ਇੱਕੋ ਟੀਮ ਦੇ 9 ਬੱਲੇਬਾਜ਼ਾਂ ਨੇ ਕੀਤਾ ਇਹ ਵੱਡਾ ਕਰਿਸ਼ਮਾ, ਦੁਨੀਆ ਨੂੰ ਕੀਤਾ ਹੈਰਾਨ
ਦਰਅਸਲ ਬੰਗਾਲ ਅਤੇ ਝਾਰਖੰਡ ਵਿਚਾਲੇ ਬੰਗਲੁਰੂ 'ਚ ਖੇਡੇ ਜਾ ਰਹੇ ਰਣਜੀ ਟਰਾਫ਼ੀ ਦੇ ਪਹਿਲੇ ਕੁਆਰਟਰ ਫਾਈਨਲ ਮੈਚ 'ਚ ਬੰਗਾਲ ਦੇ ਪਹਿਲੇ ਨੰਬਰ ਤੋਂ ਲੈ ਕੇ ਨੌਵੇਂ ਨੰਬਰ ਤੱਕ ਦੇ ਬੱਲੇਬਾਜ਼ ਨੇ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ।
ਕ੍ਰਿਕਟ ਦੇ ਮੈਦਾਨ 'ਤੇ ਇਕ ਵੱਡਾ ਚਮਤਕਾਰ ਦੇਖਣ ਨੂੰ ਮਿਲਿਆ ਹੈ। ਜਦੋਂ ਇਕ ਹੀ ਟੀਮ ਦੇ 9 ਬੱਲੇਬਾਜ਼ਾਂ ਨੇ ਅਜਿਹਾ ਕਰ ਦਿਖਾਇਆ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਇੱਕੋ ਟੀਮ ਦੇ ਇਨ੍ਹਾਂ 9 ਬੱਲੇਬਾਜ਼ਾਂ ਦੇ ਇਸ ਕਰਿਸ਼ਮੇ ਤੋਂ ਦੁਨੀਆ ਹੈਰਾਨ ਹੈ।
9 ਬੱਲੇਬਾਜ਼ਾਂ ਨੇ ਕੀਤਾ ਇਹ ਵੱਡਾ ਕਰਿਸ਼ਮਾ
ਦਰਅਸਲ ਬੰਗਾਲ ਅਤੇ ਝਾਰਖੰਡ ਵਿਚਾਲੇ ਬੰਗਲੁਰੂ 'ਚ ਖੇਡੇ ਜਾ ਰਹੇ ਰਣਜੀ ਟਰਾਫ਼ੀ ਦੇ ਪਹਿਲੇ ਕੁਆਰਟਰ ਫਾਈਨਲ ਮੈਚ 'ਚ ਬੰਗਾਲ ਦੇ ਪਹਿਲੇ ਨੰਬਰ ਤੋਂ ਲੈ ਕੇ ਨੌਵੇਂ ਨੰਬਰ ਤੱਕ ਦੇ ਬੱਲੇਬਾਜ਼ ਨੇ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ, ਜੋ ਆਪਣੇ ਆਪ 'ਚ ਹੈਰਾਨੀ ਵਾਲੀ ਗੱਲ ਹੈ।
ਬਹੁਤ ਘੱਟ ਹੀ ਵੇਖਣ ਨੂੰ ਮਿਲਦਾ ਹੈ ਅਜਿਹਾ
ਕ੍ਰਿਕਟ ਦੇ ਮੈਦਾਨ 'ਤੇ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ, ਜਦੋਂ ਇਕ ਹੀ ਟੀਮ ਦੇ ਨੰਬਰ 1 ਤੋਂ ਲੈ ਕੇ 9 ਤੱਕ ਦੇ ਬੱਲੇਬਾਜ਼ ਨੇ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹੋਣ। ਬੰਗਾਲ ਦੇ 2 ਬੱਲੇਬਾਜ਼ਾਂ ਨੇ ਸੈਂਕੜੇ ਅਤੇ 7 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ।
ਦੁਨੀਆ ਨੂੰ ਕਰ ਦਿੱਤਾ ਹੈਰਾਨ
ਬੰਗਾਲ ਦੀ ਟੀਮ ਨੇ ਝਾਰਖੰਡ ਦੇ ਖ਼ਿਲਾਫ਼ 773 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਇਆ ਹੈ। ਫਿਲਹਾਲ ਇਸ ਮੈਚ 'ਚ ਬੰਗਾਲ ਦੀ ਟੀਮ ਝਾਰਖੰਡ ਤੋਂ 634 ਦੌੜਾਂ ਨਾਲ ਅੱਗੇ ਹੈ। ਝਾਰਖੰਡ ਦਾ ਸਕੋਰ 5 ਵਿਕਟਾਂ 'ਤੇ 139 ਦੌੜਾਂ ਹੈ। ਇਸ ਤਰ੍ਹਾਂ ਬੰਗਾਲ ਦੀ ਟੀਮ ਦਾ ਪਲੜਾ ਝਾਰਖੰਡ 'ਤੇ ਭਾਰੀ ਹੈ।
1893 'ਚ ਹੋਇਆ ਸੀ ਅਜਿਹਾ
ਇਸ ਤੋਂ ਪਹਿਲਾਂ ਕਿਸੇ ਵੀ ਟੀਮ ਦੇ ਟਾਪ 9 ਬੱਲੇਬਾਜ਼ ਫਸਟ ਕਲਾਸ ਮੈਚ 'ਚ ਅਜਿਹਾ ਕਾਰਨਾਮਾ ਨਹੀਂ ਕਰ ਸਕੇ ਹਨ। ਇੱਕ ਵਾਰ ਸਾਲ 1893 'ਚ ਫਸਟ ਕਲਾਸ ਮੈਚ 'ਚ 8 ਆਸਟ੍ਰੇਲੀਆਈ ਬੱਲੇਬਾਜ਼ਾਂ ਨੇ 50 ਤੋਂ ਵੱਧ ਦੌੜਾਂ ਬਣਾਈਆਂ ਸਨ। ਉਦੋਂ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਦੌਰੇ 'ਤੇ ਔਕਸ ਐਂਡ ਕੈਂਬ ਟੀਮ ਦੇ ਖ਼ਿਲਾਫ਼ 843 ਦੌੜਾਂ ਬਣਾਈਆਂ ਸਨ।
ਅਜਿਹਾ ਰਿਹਾ ਬੰਗਾਲ ਦੇ 9 ਬੱਲੇਬਾਜ਼ਾਂ ਦਾ ਸਕੋਰ
ਬੰਗਾਲ ਲਈ ਇਸ ਮੈਚ 'ਚ ਅਭਿਸ਼ੇਕ ਰਮਨ (61), ਅਭਿਮੰਨਿਊ ਈਸ਼ਵਰਨ (65), ਅਭਿਸ਼ੇਕ ਪੋਰੇਲ (68), ਸੁਦੀਪ ਕੁਮਾਰ ਘਾਰਾਮੀ (186) ਅਤੇ ਅਨੁਸਤਪ ਮਜੂਮਦਾਰ (117) ਨੇ ਸੈਂਕੜੇ ਲਗਾਏ। ਇਸ ਤੋਂ ਬਾਅਦ ਮਨੋਜ ਤਿਵਾਰੀ (73), ਸ਼ਾਹਬਾਜ਼ ਅਹਿਮਦ (78), ਸਿਆਨ ਮੰਡਲ (ਅਜੇਤੂ 53) ਅਤੇ ਆਕਾਸ਼ ਦੀਪ (ਅਜੇਤੂ 53) ਨੇ ਅਰਧ ਸੈਂਕੜੇ ਲਗਾਏ।