ਪੜਚੋਲ ਕਰੋ

Food for Winters: ਸਰਦੀਆਂ 'ਚ ਫਿੱਟ ਰਹਿਣ ਲਈ ਡਾਈਟ 'ਚ ਜ਼ਰੂਰ ਲਓ ਇਹ 5 ਚੀਜ਼ਾਂ!

ਸਰਦੀਆਂ ਦੇ ਮੌਸਮ 'ਚ ਸਰੀਰ ਨੂੰ ਗਰਮ ਰੱਖਣ ਲਈ ਤੁਹਾਨੂੰ ਪੌਸ਼ਟਿਕ ਆਹਾਰ ਲੈਣ ਦੀ ਲੋੜ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਠੰਡੇ ਮੌਸਮ 'ਚ ਗਾਜਰ ਦਾ ਹਲਵਾ ਅਤੇ ਬੇਸਨ ਦੇ ਲੱਡੂ ਖਾਣ ਦਾ ਮਜ਼ਾ ਵੀ ਵੱਖਰਾ ਹੁੰਦਾ ਹੈ।

Stay Fit in Winter: ਅਸੀਂ ਸਾਰੇ ਜਾਣਦੇ ਹਾਂ ਕਿ ਸਹੀ ਖੁਰਾਕ ਸਾਡੇ ਸਰੀਰ ਨੂੰ ਕੰਮ ਕਰਨ ਲਈ ਊਰਜਾ ਦਿੰਦੀ ਹੈ। ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣ ਲਈ ਵੱਧ ਊਰਜਾ, ਵੱਧ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਤਾਂ ਜੋ ਮੈਟਾਬੋਲਿਜ਼ਮ ਠੀਕ ਰਹੇ। ਸਰਦੀਆਂ ਦੇ ਮੌਸਮ 'ਚ ਸਰੀਰ ਨੂੰ ਗਰਮ ਰੱਖਣ ਲਈ ਤੁਹਾਨੂੰ ਪੌਸ਼ਟਿਕ ਆਹਾਰ ਲੈਣ ਦੀ ਲੋੜ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਠੰਡੇ ਮੌਸਮ 'ਚ ਗਾਜਰ ਦਾ ਹਲਵਾ ਅਤੇ ਬੇਸਨ ਦੇ ਲੱਡੂ ਖਾਣ ਦਾ ਮਜ਼ਾ ਵੀ ਵੱਖਰਾ ਹੁੰਦਾ ਹੈ, ਪਰ ਇਨ੍ਹਾਂ ਚੀਜ਼ਾਂ ਨੂੰ ਘੱਟ ਖਾਓ ਤੇ ਪੌਸ਼ਟਿਕ ਭੋਜਨ 'ਤੇ ਧਿਆਨ ਦਿਓ।

ਸਰਦੀਆਂ 'ਚ ਇਨ੍ਹਾਂ 5 ਮਸਾਲਿਆਂ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰੋ

1. ਹਰੀਆਂ ਸਬਜ਼ੀਆਂ ਨੂੰ ਡਾਈਟ 'ਚ ਜਗ੍ਹਾ ਦਿਓ

ਸਬਜ਼ੀ ਮੰਡੀ 'ਚ ਤੁਹਾਨੂੰ ਕਈ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਮਿਲਣਗੀਆਂ। ਮੇਥੀ ਤੋਂ ਲੈ ਕੇ ਸਰ੍ਹੋਂ, ਬਰੋਕਲੀ ਤੇ ਅਮਰੂਦ ਤਕ। ਤੁਸੀਂ ਇਹ ਨਾਮ ਧਿਆਨ 'ਚ ਰੱਖੋ ਤੇ ਤੁਹਾਨੂੰ ਇਹ ਸਬਜ਼ੀਆਂ ਅਸਾਨੀ ਨਾਲ ਮਿਲ ਜਾਣਗੀਆਂ। ਰੋਜ਼ਾਨਾ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨਾਲ ਤੁਹਾਨੂੰ ਕਈ ਫ਼ਾਇਦੇ ਮਿਲ ਸਕਦੇ ਹਨ - ਭਾਰ ਤੋਂ ਲੈ ਕੇ ਦਿਲ ਦੇ ਰੋਗ ਤੇ ਬੀਪੀ ਵੀ ਕੰਟਰੋਲ 'ਚ ਰਹਿੰਦਾ ਹੈ। ਹਰੀਆਂ ਸਬਜ਼ੀਆਂ ਬੀਟਾ ਕੈਰੋਟੀਨ ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦੀਆਂ ਹਨ। ਉਨ੍ਹਾਂ 'ਚ ਆਇਰਨ ਤੇ ਫੋਲੇਟ ਵੀ ਹੁੰਦੇ ਹਨ, ਜੋ ਆਕਸੀਜਨ ਦੀ ਢੁਕਵੀਂ ਸਮਰੱਥਾ ਤੇ ਸਿਹਤਮੰਦ ਆਰਬੀਸੀ ਦੇ ਉਤਪਾਦਨ ਨੂੰ ਯਕੀਨੀ ਬਣਾਉਂਦੇ ਹਨ।

2. ਜੜ੍ਹਾਂ ਤੇ ਕੰਦ

ਇਹ ਪੌਦਿਆਂ ਦੀਆਂ ਜੜ੍ਹਾਂ ਹਨ, ਜੋ ਪੌਦੇ ਦੇ ਵਧਣ ਲਈ ਮਿੱਟੀ ਤੋਂ ਪੌਸ਼ਟਿਕ ਤੱਤ ਸੋਖ ਲੈਂਦੀਆਂ ਹਨ, ਕੁਝ ਇਨ੍ਹਾਂ ਪੌਸ਼ਟਿਕ ਤੱਤਾਂ ਨੂੰ ਪੌਦੇ ਲਈ ਸਟੋਰ ਵੀ ਕਰਦੇ ਹਨ। ਇਹ ਦਰਸਾਉਂਦਾ ਹੈ ਕਿ ਜੜ੍ਹਾਂ ਕਿੰਨੀਆਂ ਪੌਸ਼ਟਿਕ ਹਨ। ਇਨ੍ਹਾਂ 'ਚ ਸਪ੍ਰਿੰਗ ਅਨਿਅਨ, ਪਿਆਜ਼, ਅਦਰਕ, ਹਲਦੀ, ਲਸਣ, ਚੁਕੰਦਰ, ਗਾਜਰ, ਸ਼ਕਰਕੰਦੀ, ਆਲੂ ਤੇ ਰਤਾਲੂ ਸ਼ਾਮਲ ਹਨ।

ਜੇਕਰ ਸ਼ਕਰਕੰਦੀ ਨੂੰ ਭੁੰਨ ਕੇ ਖਾਧਾ ਜਾਵੇ ਤਾਂ ਇਹ ਤੁਹਾਨੂੰ ਦਿਨ ਭਰ ਵਿਟਾਮਿਨ-ਏ ਦੀ ਭਰਪੂਰ ਮਾਤਰਾ ਦੇ ਸਕਦਾ ਹੈ। ਗਾਜਰ 'ਚ ਵਿਟਾਮਿਨ-ਏ ਤੇ ਬੀਟਾ-ਕੈਰੋਟੀਨ ਵੀ ਹੁੰਦਾ ਹੈ, ਜੋ ਸਰੀਰ ਲਈ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਆਲੂ ਤੁਹਾਡੀ ਖੁਰਾਕ 'ਚ ਪੋਟਾਸ਼ੀਅਮ ਸਟਾਰਚ ਸ਼ਾਮਲ ਕਰਦੇ ਹਨ। ਇਹ ਸਾਰੀਆਂ ਚੀਜ਼ਾਂ ਭਾਵੇਂ ਚਰਬੀ ਨਾਲ ਭਰਪੂਰ ਹੋਣ ਪਰ ਸਰਦੀਆਂ 'ਚ ਤੁਹਾਨੂੰ ਊਰਜਾ ਦੇਣ ਦਾ ਕੰਮ ਵੀ ਕਰਨਗੀਆਂ।

3. ਸਾਬਤ ਅਨਾਜ

ਸਾਬਤ ਅਨਾਜ ਸਿਹਤਮੰਦ ਕਾਰਬੋਹਾਈਡਰੇਟ ਦਾ ਇਕ ਸਰੋਤ ਹਨ, ਜੋ ਸਾਡੇ ਸਰੀਰ ਦੀਆਂ ਪ੍ਰਕਿਰਿਆਵਾਂ ਨੂੰ ਕੁਸ਼ਲਤਾ ਨਾਲ ਵਧਾਉਂਦੇ ਹਨ। ਸਰਦੀਆਂ 'ਚ ਸਾਨੂੰ ਆਪਣੀ ਖੁਰਾਕ 'ਚ ਲਸ ਮੁਕਤ ਅਨਾਜ ਤੇ ਬਾਜਰਾ ਵਰਗੇ ਮੱਕੀ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸਾਬਤ ਅਨਾਜ ਵਿਟਾਮਿਨ-ਬੀ, ਫਾਈਬਰ, ਐਂਟੀਆਕਸੀਡੈਂਟ ਤੇ ਆਇਰਨ, ਜ਼ਿੰਕ, ਕਾਪਰ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਸੂਖਮ ਪੌਸ਼ਟਿਕ ਤੱਤਾਂ ਦਾ ਚੰਗਾ ਸਰੋਤ ਹਨ। ਅਜਿਹੇ ਕਈ ਅਧਿਐਨ ਹਨ ਜਿਨ੍ਹਾਂ ਨੇ ਸਾਬਤ ਅਨਾਜ ਤੇ ਬਾਜਰੇ ਦੇ ਸੇਵਨ ਨੂੰ ਸ਼ੂਗਰ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਘੱਟ ਜ਼ੋਖ਼ਮ ਨਾਲ ਜੋੜਿਆ ਹੈ।

4. ਨਟਸ ਤੇ ਬੀਜ

ਮੇਵੇ ਇਕ ਸਖ਼ਤ ਸ਼ੈੱਲ ਦੇ ਅੰਦਰ ਸੁੱਕੇ ਫਲ ਹੁੰਦੇ ਹਨ, ਜਦਕਿ ਬੀਜ ਸਿਰਫ਼ ਪੌਦਿਆਂ ਦੇ ਬੀਜ ਹੁੰਦੇ ਹਨ। ਸਾਲ ਭਰ ਮੇਵੇ ਅਤੇ ਬੀਜਾਂ ਦਾ ਸੇਵਨ ਕਰਨਾ ਆਮ ਤੌਰ 'ਤੇ ਚੰਗਾ ਮੰਨਿਆ ਜਾਂਦਾ ਹੈ, ਖਾਸ ਕਰਕੇ ਸਰਦੀਆਂ 'ਚ ਇਨ੍ਹਾਂ ਨੂੰ ਖਾਣਾ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਹ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜੋ ਮੀਟ ਦਾ ਵਧੀਆ ਬਦਲ ਸਾਬਤ ਹੁੰਦਾ ਹੈ। ਕੁਦਰਤੀ ਤੌਰ 'ਤੇ ਕੋਲੇਸਟ੍ਰੋਲ ਮੁਕਤ ਅਤੇ ਫਾਈਟੋਕੈਮੀਕਲਸ ਨਾਲ ਭਰੇ ਹੋਏ ਜੋ ਸਾਡੇ ਸਰੀਰ 'ਚ ਐਂਟੀਆਕਸੀਡੈਂਟ ਵਜੋਂ ਕੰਮ ਕਰਦੇ ਹਨ।

5. ਮਸਾਲੇ

ਸਰਦੀਆਂ 'ਚ ਤਾਜ਼ੀ ਜੜੀ-ਬੂਟੀਆਂ ਅਤੇ ਮਸਾਲੇ ਜਿਵੇਂ ਅਦਰਕ, ਤੁਲਸੀ, ਇਲਾਇਚੀ, ਦਾਲਚੀਨੀ ਅਤੇ ਲੌਂਗ ਦੀ ਖੁਸ਼ਬੂ ਸਾਡੇ ਹੋਸ਼ ਉਡਾ ਦਿੰਦੀ ਹਨ। ਭਾਰਤੀ ਪਕਵਾਨ ਇਨ੍ਹਾਂ ਸ਼ਾਨਦਾਰ ਛੋਟੇ ਮਸਾਲਿਆਂ ਤੋਂ ਬਿਨਾਂ ਅਧੂਰਾ ਹੈ। ਗਰਮ ਮਸਾਲਾ ਸਬਜ਼ੀਆਂ, ਕਰੀ ਤੇ ਚਾਹ ਤੋਂ ਲੈ ਕੇ ਮਠਿਆਈਆਂ ਤਕ ਹਰ ਚੀਜ਼ 'ਚ ਵਰਤਿਆ ਜਾਂਦਾ ਹੈ। ਆਯੁਰਵੈਦ ਗਰਮ ਜੜੀ-ਬੂਟੀਆਂ ਅਤੇ ਮਸਾਲਿਆਂ ਦੀ ਸਿਫ਼ਾਰਸ਼ ਕਰਦਾ ਹੈ ਜਿਵੇਂ- ਦਾਲਚੀਨੀ, ਅਦਰਕ, ਕਾਲੀ ਮਿਰਚ, ਹਲਦੀ, ਲਾਲ ਮਿਰਚ, ਪਪਰਿਕਾ, ਜਾਇਫਲ, ਜੋ ਸਰੀਰ ਨੂੰ ਗਰਮ ਕਰਨ ਲਈ ਕੰਮ ਕਰਦੇ ਹਨ। ਦਾਲਚੀਨੀ ਵਰਗੇ ਮਸਾਲੇ ਬਲੱਡ ਸ਼ੂਗਰ ਤੇ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਹਲਦੀ ਐਂਟੀ-ਇੰਫਲੇਮੇਟਰੀ ਹੈ, ਜੋ ਇਮਿਊਨਿਟੀ ਵਧਾਉਣ ਦਾ ਵੀ ਕੰਮ ਕਰਦੀ ਹੈ।

ਇਹ ਵੀ ਪੜ੍ਹੋ: Sidhu Moosewala's Controversies: ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਸਿੱਧੂ ਮੂਸੇਵਾਲਾ ਦੇ ਵਿਵਾਦਾਂ ਦੇ ਚਰਚੇ, ਬੱਬੂ ਮਾਨ ਨਾਲ ਇੰਝ ਫਸੇ ਸਿੰਗ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
Embed widget