(Source: ECI/ABP News/ABP Majha)
Team India Head Coach: BCCI ਨੇ ਗੌਤਮ ਗੰਭੀਰ ਦਾ ਕੱਟਿਆ ਪੱਤਾ, ਇਸ ਦਿੱਗਜ ਨੂੰ ਸੌਂਪਿਆ ਨਵੇਂ ਮੁੱਖ ਕੋਚ ਦਾ ਅਹੁਦਾ
Team India Head Coach: ਪਿਛਲੇ ਕਈ ਦਿਨਾਂ ਤੋਂ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਨੂੰ ਲੈ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਬੀਸੀਸੀਆਈ ਭਾਰਤੀ ਕ੍ਰਿਕਟ ਟੀਮ (ਆਈਸੀਟੀ) ਲਈ ਭਾਲ
Team India Head Coach: ਪਿਛਲੇ ਕਈ ਦਿਨਾਂ ਤੋਂ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਨੂੰ ਲੈ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਬੀਸੀਸੀਆਈ ਭਾਰਤੀ ਕ੍ਰਿਕਟ ਟੀਮ (ਆਈਸੀਟੀ) ਲਈ ਭਾਲ ਹੀ ਕਰ ਰਿਹਾ ਸੀ। ਹਾਲਾਂਕਿ ਹੁਣ ਮੁੱਖ ਕੋਚ ਦਾ ਨਾਂ ਫਾਈਨਲ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਵੇਂ ਹੀ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਆਈਪੀਐਲ ਵਿੱਚ ਕੇਕੇਆਰ ਦੇ ਮੈਂਟਰ ਗੌਤਮ ਗੰਭੀਰ ਦੇ ਨਾਂ ਦੀ ਚਰਚਾ ਪਿਛਲੇ ਕਈ ਹਫ਼ਤਿਆਂ ਤੋਂ ਕ੍ਰਿਕਟ ਦੇ ਗਲਿਆਰਿਆਂ ਵਿੱਚ ਹੋ ਰਹੀ ਸੀ ਪਰ ਬੀਸੀਸੀਆਈ ਨੇ ਹੁਣ ਕ੍ਰਿਕਟ ਅਕੈਡਮੀ (ਐਨਸੀਏ) ਦੇ ਡਾਇਰੈਕਟਰ ਅਤੇ ਸਾਬਕਾ ਭਾਰਤੀ ਬੱਲੇਬਾਜ਼ ਵੀਵੀਐਸ ਲਕਸ਼ਮਣ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।
BCCI ਨੇ ਗੌਤਮ ਗੰਭੀਰ ਦੀ ਥਾਂ ਵੀਵੀਐਸ ਲਕਸ਼ਮਣ ਨੂੰ ਸੌਂਪੀ ਜ਼ਿੰਮੇਵਾਰੀ
ਫਿਲਹਾਲ ਰਾਹੁਲ ਦ੍ਰਾਵਿੜ ਟੀਮ ਇੰਡੀਆ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਹਾਲਾਂਕਿ, ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਅਤੇ ਟੀ-20 ਵਿਸ਼ਵ ਕੱਪ ਦੀ ਸਮਾਪਤੀ ਦੇ ਨਾਲ ਹੀ ਉਹ ਟੀਮ ਇੰਡੀਆ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਛੱਡ ਦੇਣਗੇ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਸਨ ਕਿ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ ਕੌਣ ਹੋਵੇਗਾ, ਜਿਸ 'ਚ ਆਸਟ੍ਰੇਲੀਆ ਦੇ ਸਾਬਕਾ ਕੋਚ ਜਸਟਿਨ ਲੈਂਗਰ, ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਅਤੇ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਦੇ ਨਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਹਾਲਾਂਕਿ, ਬਾਅਦ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਗੌਤਮ ਗੰਭੀਰ ਦੇ ਨਾਂ ਦੀ ਕਾਫੀ ਚਰਚਾ ਹੋਈ ਸੀ ਅਤੇ ਇਕ ਸਮੇਂ ਇਹ ਲਗਭਗ ਤੈਅ ਸੀ ਕਿ ਗੰਭੀਰ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਬਣਨਗੇ ਅਤੇ ਉਨ੍ਹਾਂ ਨੂੰ ਬੀ.ਸੀ.ਸੀ.ਆਈ. ਤੋਂ ਹਰੀ ਝੰਡੀ ਵੀ ਮਿਲ ਗਈ ਹੈ। ਹਾਲਾਂਕਿ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਗੁੱਟ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਵੀਵੀਐਸ ਲਕਸ਼ਮਣ ਨੂੰ ਟੀਮ ਇੰਡੀਆ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।
VVS ਜ਼ਿੰਬਾਬਵੇ ਦੌਰੇ 'ਤੇ ਟੀਮ ਇੰਡੀਆ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ
ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਤੋਂ ਬਾਅਦ ਜ਼ਿੰਬਾਬਵੇ ਦੌਰੇ 'ਤੇ ਜਾਵੇਗੀ ਜਿੱਥੇ ਉਹ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਖੇਡੇਗੀ। ਅਜਿਹੇ 'ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਜਾਵੇਗਾ। ਦੂਜੇ ਪਾਸੇ ਬੀਸੀਸੀਆਈ ਅਜੇ ਤੱਕ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਨੂੰ ਨਹੀਂ ਲੱਭ ਸਕਿਆ ਹੈ। ਅਜਿਹੇ 'ਚ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਡਾਇਰੈਕਟਰ ਵੀਵੀਐੱਸ ਲਕਸ਼ਮਣ ਨੂੰ ਜ਼ਿੰਬਾਬਵੇ ਦੌਰੇ 'ਤੇ ਮੁੱਖ ਕੋਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।