Bharat Ratna Award: ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਈ ਵੱਡੇ ਖੁਲਾਸੇ ਕੀਤੇ। ਉਦੋਂ ਤੋਂ ਭਾਰਤੀ ਕ੍ਰਿਕਟ 'ਚ ਭੂਚਾਲ ਆ ਗਿਆ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਸਵਾਮੀ ਨੇ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਸਾਬਕਾ ਕ੍ਰਿਕਟਰਾਂ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ।


ਸੁਬਰਾਮਨੀਅਮ ਸਵਾਮੀ ਨੇ ਕੂ ਐਪ 'ਤੇ ਕਿਹਾ, "ਜੇਕਰ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਮਿਲ ਸਕਦਾ ਹੈ ਤਾਂ ਵਰਿੰਦਰ ਸਹਿਵਾਗ, ਐਮਐਸ ਧੋਨੀ ਤੇ ਵੀਵੀਐਸ ਲਕਸ਼ਮਣ ਨੂੰ ਵੀ ਭਾਰਤ ਰਤਨ ਮਿਲਣਾ ਚਾਹੀਦਾ ਹੈ।" ਇਸ ਤੋਂ ਇਲਾਵਾ ਉਨ੍ਹਾਂ ਨੇ ਟਵਿਟਰ 'ਤੇ ਕਿਹਾ, ''ਵਿਰਾਟ ਕੋਹਲੀ ਨੂੰ ਵੀ ਭਾਰਤ ਰਤਨ ਮਿਲਣਾ ਚਾਹੀਦਾ ਹੈ।"







ਕੋਹਲੀ ਨਾਲ BCCI ਕਰਮਚਾਰੀ ਵਾਂਗ ਵਿਵਹਾਰ ਕਰਨਾ ਗਲਤ: ਸੁਬਰਾਮਨੀਅਮ ਸਵਾਮੀ


ਇਸ ਤੋਂ ਇਲਾਵਾ ਇੱਕ ਟਵੀਟ ਦੇ ਜਵਾਬ ਵਿੱਚ ਸਵਾਮੀ ਨੇ ਕਿਹਾ, "ਮੈਂ ਸਹਿਮਤ ਹਾਂ। ਵਿਰਾਟ ਕੋਹਲੀ ਇੰਨੇ ਚੰਗੇ ਬੱਲੇਬਾਜ਼ ਹਨ ਕਿ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਵਾਂਗ ਭਾਰਤ ਰਤਨ ਮਿਲਣਾ ਚਾਹੀਦਾ ਹੈ। ਉਸ ਨਾਲ ਬੀਸੀਸੀਆਈ ਦੇ ਕਰਮਚਾਰੀ ਵਾਂਗ ਵਿਵਹਾਰ ਕਰਨ ਦੀ ਕੋਈ ਲੋੜ ਨਹੀਂ ਹੈ।"


2014 ਵਿੱਚ ਸਚਿਨ ਨੂੰ ਮਿਲਿਆ ਸੀ ਭਾਰਤ ਰਤਨ


ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੂੰ 4 ਫਰਵਰੀ 2014 ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਨਾਲ ਉਹ ਇਹ ਪੁਰਸਕਾਰ ਹਾਸਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਭਾਰਤੀ ਬਣ ਗਏ ਹਨ। ਸਚਿਨ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਾਬਕਾ ਰਾਸ਼ਟਰਪਤੀ ਮਰਹੂਮ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਵਿਖੇ ਸਨਮਾਨਿਤ ਕੀਤਾ।



ਇਹ ਵੀ ਪੜ੍ਹੋ: ਜਦੋਂ Rekha ਨੇ ਬਿਤਾਉਣੀ ਸੀ Amitabh Bachchan ਨਾਲ ਸ਼ਾਮ, Ranjeet ਕੋਲ ਕਰਨ ਲੱਗੀ ਤਰਲੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904