ਪ੍ਰਿਥਵੀ ਸ਼ਾਅ ਅਤੇ ਈਸ਼ਾਨ ਕਿਸ਼ਨ ਦੋਵੇਂ ਨੇ ਛੱਡਿਆ ਭਾਰਤ, ਹੁਣ ਇਸ ਦੇਸ਼ ਲਈ ਖੇਡਣਗੇ ਕ੍ਰਿਕਟ
ਟੀਮ ਇੰਡੀਆ ਦੇ ਦੋ ਕ੍ਰਿਕਟਰ ਪਿਛਲੇ ਕੁਝ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਇਸ 'ਚ ਪਹਿਲਾ ਨਾਂ ਪ੍ਰਿਥਵੀ ਸ਼ਾਅ ਦਾ ਸੀ ਤੇ ਦੂਜਾ ਇਸ਼ਾਨ ਕਿਸ਼ਨ ਦਾ।
Ishan Kishan: ਟੀਮ ਇੰਡੀਆ ਦੇ ਦੋ ਕ੍ਰਿਕਟਰ ਪਿਛਲੇ ਕੁਝ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਇਸ 'ਚ ਪਹਿਲਾ ਨਾਂ ਪ੍ਰਿਥਵੀ ਸ਼ਾਅ ਦਾ ਸੀ ਤੇ ਦੂਜਾ ਇਸ਼ਾਨ ਕਿਸ਼ਨ (Ishan Kishan) ਦਾ। ਸ਼ਾਅ ਨੂੰ ਆਪਣੇ ਪ੍ਰਦਰਸ਼ਨ 'ਚ ਅਨਿੰਤਰਤਾ ਦੇ ਚਲਦੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਈਸ਼ਾਨ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਉਦੋਂ ਤੋਂ ਹੁਣ ਤੱਕ ਉਹ ਟੀਮ ਤੋਂ ਬਾਹਰ ਹੈ। ਇਸ ਦੌਰਾਨ ਇਹ ਦੋਵੇਂ ਨੌਜਵਾਨ ਖਿਡਾਰੀ ਕਿਸੇ ਹੋਰ ਦੇਸ਼ ਵਿੱਚ ਕ੍ਰਿਕਟ ਖੇਡਣ ਜਾ ਰਹੇ ਹਨ। ਆਓ ਵਿਸਥਾਰ ਵਿੱਚ ਜਾਣਦੇ ਹਾਂ ਕਿ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਕੀ ਹਨ।
ਪ੍ਰਿਥਵੀ ਸ਼ਾਅ ਇਸ ਦੇਸ਼ ਵਿੱਚ ਖੇਡ ਚੁੱਕੇ ਹਨ ਕ੍ਰਿਕਟ
ਟੀਮ ਇੰਡੀਆ ਦੇ ਸੱਜੇ ਹੱਥ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ (Prithvi Shaw) ਨੇ ਸਾਲ 2023 'ਚ ਇੰਗਲੈਂਡ 'ਚ ਖੇਡੀ ਜਾਣ ਵਾਲੀ ਕਾਊਂਟੀ ਚੈਂਪੀਅਨਸ਼ਿਪ ਦੀ ਟੀਮ ਨੌਰਥੈਂਪਟਨਸ਼ਾਇਰ ਨਾਲ ਕਰਾਰ ਕੀਤਾ ਸੀ। ਉਸਨੇ ਇਸ ਟੀਮ ਦੀ ਤਰਫੋਂ ਸੀਜ਼ਨ ਦੇ ਪਹਿਲੇ ਅੱਧ ਵਿੱਚ ਦੋ ਮੈਚ ਖੇਡੇ। ਇਸ 'ਚ 4 ਪਾਰੀਆਂ ਵਿੱਚ ਸ਼ਾਅ ਨੇ 429 ਰਨ ਬਣਾਏ।
ਇਸ 24 ਸਾਲਾ ਕ੍ਰਿਕਟਰ ਨੂੰ ਫਿਰ ਇਸ ਟੀਮ ਨੇ ਸੀਜ਼ਨ ਦੇ ਦੂਜੇ ਅੱਧ ਅਤੇ ਵਨਡੇ ਕੱਪ ਲਈ ਸ਼ਾਮਲ ਕੀਤਾ ਹੈ। ਅਜਿਹੇ 'ਚ ਉਹ ਫਿਰ ਤੋਂ ਭਾਰਤ ਛੱਡ ਕੇ ਇੰਗਲੈਂਡ ਜਾ ਕੇ ਕ੍ਰਿਕਟ ਖੇਡਦੇ ਨਜ਼ਰ ਆਉਣਗੇ। ਇਸ ਅਵਸਰ ਬਾਰੇ ਪ੍ਰਿਥਵੀ ਸ਼ਾਅ ਨੇ ਕਿਹਾ, 'ਮੇਰਾ ਉਦੇਸ਼ ਹਮੇਸ਼ਾ ਟੀਮ ਲਈ ਮੈਚ ਜਿੱਤਣ 'ਚ ਮਦਦ ਕਰਨਾ ਹੈ। ਪਿਛਲੀ ਵਾਰ ਜ਼ਖ਼ਮੀ ਹੋ ਕੇ ਬਾਹਰ ਹੋਣਾ ਬਹੁਤ ਨਿਰਾਸ਼ਾਜਨਕ ਸੀ।'
ਉਨ੍ਹਾਂ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ
ਟੂਰਨਾਮੈਂਟ ਤੋਂ ਬਾਅਦ ਕੁਝ ਟੀਮਾਂ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਅਗਲੇ ਸਾਲ ਉਨ੍ਹਾਂ ਲਈ ਖੇਡਣ ਬਾਰੇ ਪੁੱਛਿਆ। ਮੈਂ ਮਹਿਸੂਸ ਕਰਦਾ ਹਾਂ ਕਿ ਨੌਰਥੈਂਪਟਨਸ਼ਾਇਰ ਨਾਲ ਮੈਂ ਅਜੇ ਵੀ ਬਹੁਤ ਕੁਝ ਹਾਸਲ ਕਰਨਾ ਹੈ। ਉਨ੍ਹਾਂ ਨੇ ਮੈਨੂੰ ਇਸ ਸਾਲ ਮੌਕਾ ਦਿੱਤਾ ਅਤੇ ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ।
ਈਸ਼ਾਨ ਕਿਸ਼ਨ ਵੀ ਅਜਿਹਾ ਹੀ ਫੈਸਲਾ ਲੈਣਗੇ
ਫਿਲਹਾਲ ਟੀਮ ਇੰਡੀਆ ਦੇ ਹੋਣਹਾਰ ਖਿਡਾਰੀ ਅਤੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ (Ishan Kishan) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਿਚਾਲੇ ਹਾਲਾਤ ਠੀਕ ਨਹੀਂ ਚੱਲ ਰਹੇ ਹਨ। ਦਰਅਸਲ, ਇਸ ਖਿਡਾਰੀ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਉਹ ਦੌਰੇ ਦੇ ਅੱਧ ਵਿਚਕਾਰ ਆਪਣੇ ਦੇਸ਼ ਪਰਤ ਗਏ ਸੀ। ਈਸ਼ਾਨ ਨੇ ਬੀਸੀਸੀਆਈ ਸਾਹਮਣੇ ਮਾਨਸਿਕ ਤਣਾਅ ਅਤੇ ਡਿਪ੍ਰੈਸ਼ਨ ਨਾਲ ਜੁੜੀਆਂ ਸਮੱਸਿਆਵਾਂ ਦਾ ਹਵਾਲਾ ਦਿੱਤਾ ਸੀ।
ਇੰਨਾ ਹੀ ਨਹੀਂ ਬੋਰਡ ਦੇ ਨਿਰਦੇਸ਼ਾਂ ਦੇ ਬਾਵਜੂਦ ਈਸ਼ਾਨ ਕਿਸ਼ਨ ਨੇ ਰਣਜੀ ਟਰਾਫੀ 'ਚ ਹਿੱਸਾ ਨਹੀਂ ਲਿਆ। ਇਸ ਤੋਂ ਬਾਅਦ ਉਸ ਨੂੰ ਸੈਂਟਰਲ ਕੰਟਰੈਕਟ ਤੋਂ ਬਾਹਰ ਕਰ ਦਿੱਤਾ ਗਿਆ। ਹੁਣ ਟੀਮ ਇੰਡੀਆ ਦੇ ਇਸ ਨੌਜਵਾਨ ਕ੍ਰਿਕਟਰ ਬਾਰੇ ਖਬਰ ਆ ਰਹੀ ਹੈ ਕਿ ਉਹ ਵਿਦੇਸ਼ ਖੇਡਣ ਦਾ ਮੌਕਾ ਤਲਾਸ਼ ਰਿਹਾ ਹੈ।