Cheteshwar Pujara Century: ਭਾਰਤੀ ਟੀਮ ਤੋਂ ਕੱਢੇ ਜਾਣ ਤੋਂ ਬਾਅਦ ਪੁਜਾਰਾ ਦਾ ਕਰਾਰਾ ਜਵਾਬ, ਦਿਲੀਪ ਟਰਾਫੀ ‘ਚ ਲਾਇਆ ਸ਼ਾਨਦਾਰ ਸੈਂਕੜਾ
Duleep Trophy 2023: ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਹੋਇਆਂ ਵੈਸਟ ਜ਼ੋਨ ਲਈ ਦੂਜੀ ਪਾਰੀ 'ਚ ਸੈਂਕੜਾ ਲਗਾਇਆ। ਉਨ੍ਹਾਂ ਨੇ ਇਸ ਪਾਰੀ ਦੌਰਾਨ 14 ਚੌਕੇ ਲਗਾਏ ਹਨ।
Duleep Trophy 2023 Cheteshwar Pujara Century: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਚੇਤੇਸ਼ਵਰ ਪੁਜਾਰਾ ਨੂੰ ਵੈਸਟਇੰਡੀਜ਼ ਦੌਰੇ ਲਈ ਮੌਕਾ ਨਹੀਂ ਦਿੱਤਾ ਗਿਆ। ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ ਮੈਚ 'ਚ ਪੁਜਾਰਾ ਕੁਝ ਖਾਸ ਨਹੀਂ ਕਰ ਸਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਇੰਡੀਆ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਪਰ ਪੁਜਾਰਾ ਨੇ ਹੁਣ ਮੈਦਾਨ 'ਚ ਸ਼ਾਨਦਾਰ ਵਾਪਸੀ ਕੀਤੀ ਹੈ। ਉਨ੍ਹਾਂ ਨੇ ਦਲੀਪ ਟਰਾਫੀ 2023 ਦੇ ਇੱਕ ਮੈਚ ਵਿੱਚ ਸੈਂਕੜਾ ਲਗਾਇਆ। ਪੁਜਾਰਾ ਇਸ ਟੂਰਨਾਮੈਂਟ 'ਚ ਵੈਸਟ ਜ਼ੋਨ ਲਈ ਖੇਡ ਰਹੇ ਹਨ।
ਦਲੀਪ ਟਰਾਫੀ 2023 ਦਾ ਪਹਿਲਾ ਸੈਮੀਫਾਈਨਲ ਮੈਚ ਵੈਸਟ ਜ਼ੋਨ ਅਤੇ ਸੈਂਟਰਲ ਜ਼ੋਨ ਵਿਚਾਲੇ ਖੇਡਿਆ ਜਾ ਰਿਹਾ ਹੈ। ਪੁਜਾਰਾ ਇਸ ਟੂਰਨਾਮੈਂਟ 'ਚ ਵੈਸਟ ਜ਼ੋਨ ਲਈ ਖੇਡ ਰਹੇ ਹਨ। ਵੈਸਟ ਜ਼ੋਨ ਨੇ ਪਹਿਲੀ ਪਾਰੀ ਵਿੱਚ 220 ਦੌੜਾਂ ਬਣਾਈਆਂ ਸਨ। ਹੁਣ ਟੀਮ ਦੂਜੀ ਪਾਰੀ ਖੇਡ ਰਹੀ ਹੈ। ਇਸ 'ਚ ਪੁਜਾਰਾ ਨੇ ਸ਼ਾਨਦਾਰ ਸੈਂਕੜਾ ਲਗਾਇਆ। ਇਹ ਖ਼ਬਰ ਲਿਖੇ ਜਾਣ ਤੱਕ ਉਹ 118 ਦੌੜਾਂ ਬਣਾ ਚੁੱਕੇ ਸੀ। ਪੁਜਾਰਾ ਨੇ 249 ਗੇਂਦਾਂ ਦਾ ਸਾਹਮਣਾ ਕੀਤਾ ਅਤੇ 14 ਚੌਕੇ ਲਗਾਏ। ਪੁਜਾਰਾ ਦੇ ਸੈਂਕੜੇ ਦੀ ਮਦਦ ਨਾਲ ਵੈਸਟ ਜ਼ੋਨ ਨੇ ਦੂਜੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 275 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: World Cup 2023 Ticket: ਕਦੋਂ ਅਤੇ ਕਿੱਥੇ ਬੁੱਕ ਕਰ ਸਕੋਗੇ ਵਰਲਡ ਕੱਪ 2023 ਦੀਆਂ ਟਿਕਟਾਂ, ਜਾਣੋ ਪੂਰੀ ਡਿਟੇਲ
ਵੈਸਟ ਜ਼ੋਨ ਦੇ ਲਈ ਦੂਜੀ ਪਾਰੀ ਵਿੱਚ ਪ੍ਰਿਥਵੀ ਸ਼ਾਅ ਅਤੇ ਪ੍ਰਿਯਾਂਕ ਪਾਂਚਾਲ ਓਪਨਿੰਗ ਕਰਨ ਆਏ। ਇਸ ਦੌਰਾਨ ਸ਼ਾਅ ਸਿਰਫ 25 ਦੌੜਾਂ ਬਣਾ ਕੇ ਆਊਟ ਹੋ ਗਏ। ਪਾਂਚਾਲ 15 ਦੌੜਾਂ ਬਣਾ ਕੇ ਆਊਟ ਹੋ ਗਏ। ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ 58 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਸਰਫਰਾਜ਼ ਖਾਨ ਨੇ 6 ਦੌੜਾਂ ਬਣਾਈਆਂ। ਹੇਤ ਪਟੇਲ ਨੇ 51 ਗੇਂਦਾਂ ਦਾ ਸਾਹਮਣਾ ਕਰਦੇ ਹੋਏ 27 ਦੌੜਾਂ ਬਣਾਈਆਂ।
ਦੱਸ ਦਈਏ ਕਿ ਪੁਜਾਰਾ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਟੀਮ ਇੰਡੀਆ ਵਿੱਚ ਜਗ੍ਹਾ ਮਿਲੀ ਸੀ। ਉਹ ਫਾਈਨਲ ਦੀ ਪਹਿਲੀ ਪਾਰੀ ਵਿੱਚ 14 ਦੌੜਾਂ ਅਤੇ ਦੂਜੀ ਪਾਰੀ ਵਿੱਚ ਸਿਰਫ਼ 27 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਕਰਕੇ ਭਾਰਤ ਨੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਸੀ। ਪੁਜਾਰਾ ਨੂੰ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਲਈ ਟੀਮ 'ਚ ਜਗ੍ਹਾ ਨਹੀਂ ਮਿਲੀ ਸੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਟੈਸਟ 12 ਜੁਲਾਈ ਤੋਂ ਖੇਡਿਆ ਜਾਵੇਗਾ। ਜਦਕਿ ਇਸ ਤੋਂ ਬਾਅਦ ਦੂਜਾ ਮੈਚ 20 ਜੁਲਾਈ ਤੋਂ ਹੋਵੇਗਾ।
ਇਹ ਵੀ ਪੜ੍ਹੋ: MS Dhoni: ਬਚਪਨ ਦੀ ਦੋਸਤ ਸਾਕਸ਼ੀ ਨੂੰ 10 ਸਾਲਾਂ ਬਾਅਦ ਹੋਟਲ 'ਚ ਮਿਲੇ ਸੀ MS ਧੋਨੀ, ਫਿਰ ਇੰਜ ਸ਼ੁਰੂ ਹੋਈ ਸੀ ਇਨ੍ਹਾਂ ਦੀ ਲਵ ਸਟੋਰੀ