Sourav Ganguly COVID19: ਸੌਰਵ ਗਾਂਗੁਲੀ ਮਗਰੋਂ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਹੋਇਆ ਕੋਰੋਨਾ, ਬੇਟੀ ਵੀ ਸ਼ਾਮਲ
BCCI President Sourav Ganguly: BCCI ਪ੍ਰਧਾਨ ਸੌਰਵ ਗਾਂਗੁਲੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰ ਕੋਰੋਨਾ ਸੰਕਰਮਿਤ ਪਾਏ ਗਏ ਹਨ। ਸਾਰਿਆਂ ਨੂੰ ਹੋਮ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
Sourav Ganguly And 4 Family Members COVID 19 Positive: ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਹਾਲ ਹੀ ਵਿੱਚ ਕੋਰੋਨਾ ਵਾਇਰਸ ਪੌਜ਼ੇਟਿਵ ਪਾਇਆ ਗਿਆ ਸੀ। ਹੁਣ ਉਸ ਦੇ ਪਰਿਵਾਰ ਦੇ ਚਾਰ ਹੋਰ ਮੈਂਬਰ ਵੀ ਇਨਫੈਕਟਿਡ ਹੋ ਗਏ ਹਨ। ਇਸ ਵਿੱਚ ਉਸ ਦੀ ਬੇਟੀ ਵੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਹੋਮ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
ਗਾਂਗੁਲੀ ਨੂੰ ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਬਾਕੀ ਅਪਡੇਟਸ ਅਜੇ ਤੱਕ ਨਹੀਂ ਆਏ ਹਨ।
ਅਮਿਤਾਭ ਬੱਚਨ ਦੇ ਘਰ ਵੀ ਕੋਰੋਨਾ ਦੀ ਦਸਤਕ
ਕੋਵਿਡ-19 ਨੇ ਹੁਣ ਇੱਕ ਵਾਰ ਫਿਰ ਬਾਲੀਵੁੱਡ ਦੇ 'ਮੈਗਾਸਟਾਰ' ਅਮਿਤਾਭ ਬੱਚਨ ਦੇ ਘਰ ਦਸਤਕ ਦਿੱਤੀ ਹੈ। ਕੋਰੋਨਾ ਕਾਰਨ ਅਮਿਤਾਭ ਇੱਕ ਵਾਰ ਫਿਰ ਮੁਸੀਬਤ ਨਾਲ ਜੂਝ ਰਹੇ ਹਨ। ਅਮਿਤਾਭ ਦੇ ਘਰ 'ਚ ਸਟਾਫ ਮੈਂਬਰ ਕੋਰੋਨਾ ਪੌਜ਼ੀਟਿਵ ਹੋਣ ਦੀ ਖਬਰ ਹੈ।
ਆਪਣੇ ਆਖ਼ਰੀ ਲਿਖੇ ਬਲਾਗ ਵਿੱਚ ਅਮਿਤਾਭ ਬੱਚਨ ਨੇ ਖੁਦ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਲਿਖਿਆ- ਮੈਂ ਘਰ ਵਿੱਚ ਕੋਵਿਡ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹਾਂ ਤੇ ਬਾਅਦ ਵਿੱਚ (ਪ੍ਰਸ਼ੰਸਕਾਂ) ਨਾਲ ਸੰਪਰਕ ਕਰਾਂਗਾ…।” ਜ਼ਿਕਰਯੋਗ ਹੈ ਕਿ 3-4 ਜਨਵਰੀ ਨੂੰ ਬੀਤੀ ਰਾਤ ਲਿਖੀ ਇਸ ਪੋਸਟ ਜ਼ਰੀਏ ਅਮਿਤਾਭ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿਸ ਨੂੰ ਘਰ 'ਚ ਕੋਵਿਡ ਹੈ। ਅਜਿਹੇ 'ਚ ਇਸ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਇੱਕ ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਇਹ ਚਿੰਤਾ ਦੀ ਗੱਲ ਨਹੀਂ ਹੈ, ਅਮਿਤਾਭ ਬੱਚਨ ਜਾਂ ਘਰ ਦੇ ਕਿਸੇ ਮੈਂਬਰ ਨੂੰ ਕਰੋਨਾ ਸੰਕਰਮਣ ਨਹੀਂ ਹੋਇਆ। ਘਰ ਦਾ ਇੱਕ ਸਟਾਫ਼ ਮੈਂਬਰ ਕੋਰੋਨਾ ਨਾਲ ਸੰਕਰਮਿਤ ਹੋਇਆ ਹੈ, ਜਿਸ ਦਾ ਜ਼ਿਕਰ ਬਲੌਗ ਵਿੱਚ ਕੀਤਾ ਗਿਆ ਹੈ।" ਸੂਤਰ ਨੇ ਹੋਰ ਵੇਰਵੇ ਦੱਸਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: Trending News: ਮਹਿਲਾ ਸਿੱਖ ਫੌਜੀ ਅਫਸਰ ਨੇ ਬ੍ਰਿਟੇਨ 'ਚ ਰਚਿਆ ਇਤਿਹਾਸ, ਪੂਰੀ ਦੁਨੀਆ ਨੂੰ ਕੀਤਾ ਹੈਰਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: