(Source: ECI/ABP News/ABP Majha)
BCCI's Contracted Players: ਸੂਰਿਆਕੁਮਾਰ ਯਾਦਵ ਤੇ ਸ਼ੁਭਮਨ ਗਿੱਲ ਨੂੰ ਮਿਲੇਗਾ ਸ਼ਾਨਦਾਰ ਪ੍ਰਦਰਸ਼ਨ ਇਨਾਮ, ਰਹਾਣੇ ਤੇ ਇਸ਼ਾਂਤ ਹੋਵੇਗੀ ਛੁੱਟੀ
BCCI's Contracted Players: ਸ਼ੁਭਮਨ ਗਿੱਲ ਅਤੇ ਸੂਰਿਆਕੁਮਾਰ ਯਾਦਵ ਨੇ ਹਾਲ ਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਹੁਣ ਇਸ ਪ੍ਰਦਰਸ਼ਨ ਦਾ ਇਨਾਮ ਮਿਲੇਗਾ।
BCCI's Contracted Players: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਜਿੰਕਿਆ ਰਹਾਣੇ ਅਤੇ ਇਸ਼ਾਂਤ ਸ਼ਰਮਾ ਵਰਗੇ ਦਿੱਗਜ ਖਿਡਾਰੀਆਂ ਨੂੰ ਇੱਕ ਹੋਰ ਵੱਡਾ ਝਟਕਾ ਦੇਣ ਦਾ ਫੈਸਲਾ ਕੀਤਾ ਹੈ। ਟੀਮ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਕੇਂਦਰੀ ਕਰਾਰ ਤੋਂ ਛੁੱਟੀ ਹੋਣੀ ਯਕੀਨੀ ਹੈ। ਇਸ ਦੇ ਨਾਲ ਹੀ ਸੀਮਤ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੂਰਿਆਕੁਮਾਰ ਯਾਦਵ ਅਤੇ ਸ਼ੁਭਮਨ ਗਿੱਲ ਨੂੰ ਬੋਰਡ ਵੱਲੋਂ ਇਨਾਮ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਬੀਸੀਸੀਆਈ ਦੇ ਸੈਂਟਰਲ ਕੰਟਰੈਕਟ ਵਿੱਚ ਥਾਂ ਮਿਲੇਗੀ।
21 ਦਸੰਬਰ ਨੂੰ ਹੋਣ ਵਾਲੀ ਸਿਖਰ ਕੌਂਸਲ ਦੀ ਮੀਟਿੰਗ ਵਿੱਚ ਬੀਸੀਸੀਆਈ ਕੇਂਦਰੀ ਕਰਾਰ ਵਾਲੇ ਖਿਡਾਰੀਆਂ ਦੀ ਨਵੀਂ ਸੂਚੀ ਜਾਰੀ ਕਰੇਗਾ। ਜਲਦ ਹੀ ਟੀ-20 ਫਾਰਮੈਟ 'ਚ ਟੀਮ ਦੀ ਕਮਾਨ ਸੰਭਾਲਣ ਜਾ ਰਹੇ ਹਾਰਦਿਕ ਪੰਡਯਾ ਨੂੰ ਪ੍ਰਮੋਟ ਕਰਨ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਾਰਦਿਕ ਪੰਡਯਾ ਨੂੰ ਸੀ ਸ਼੍ਰੇਣੀ ਤੋਂ ਬੀ ਸ਼੍ਰੇਣੀ ਵਿੱਚ ਤਰੱਕੀ ਦਿੱਤੀ ਜਾਵੇਗੀ।
ਰਹਾਣੇ ਅਤੇ ਇਸ਼ਾਂਤ ਸ਼ਰਮਾ ਤੋਂ ਇਲਾਵਾ ਰਿਧੀਮਾਨ ਸਾਹਾ ਨੂੰ ਕੇਂਦਰੀ ਕਰਾਰ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਸਾਲ ਦੀ ਸ਼ੁਰੂਆਤ 'ਚ ਸਾਹਾ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਦੁਬਾਰਾ ਟੀਮ ਇੰਡੀਆ 'ਚ ਸ਼ਾਮਲ ਹੋਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਇਸ਼ਾਂਤ ਸ਼ਰਮਾ ਅਤੇ ਰਹਾਣੇ ਦੀ ਟੀਮ ਇੰਡੀਆ 'ਚ ਵਾਪਸੀ ਵੀ ਕਾਫੀ ਮੁਸ਼ਕਲ ਨਜ਼ਰ ਆ ਰਹੀ ਹੈ।
ਕਿਸ਼ਨ ਦੀ ਵੀ ਚਮਕੇਗੀ ਕਿਸਮਤ
ਬੀਸੀਸੀਆਈ ਨੇ ਕੇਂਦਰੀ ਕਰਾਰ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੈ। ਏ+ ਸ਼੍ਰੇਣੀ ਦੇ ਖਿਡਾਰੀਆਂ ਨੂੰ ਸਾਲਾਨਾ 7 ਕਰੋੜ ਰੁਪਏ ਦਿੱਤੇ ਜਾਂਦੇ ਹਨ। ਏ ਸ਼੍ਰੇਣੀ ਦੇ ਖਿਡਾਰੀਆਂ ਨੂੰ 5 ਕਰੋੜ ਰੁਪਏ ਅਤੇ ਬੀ ਸ਼੍ਰੇਣੀ ਦੇ ਖਿਡਾਰੀਆਂ ਨੂੰ 3 ਕਰੋੜ ਰੁਪਏ ਸਾਲਾਨਾ ਮਿਲਦੇ ਹਨ। ਸੀ ਸ਼੍ਰੇਣੀ ਦੇ ਖਿਡਾਰੀਆਂ ਨੂੰ BCSI ਦੁਆਰਾ 1 ਕਰੋੜ ਰੁਪਏ ਦੀ ਸਾਲਾਨਾ ਫੀਸ ਅਦਾ ਕੀਤੀ ਜਾਂਦੀ ਹੈ।
ਕਿਉਂਕਿ ਸੂਰਿਆਕੁਮਾਰ ਯਾਦਵ ਹੁਣ ਟੀ-20 ਅਤੇ ਵਨਡੇ 'ਚ ਟੀਮ ਦਾ ਅਹਿਮ ਹਿੱਸਾ ਬਣ ਗਿਆ ਹੈ, ਇਸ ਲਈ ਇਹ ਤੈਅ ਹੈ ਕਿ ਉਨ੍ਹਾਂ ਨੂੰ ਸੀ ਸ਼੍ਰੇਣੀ ਤੋਂ ਬੀ ਸ਼੍ਰੇਣੀ 'ਚ ਤਰੱਕੀ ਮਿਲੇਗੀ। ਦੂਜੇ ਪਾਸੇ ਸ਼ੁਭਮਨ ਗਿੱਲ ਵਨਡੇ ਅਤੇ ਟੈਸਟ ਵਿੱਚ ਟੀਮ ਇੰਡੀਆ ਦਾ ਅਹਿਮ ਹਿੱਸਾ ਹਨ। ਸ਼ੁਭਮਨ ਗਿੱਲ ਨੂੰ ਵੀ ਸੀ ਕੈਟਾਗਰੀ ਤੋਂ ਬੀ ਵਿੱਚ ਤਰੱਕੀ ਦਿੱਤੀ ਜਾਵੇਗੀ। ਬੀਸੀਸੀਆਈ ਈਸ਼ਾਨ ਕਿਸ਼ਨ ਨੂੰ ਸੀ ਸ਼੍ਰੇਣੀ ਵਿੱਚ ਜਗ੍ਹਾ ਦੇ ਸਕਦਾ ਹੈ।