New Zealand Team: ਦੂਜੇ ਟੈਸਟ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੂੰ ਵੱਡਾ ਝਟਕਾ, ਕੈਪਟਨ ਕੇਨ ਵਿਲਿਅਮਸਨ ਬਾਹਰ
ਹੁਣ ਨਿਊਜ਼ੀਲੈਂਡ ਟੀਮ ਲਈ ਬੁਰੀ ਖ਼ਬਰ ਆਈ ਹੈ। ਟੀਮ ਦੇ ਕਪਤਾਨ ਕੇਨ ਵਿਲੀਅਮਸਨ ਸੱਟ ਕਾਰਨ ਮੁੰਬਈ ਟੈਸਟ ਮੈਚ ਨਹੀਂ ਖੇਡ ਸਕਣਗੇ।
ਨਵੀਂ ਦਿੱਲੀ: ਮੁੰਬਈ ਟੈਸਟ ਮੈਚ ਤੋਂ ਪਹਿਲਾਂ ਜਿੱਥੇ ਭਾਰਤੀ ਟੀਮ ਨੂੰ ਤਿੰਨ ਖਿਡਾਰੀਆਂ ਦੇ ਰੂਪ 'ਚ ਵੱਡਾ ਝਟਕਾ ਲੱਗਾ ਹੈ, ਉੱਥੇ ਹੀ ਨਿਊਜ਼ੀਲੈਂਡ ਦੀ ਟੀਮ ਨੂੰ ਵੀ ਕਪਤਾਨ ਕੇਨ ਵਿਲੀਅਮਸਨ ਦੇ ਰੂਪ 'ਚ ਵੱਡਾ ਝਟਕਾ ਲੱਗਾ ਹੈ। ਮੁੰਬਈ ਦੇ ਵਾਨਖੇੜੇ 'ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਇਹ ਖੁਲਾਸਾ ਹੋਇਆ ਹੈ ਕਿ ਕੇਨ ਵਿਲੀਅਮਸਨ ਇਸ ਟੈਸਟ ਮੈਚ 'ਚ ਨਹੀਂ ਖੇਡ ਸਕਣਗੇ। ਕੇਨ ਵਿਲੀਅਮਸਨ ਸੱਟ ਕਾਰਨ ਮੁੰਬਈ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ।
ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੇਨ ਵਿਲੀਅਮਸਨ ਦੂਜੇ ਟੈਸਟ ਦਾ ਹਿੱਸਾ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਸਲਾਮੀ ਬੱਲੇਬਾਜ਼ ਟਾਮ ਲੈਥਮ ਟੀਮ ਦੀ ਕਪਤਾਨੀ ਸੰਭਾਲਣਗੇ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਪੁਸ਼ਟੀ ਕੀਤੀ ਹੈ ਕਿ ਕੇਨ ਵਿਲੀਅਮਸਨ ਖੱਬੀ ਕੂਹਣੀ ਦੀ ਸੱਟ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਇਸ ਸੱਟ ਨੇ ਕੇਨ ਵਿਲੀਅਮਸਨ ਨੂੰ 2021 'ਚ ਕਾਫੀ ਪ੍ਰੇਸ਼ਾਨ ਕੀਤਾ ਹੈ।
Team News | BLACKCAPS captain Kane Williamson will miss the second and final Test against India in Mumbai as he continues to battle the left-elbow injury which has troubled him for much of 2021. More | https://t.co/VClIKxKI8Q #INDvNZ pic.twitter.com/wGeA46LN4g
— BLACKCAPS (@BLACKCAPS) December 3, 2021
ਕੋਚ ਗੈਰੀ ਸਟੀਡ ਨੇ ਕਿਹਾ ਹੈ ਕਿ ਕੇਨ ਵਿਲੀਅਮਸਨ ਲਈ ਇਸ ਤਰ੍ਹਾਂ ਦੀ ਲਗਾਤਾਰ ਸੱਟ ਨਾਲ ਨਜਿੱਠਣਾ ਸੱਚਮੁੱਚ ਮੁਸ਼ਕਲ ਸਮਾਂ ਰਿਹਾ ਹੈ। ਹਾਲਾਂਕਿ, ਅਸੀਂ ਇਸ ਸਾਲ ਟੀ-20 ਵਿਸ਼ਵ ਕੱਪ 'ਚ ਸੱਟ ਨੂੰ ਸੰਭਾਲਣ 'ਚ ਕਾਮਯਾਬ ਰਹੇ ਹਾਂ, ਟੈਸਟ ਕ੍ਰਿਕਟ 'ਚ ਬਦਲਾਅ ਅਤੇ ਬੱਲੇਬਾਜ਼ੀ ਦਾ ਭਾਰ ਫਿਰ ਵਧ ਗਿਆ ਹੈ। ਇਸ ਕਾਰਨ ਉਨ੍ਹਾਂ ਦੀ ਕੂਹਣੀ ਦੀ ਸਮੱਸਿਆ ਵਧ ਗਈ ਹੈ। ਹਰ ਕੋਈ ਜਾਣਦਾ ਹੈ ਕਿ ਉਹ ਟੈਸਟ ਕ੍ਰਿਕਟ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਸ ਦਾ ਬਾਹਰ ਹੋਣਾ ਟੀਮ ਲਈ ਵੱਡਾ ਨੁਕਸਾਨ ਹੈ।"
ਇਹ ਭਾਰਤੀ ਖਿਡਾਰੀ ਜ਼ਖਮੀ ਹੋ ਗਏ
ਮੁੰਬਈ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਣੇ, ਆਲਰਾਊਂਡਰ ਰਵਿੰਦਰ ਜਡੇਜਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਵੀ ਜ਼ਖਮੀ ਹਨ ਅਤੇ ਉਹ ਵੀ ਇਸ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਇਸ ਮੈਚ ਵਿੱਚ ਹੁਣ ਤੱਕ ਚਾਰ ਖਿਡਾਰੀਆਂ ਨੂੰ ਬਾਹਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ: Food for Winters: ਸਰਦੀਆਂ 'ਚ ਫਿੱਟ ਰਹਿਣ ਲਈ ਡਾਈਟ 'ਚ ਜ਼ਰੂਰ ਲਓ ਇਹ 5 ਚੀਜ਼ਾਂ!
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: