਸਨ, ਮੁਹੰਮਦ ਨਈਮ, ਸ਼ਮੀਮ ਹੁਸੈਨ, ਤੰਜੀਦ ਹਸਨ ਅਤੇ ਤੰਜੀਮ ਹਸਨ।
ਏਸ਼ੀਆ ਕੱਪ 2023 ਦਾ ਸ਼ੈਡਿਊਲ
30 ਅਗਸਤ: ਪਾਕਿਸਤਾਨ ਬਨਾਮ ਨੇਪਾਲ, ਮੁਲਤਾਨ
31 ਅਗਸਤ: ਬੰਗਲਾਦੇਸ਼ ਬਨਾਮ ਸ਼੍ਰੀਲੰਕਾ, ਕੈਂਡੀ
2 ਸਤੰਬਰ: ਪਾਕਿਸਤਾਨ ਬਨਾਮ ਭਾਰਤ, ਕੈਂਡੀ
4 ਸਤੰਬਰ: ਭਾਰਤ ਬਨਾਮ ਨੇਪਾਲ, ਕੈਂਡੀ
5 ਸਤੰਬਰ: ਅਫਗਾਨਿਸਤਾਨ ਬਨਾਮ ਸ਼੍ਰੀਲੰਕਾ, ਲਾਹੌਰ
ਸੁਪਰ-4
6 ਸਤੰਬਰ: ਏ1 ਬਨਾਮ ਬੀ2, ਲਾਹੌਰ
9 ਸਤੰਬਰ: ਬੀ1 ਬਨਾਮ ਬੀ2, ਕੋਲੰਬੋ
10 ਸਤੰਬਰ: A1 ਬਨਾਮ A2, ਕੋਲੰਬੋ
12 ਸਤੰਬਰ: ਏ2 ਬਨਾਮ ਬੀ1, ਕੋਲੰਬੋ
14 ਸਤੰਬਰ: ਏ1 ਬਨਾਮ ਬੀ1, ਕੋਲੰਬੋ
15 ਸਤੰਬਰ: ਏ2 ਬਨਾਮ ਬੀ2, ਕੋਲੰਬੋ
17 ਸਤੰਬਰ: ਫਾਈਨਲ, ਕੋਲੰਬੋ