R Praggnanandhaa: ਗ੍ਰੈਂਡਮਾਸਟਰ ਪ੍ਰਗਨਾਨੰਦਾ ਨੂੰ ਆਨੰਦ ਮਹਿੰਦਰਾ ਕਰਨਗੇ ਇਲੈਕਟ੍ਰਿਕ ਕਾਰ ਗਿਫਟ, ਸੋਸ਼ਲ ਮੀਡੀਆ 'ਤੇ ਕੀਤਾ ਐਲਾਨ
Praggnanandhaa: ਚੈਸ ਵਰਲਡ ਕੱਪ 2023 ਦੇ ਫਾਈਨਲ ਮੈਚ 'ਚ ਜਗ੍ਹਾ ਬਣਾਉਣ ਵਾਲੇ ਆਰ ਪ੍ਰਗਾਨਾਨੰਦਾ ਨੂੰ ਲੈ ਕੇ ਆਨੰਦ ਮਹਿੰਦਰਾ ਨੇ ਵੱਡਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇੱਕ ਇਲੈਕਟ੍ਰਿਕ ਕਾਰ ਗਿਫਟ ਕਰਨ ਦੀ ਗੱਲ ਕਹੀ ਹੈ।
Anand Mahindra Gift XUV4OO EV To Praggnanandhaa: ਬਾਕੂ 'ਚ ਖੇਡੇ ਗਏ ਸ਼ਤਰੰਜ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਦੇ 18 ਸਾਲਾ ਆਰ ਪ੍ਰਗਾਨਾਨੰਦਾ ਅਤੇ ਨਾਰਵੇ ਦੇ ਮੈਗਨਸ ਕਾਰਲਸਨ ਵਿਚਾਲੇ ਖੇਡਿਆ ਗਿਆ। ਪ੍ਰਗਾਨਾਨੰਦਾ ਭਾਵੇਂ ਹੀ ਇਸ ਮੈਚ ਵਿੱਚ ਇਤਿਹਾਸ ਰਚਣ ਤੋਂ ਖੁੰਝ ਗਏ ਹੋਣ ਪਰ ਉਨ੍ਹਾਂ ਨੇ ਆਪਣੀ ਖੇਡ ਨਾਲ ਕਰੋੜਾਂ ਦੇਸ਼ਵਾਸੀਆਂ ਦਾ ਦਿਲ ਜ਼ਰੂਰ ਜਿੱਤ ਲਿਆ।
ਪ੍ਰਗਾਨਾਨੰਦਾ ਬਾਰੇ ਹੁਣ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੱਡਾ ਐਲਾਨ ਕਰਦਿਆਂ ਉਨ੍ਹਾਂ ਨੂੰ ਕਾਰ ਗਿਫਟ ਕਰਨ ਦਾ ਐਲਾਨ ਕੀਤਾ ਹੈ।
ਆਰ ਪ੍ਰਗਾਨਾਨੰਦਾ ਭਾਰਤ ਵੱਲੋਂ ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਸਭ ਤੋਂ ਨੌਜਵਾਨ ਭਾਰਤੀ ਸ਼ਤਰੰਜ ਖਿਡਾਰੀ ਹੈ। ਆਨੰਦ ਮਹਿੰਦਰਾ ਨੇ ਆਪਣੇ ਮਾਤਾ-ਪਿਤਾ ਨੂੰ ਇਲੈਕਟ੍ਰਿਕ XUV400 ਕਾਰ ਗਿਫਟ ਕਰਨ ਦੀ ਗੱਲ ਕੀਤੀ ਹੈ।
ਇਹ ਵੀ ਪੜ੍ਹੋ: ODI World Cup 2023: ਪਾਕਿਸਤਾਨ ਨੇ 2023 ਵਨਡੇ ਵਰਲਡ ਕੱਪ ਲਈ ਲਾਂਚ ਕੀਤੀ ਆਪਣੀ ਨਵੀਂ ਜਰਸੀ, ਸਾਹਮਣੇ ਆਈ ਪਹਿਲੀ ਤਸਵੀਰ
Appreciate your sentiment, Krishlay, & many, like you, have been urging me to gift a Thar to @rpragchess
— anand mahindra (@anandmahindra) August 28, 2023
But I have another idea …
I would like to encourage parents to introduce their children to Chess & support them as they pursue this cerebral game (despite the surge in… https://t.co/oYeDeRNhyh pic.twitter.com/IlFIcqJIjm
ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ ਕਿ ਮੈਂ ਤੁਹਾਡੀ ਭਾਵਨਾ ਦੀ ਕਦਰ ਕਰਦਾ ਹਾਂ, ਬਹੁਤ ਸਾਰੇ ਲੋਕ ਮੈਨੂੰ ਥਾਰ ਗਿਫਟ ਕਰਨ ਦੀ ਅਪੀਲ ਕਰ ਰਹੇ ਹਨ, ਪਰ ਮੇਰੇ ਕੋਲ ਇੱਕ ਹੋਰ ਵਿਚਾਰ ਹੈ। ਮੈਂ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸ਼ਤਰੰਜ ਤੋਂ ਜਾਣੂ ਕਰਵਾਉਣ ਅਤੇ ਖੇਡ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਚਾਹਾਂਗਾ। ਇਹ ਈਵੀ ਦੀ ਤਰ੍ਹਾਂ ਸਾਡੇ ਘਰ ਦੇ ਬਿਹਤਰ ਭਵਿੱਖ ਲਈ ਇੱਕ ਨਿਵੇਸ਼ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇੱਕ XUV400 EV ਗਿਫਟ ਦੇਣੀ ਚਾਹੀਦੀ ਹੈ।
ਤਿੰਨ ਦਿਨਾਂ ਵਿੱਚ ਕੀਤਾ ਸੀ ਜੇਤੂ ਦਾ ਫੈਸਲਾ
ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ 'ਚ ਟਾਈਬ੍ਰੇਕਰ ਮੈਚ ਤੋਂ ਬਾਅਦ ਜੇਤੂ ਦਾ ਫੈਸਲਾ ਹੋ ਸਕਦਾ ਸੀ। ਇਸ ਮੈਚ ਦੇ ਪਹਿਲੇ ਦਿਨ ਪ੍ਰਗਨਾਨੰਦਾ ਅਤੇ ਕਾਰਲਸਨ ਵਿਚਾਲੇ ਖੇਡਿਆ ਗਿਆ ਮੈਚ ਕਰੀਬ 70 ਚਾਲਾਂ ਤੋਂ ਬਾਅਦ ਡਰਾਅ 'ਤੇ ਖਤਮ ਹੋਇਆ। ਇਸ ਤੋਂ ਬਾਅਦ ਜਦੋਂ ਦੂਜੇ ਦਿਨ ਮੈਚ ਦੁਬਾਰਾ ਖੇਡਿਆ ਗਿਆ ਤਾਂ 35 ਚਾਲਾਂ ਤੋਂ ਬਾਅਦ ਇਸ ਨੂੰ ਡਰਾਅ ਐਲਾਨ ਦਿੱਤਾ ਗਿਆ। ਤੀਜੇ ਦਿਨ ਦੋਵਾਂ ਖਿਡਾਰੀਆਂ ਵਿਚਾਲੇ ਟਾਈਬ੍ਰੇਕਰ ਮੈਚ ਖੇਡਿਆ ਗਿਆ, ਜਿਸ ਵਿਚ ਮੈਗਨਸ ਕਾਰਲਸਨ ਜੇਤੂ ਰਹੇ।
ਇਹ ਵੀ ਪੜ੍ਹੋ: 35 ਸਾਲਾਂ ਤੋਂ ਵਨ ਡੇ ਏਸ਼ੀਆ ਕੱਪ 'ਚ ਕੋਈ ਭਾਰਤੀ ਨਹੀਂ ਲੈ ਪਾਇਆ ਇੱਕ ਮੈਚ 'ਚ 5 ਵਿਕਟਾਂ, '88 'ਚ ਇਸ ਗੇਂਦਬਾਜ਼ ਨੇ ਕੀਤਾ ਸੀ ਇਹ ਕਾਰਨਾਮਾ