ਟੀਮ ਇੰਡੀਆ ਦੇ ਟਰਬਨੇਟਰ 'ਤੇ ਬਣ ਰਹੀ ਬਾਇਓਪਿਕ, ਕੌਣ ਨਿਭਾਏਗਾ ਭੱਜੀ ਦਾ ਰੋਲ? ਇਸ ਐਕਟਰ ਦਾ ਨਾਮ ਚਰਚਾ 'ਚ
ਹੁਣ ਸਾਬਕਾ ਭਾਰਤੀ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਬਾਇਓਪਿਕ ਬਾਲੀਵੁੱਡ ਵਿੱਚ ਬਣਨ ਜਾ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਬਲਕਿ ਉਨ੍ਹਾਂ ਦੀ ਇਹ ਪੋਸਟ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ
ਬਾਲੀਵੁੱਡ 'ਚ ਬਾਇਓਪਿਕ ਫਿਲਮਾਂ ਦਾ ਕਾਫੀ ਰੁਝਾਨ ਹੈ। ਦੇਸ਼ ਦੇ ਬਹਾਦਰ ਫੌਜੀ ਅਫਸਰਾਂ ਸਮੇਤ ਕਈ ਖਿਡਾਰੀਆਂ 'ਤੇ ਫਿਲਮਾਂ ਬਣ ਚੁੱਕੀਆਂ ਹਨ। ਇਹਨਾਂ ਵਿੱਚ ਕਈ ਬਾਇਓਪਿਕ ਫਿਲਮਾਂ ਸ਼ਾਮਲ ਹਨ ਜਿਵੇਂ ਕਿ ਐਮਐਸ ਧੋਨੀ: ਦ ਅਨਟੋਲਡ ਸਟੋਰੀ, ਭਾਗ ਮਿਲਖਾ ਭਾਗ, ਚੰਦੂ ਚੈਂਪੀਅਨ ਅਤੇ ਸੈਮ ਬਹਾਦੁਰ। ਅਜਿਹੇ 'ਚ ਹੁਣ ਇਕ ਹੋਰ ਕ੍ਰਿਕਟ ਖਿਡਾਰੀ ਦੀ ਬਾਇਓਪਿਕ ਫਿਲਮ ਬਣਾਉਣ ਦੀ ਚਰਚਾ ਹੈ। ਉਹ ਕੋਈ ਹੋਰ ਨਹੀਂ ਸਗੋਂ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਹਨ।
ਇਸ ਬਾਲੀਵੁੱਡ ਐਕਟਰ ਦੇ ਨਾਮ ਦੀ ਚਰਚਾ
ਹੁਣ ਸਾਬਕਾ ਭਾਰਤੀ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਬਾਇਓਪਿਕ ਬਾਲੀਵੁੱਡ ਵਿੱਚ ਬਣਨ ਜਾ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਬਲਕਿ ਉਨ੍ਹਾਂ ਦੀ ਇਹ ਪੋਸਟ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਹਰਭਜਨ ਸਿੰਘ ਅਤੇ ਵਿੱਕੀ ਕੌਸ਼ਲ ਦੀ ਫੋਟੋ ਦੇ ਨਾਲ ਇੱਕ ਕੋਟ ਲਿਖਿਆ ਹੋਇਆ ਹੈ। ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਹਰਭਜਨ ਸਿੰਘ ਨੇ ਵਿੱਕੀ ਕੌਸ਼ਲ ਨੂੰ ਬਾਇਓਪਿਕ ਵਿੱਚ ਆਪਣੀ ਭੂਮਿਕਾ ਲਈ ਮਾਡਲ ਦੀ ਪਸੰਦ ਦੱਸਿਆ ਹੈ।
ਵਾਇਰਲ ਹੋ ਰਹੀ ਪੋਸਟ ਬਾਰੇ ਕੀ ਬੋਲੇ ਭੱਜੀ!
ਇਸ ਵਾਇਰਲ ਪੋਸਟ ਵਿੱਚ ਹਰਭਜਨ ਸਿੰਘ ਨੇ ਕਿਹਾ ਹੈ ਕਿ 'ਮੈਨੂੰ ਲਗਦਾ ਹੈ ਕਿ ਵਿੱਕੀ ਕੌਸ਼ਲ ਮੇਰੀ ਬਾਇਓਪਿਕ ਲਈ ਆਦਰਸ਼ ਵਿਕਲਪ ਹੋਣਗੇ। ਉਹ ਅਤੇ ਮੈਂ ਦੋਵੇਂ ਇੱਕੋ ਜ਼ਿਲ੍ਹੇ ਤੋਂ ਹਾਂ ਅਤੇ ਇੱਕੋ ਭਾਸ਼ਾ ਬੋਲਦੇ ਹਾਂ। ਮੈਂ ਜ਼ਰੂਰ ਉਸ ਨਾਲ ਗੱਲ ਕਰਾਂਗਾ। ਇਸ ਪੋਸਟ ਨੂੰ ਦੇਖ ਕੇ ਲੱਗਦਾ ਹੈ ਕਿ ਬਾਲੀਵੁੱਡ 'ਚ ਹਰਭਜਨ ਸਿੰਘ ਦੀ ਬਾਇਓਪਿਕ 'ਤੇ ਕੰਮ ਜ਼ਰੂਰ ਚੱਲ ਰਿਹਾ ਹੈ। ਪੋਸਟ ਵਿੱਚ ਹਰਭਜਨ ਸਿੰਘ ਵੱਲੋਂ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨਾਲ ਗੱਲ ਕਰਨ ਦਾ ਜ਼ਿਕਰ ਖੁਦ ਇਸ ਗੱਲ ਦੀ ਪੁਸ਼ਟੀ ਕਰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟਰ ਹਰਭਜਨ ਸਿੰਘ ਅਤੇ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਪੰਜਾਬ ਦੇ ਦੁਆਬਾ ਖੇਤਰ ਦੇ ਰਹਿਣ ਵਾਲੇ ਹਨ। ਹਰਭਜਨ ਸਿੰਘ ਜਲੰਧਰ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਵਿੱਕੀ ਕੌਸ਼ਲ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹੀ ਹੈ। ਜਿਸ ਕਾਰਨ ਹਰਭਜਨ ਸਿੰਘ ਨੂੰ ਲੱਗਦਾ ਹੈ ਕਿ ਵਿੱਕੀ ਕੌਸ਼ਲ ਆਪਣੇ ਕਿਰਦਾਰ ਨਾਲ ਇਨਸਾਫ਼ ਕਰ ਸਕਣਗੇ ਕਿਉਂਕਿ ਦੋਵਾਂ ਦੀ ਭਾਸ਼ਾ ਪੰਜਾਬੀ ਹੈ ਅਤੇ ਲਹਿਜ਼ਾ ਵੀ ਇੱਕੋ ਜਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਨੂੰ ਸਿਲਵਰ ਸਕਰੀਨ 'ਤੇ ਬਿਲਕੁਲ ਸਹੀ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਪਰ ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਤਾਂ ਅਜੇ ਪਤਾ ਨਹੀਂ ਇਸ ਵਾਇਰਲ ਪੋਸਟ ਵਿੱਚ ਕਿੰਨੀ ਸੱਚਾਈ ਹੈ।
ਹਰਭਜਨ ਸਿੰਘ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਾਲ 1998 'ਚ ਆਸਟ੍ਰੇਲੀਆ ਖਿਲਾਫ ਟੈਸਟ ਮੈਚ ਨਾਲ ਕੀਤੀ ਸੀ। ਟੈਸਟ ਮੈਚਾਂ ਵਿੱਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ, ਹਰਭਜਨ ਸਿੰਘ ਕਈ ਸ਼ਾਨਦਾਰ ਟੈਸਟ ਜਿੱਤਾਂ ਦਾ ਹਿੱਸਾ ਰਿਹਾ ਹੈ। ਹਰਭਜਨ ਸਿੰਘ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਹੁਣ ਤੱਕ 103 ਟੈਸਟ ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 417 ਵਿਕਟਾਂ ਲਈਆਂ ਹਨ। ਉਹ 400 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਆਫ ਸਪਿਨਰ ਹਨ। ਹਰਭਜਨ ਸਿੰਘ ਨੇ ਇੱਕ ਟੈਸਟ ਮੈਚ ਵਿੱਚ 5 ਵਾਰ 10 ਵਿਕਟਾਂ ਅਤੇ 25 ਵਾਰ ਇੱਕ ਪਾਰੀ ਵਿੱਚ 5 ਵਿਕਟਾਂ ਲਈਆਂ ਹਨ। ਅੱਜ ਕੱਲ੍ਹ ਉਹ ਕ੍ਰਿਕੇਟ ਦੇ ਮੈਦਾਨ ਉੱਤੇ ਐਕਰਿੰਗ ਕਰਦੇ ਹੋਏ ਨਜ਼ਰ ਆ ਜਾਂਦੇ ਹਨ।