World Cup 2023 Ticket: ਕਦੋਂ ਅਤੇ ਕਿੱਥੇ ਬੁੱਕ ਕਰ ਸਕੋਗੇ ਵਰਲਡ ਕੱਪ 2023 ਦੀਆਂ ਟਿਕਟਾਂ, ਜਾਣੋ ਪੂਰੀ ਡਿਟੇਲ
World Cup 2023: ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ ਅਤੇ ਫਾਈਨਲ ਮੈਚ ਵੀ ਇਸੇ ਮੈਦਾਨ 'ਚ ਖੇਡਿਆ ਜਾਵੇਗਾ।
ICC World Cup 2023 Tickets: ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਵਿਸ਼ਵ ਕੱਪ ਦਾ ਸ਼ਡਿਊਲ ਆਈਸੀਸੀ ਨੇ 27 ਜੂਨ ਨੂੰ ਜਾਰੀ ਕੀਤਾ ਸੀ। ਇਸ ਟੂਰਨਾਮੈਂਟ ਵਿੱਚ 10 ਟੀਮਾਂ ਵਾਲੇ ਕੁੱਲ 48 ਮੈਚ ਖੇਡੇ ਜਾਣਗੇ। ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ ਪਹਿਲਾ ਮੈਚ ਪਿਛਲੀ ਵਾਰ ਦੇ ਫਾਈਨਲਿਸਟ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਉੱਥੇ ਹੀ ਫਾਈਨਲ ਮੁਕਾਬਲਾ 19 ਨਵੰਬਰ ਨੂੰ ਹੋਵੇਗਾ। ਅਜੇ ਤੱਕ ਮੈਚਾਂ ਦੀਆਂ ਟਿਕਟਾਂ ਬਾਰੇ ਕੁਝ ਵੀ ਕਲੀਅਰ ਨਹੀਂ ਹੋਇਆ ਹੈ।
ਅਸੀਂ ਤੁਹਾਨੂੰ ਦੱਸਾਂਗੇ ਕਿ ਵਿਸ਼ਵ ਕੱਪ ਲਈ ਟਿਕਟਾਂ ਕਿਵੇਂ ਬੁੱਕ ਕਰਨੀਆਂ ਹਨ। ਹਾਲਾਂਕਿ ਅਜੇ ਤੱਕ ਟੂਰਨਾਮੈਂਟ ਦੀਆਂ ਟਿਕਟਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ। 'ਇਕਨੋਮਿਕ ਟਾਈਮਜ਼' ਦੀ ਰਿਪੋਰਟ ਮੁਤਾਬਕ ਵਿਸ਼ਵ ਕੱਪ ਦੀਆਂ ਟਿਕਟਾਂ ਜਲਦੀ ਹੀ ਆ ਜਾਣਗੀਆਂ। ਜ਼ਿਆਦਾਤਰ ਟਿਕਟਾਂ ਆਨਲਾਈਨ ਹੀ ਆਉਣਗੀਆਂ। ਟਿਕਟਾਂ ICC ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ Bookmyshow, Paytm ਅਤੇ Paytm Insiders 'ਤੇ ਵੀ ਟਿਕਟਾਂ ਉਪਲਬਧ ਹੋਣਗੀਆਂ।
ਰਿਪੋਰਟ ਮੁਤਾਬਕ ਟਿਕਟ ਦੀ ਕੀਮਤ 500 ਤੋਂ 10,000 ਰੁਪਏ ਪ੍ਰਤੀ ਟਿਕਟ ਹੋ ਸਕਦੀ ਹੈ। ਟਿਕਟਾਂ ਦੀ ਕੀਮਤ ਸਥਾਨ ਦੇ ਹਿਸਾਬ ਨਾਲ ਤੈਅ ਕੀਤੀ ਜਾ ਸਕਦੀ ਹੈ। ਵਿਸ਼ਵ ਕੱਪ ਦੇ ਸਾਰੇ ਮੈਚ ਕੁੱਲ 10 ਥਾਵਾਂ 'ਤੇ ਖੇਡੇ ਜਾਣਗੇ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 15 ਅਕਤੂਬਰ ਨੂੰ ਹੋਣ ਵਾਲੇ ਭਾਰਤ-ਪਾਕਿ ਮੈਚ ਨੂੰ ਲੈ ਕੇ ਪ੍ਰਸ਼ੰਸਕ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਮੈਚ ਦੀਆਂ ਟਿਕਟਾਂ ਕਿਸ ਕੀਮਤ 'ਤੇ ਆਉਣਗੀਆਂ। ਦੱਸ ਦਈਏ ਕਿ ਟਿਕਟ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Dhoni Birthday : ਜਨਮਦਿਨ ਮੌਕੇ ਧੋਨੀ ਦਾ ਕਪਤਾਨੀ ਤੋਂ ਲੈ ਕੇ ਬੱਲੇਬਾਜ਼ੀ ਤੱਕ ਦਾ ਕਰੀਅਰ
ਟੀਮ ਇੰਡੀਆ ਪਹਿਲਾ ਮੈਚ 8 ਅਕਤੂਬਰ ਨੂੰ ਖੇਡੇਗੀ
ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇਗੀ। ਇਸ ਤੋਂ ਬਾਅਦ 11 ਤਰੀਕ ਨੂੰ ਦਿੱਲੀ 'ਚ ਟੀਮ ਇੰਡੀਆ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ। ਫਿਰ 15 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ-ਪਾਕਿ ਦਾ ਮਹਾਨ ਮੈਚ ਦੇਖਣ ਨੂੰ ਮਿਲੇਗਾ।
ਇਹ ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਪੂਰਾ ਸ਼ਡਿਊਲ
ਭਾਰਤ ਬਨਾਮ ਆਸਟ੍ਰੇਲੀਆ, 8 ਅਕਤੂਬਰ, ਚੇਨਈ।
ਭਾਰਤ ਬਨਾਮ ਅਫਗਾਨਿਸਤਾਨ, 11 ਅਕਤੂਬਰ, ਦਿੱਲੀ।
ਭਾਰਤ ਬਨਾਮ ਪਾਕਿਸਤਾਨ, 15 ਅਕਤੂਬਰ, ਅਹਿਮਦਾਬਾਦ।
ਭਾਰਤ ਬਨਾਮ ਬੰਗਲਾਦੇਸ਼, 19 ਅਕਤੂਬਰ, ਪੁਣੇ।
ਭਾਰਤ ਬਨਾਮ ਨਿਊਜ਼ੀਲੈਂਡ, 22 ਅਕਤੂਬਰ, ਧਰਮਸ਼ਾਲਾ।
ਭਾਰਤ ਬਨਾਮ ਇੰਗਲੈਂਡ, 29 ਅਕਤੂਬਰ, ਲਖਨਊ।
ਭਾਰਤ ਬਨਾਮ ਸ਼੍ਰੀਲੰਕਾ, 2 ਨਵੰਬਰ, ਮੁੰਬਈ।
ਭਾਰਤ ਬਨਾਮ ਦੱਖਣੀ ਅਫਰੀਕਾ, 5 ਨਵੰਬਰ, ਕੋਲਕਾਤਾ।
ਭਾਰਤ ਬਨਾਮ ਨੀਦਰਲੈਂਡ, 11 ਨਵੰਬਰ, ਬੈਂਗਲੁਰੂ।
ਇਹ ਵੀ ਪੜ੍ਹੋ: MS Dhoni: ਬਚਪਨ ਦੀ ਦੋਸਤ ਸਾਕਸ਼ੀ ਨੂੰ 10 ਸਾਲਾਂ ਬਾਅਦ ਹੋਟਲ 'ਚ ਮਿਲੇ ਸੀ MS ਧੋਨੀ, ਫਿਰ ਇੰਜ ਸ਼ੁਰੂ ਹੋਈ ਸੀ ਇਨ੍ਹਾਂ ਦੀ ਲਵ ਸਟੋਰੀ