ਪੜਚੋਲ ਕਰੋ
ਫਿਰੋਜ਼ਪੁਰ ਅੰਦਰ ਐਚ ਆਈ ਵੀ ਬਣਿਆ ਚਿੰਤਾ ਦਾ ਵਿਸ਼ਾ ਹੁਣ ਤੱਕ 372 ਦੇ ਕਰੀਬ ਮਾਮਲੇ ਆ ਚੁੱਕੇ ਸਾਹਮਣੇ
ਫਿਰੋਜ਼ਪੁਰ ਅੰਦਰ ਐਚ ਆਈ ਵੀ ਬਣਿਆ ਚਿੰਤਾ ਦਾ ਵਿਸ਼ਾ ਹੁਣ ਤੱਕ 372 ਦੇ ਕਰੀਬ ਮਾਮਲੇ ਆ ਚੁੱਕੇ ਸਾਹਮਣੇ
ਫਿਰੋਜ਼ਪੁਰ ਅੰਦਰ ਐਚ ਆਈ ਵੀ ਬਣਿਆ ਚਿੰਤਾ ਦਾ ਵਿਸ਼ਾ ਹੁਣ ਤੱਕ 372 ਦੇ ਕਰੀਬ ਮਾਮਲੇ ਆ ਚੁੱਕੇ ਸਾਹਮਣੇ
ਜਿਆਦਾਤਰ ਇਹ ਬਿਮਾਰੀ ਨਸ਼ਾ ਕਰਨ ਵਾਲੇ ਨੌਜਵਾਨਾਂ ਵਿੱਚ ਪਾਈ ਜਾ ਰਹੀ
ਫਿਰੋਜ਼ਪੁਰ ਅੰਦਰ ਐਚ ਆਈ ਵੀ ਨੂੰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲਗਾਤਾਰ ਫਿਰੋਜ਼ਪੁਰ ਅੰਦਰ ਐਚ ਆਈ ਵੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਆਦਾਤਰ ਐਚ ਆਈ ਵੀ ਉਨ੍ਹਾਂ ਨੌਜਵਾਨਾਂ ਵਿੱਚ ਪਾਇਆ ਜਾ ਰਿਹਾ ਹੈ। ਜੋ ਨਸ਼ਾ ਕਰਨ ਦੇ ਆਦੀ ਹਨ। ਅਤੇ ਜੋ ਇੱਕ ਦੂਸਰੇ ਨੂੰ ਸਰਿੰਜ ਲਗਾਉਂਦੇ ਹਨ।
ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਐਚ ਆਈ ਵੀ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਜਤਿੰਦਰ ਕੋਛੜ ਨੇ ਦੱਸਿਆ ਕਿ ਹੁਣ ਤੱਕ ਸਿਵਲ ਹਸਪਤਾਲ ਵਿੱਚ 372 ਦੇ ਕਰੀਬ ਐਚ ਆਈ ਵੀ ਦੇ ਮਾਮਲੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਆਦਾਤਰ ਐਚ ਆਈ ਵੀ ਨਸ਼ਾ ਕਰਨ ਵਾਲੇ ਨੌਜਵਾਨਾਂ ਵਿੱਚ ਪਾਇਆ ਜਾ ਰਿਹਾ ਕਿਉਂਕਿ ਜਦ ਉਹ ਨਸ਼ੇ ਦਾ ਟੀਕਾ ਲਗਾਉਂਦੇ ਹਨ। ਤਾਂ ਉਹ ਟੀਕਾ ਇੱਕ ਤੋਂ ਦੂਸਰੇ ਨੂੰ ਲਗਾ ਦਿੱਤਾ ਜਾਂਦਾ ਹੈ। ਜਿਸ ਨਾਲ ਇਹ ਬਿਮਾਰੀ ਫੈਲ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਐਚ ਆਈ ਵੀ ਕਿਤੇ ਨਾ ਕਿਤੇ ਟਰੱਕ ਡਰਾਈਵਰਾਂ ਵਿੱਚ ਵੀ ਪਾਈ ਜਾ ਰਹੀ ਹੈ। ਜੋ ਬਾਹਰ ਸਬੰਧ ਬਣਾਉਣ ਮੌਕੇ ਸੇਫਟੀ ਨਹੀਂ ਵਰਤਦੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ। ਕਿ ਉਹ ਨਸ਼ੇ ਦਾ ਸੇਵਨ ਨਾਂ ਕਰਨ ਅਤੇ ਜੋ ਲੋਕ ਕਿਤੇ ਬਾਹਰ ਸਬੰਧ ਬਣਾਉਂਦੇ ਹਨ। ਉਹ ਸੇਫਟੀ ਜਰੂਰ ਵਰਤਣ।
ਹੋਰ ਵੇਖੋ






















