Dhoni Birthday : ਜਨਮਦਿਨ ਮੌਕੇ ਧੋਨੀ ਦਾ ਕਪਤਾਨੀ ਤੋਂ ਲੈ ਕੇ ਬੱਲੇਬਾਜ਼ੀ ਤੱਕ ਦਾ ਕਰੀਅਰ
Happy Birthday MS Dhoni: ਧੋਨੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 2004 ਵਿੱਚ ਬੰਗਲਾਦੇਸ਼ ਦੇ ਖਿਲਾਫ ਇੱਕ ਵਨਡੇ ਮੈਚ ਦੁਆਰਾ ਕੀਤੀ ਸੀ। ਆਈਪੀਐਲ 2023 ਵਿੱਚ ਧੋਨੀ ਨੇ ਆਪਣੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਜਿੱਤ
ਮਹਿੰਦਰ ਸਿੰਘ ਧੋਨੀ ਸ਼ੁੱਕਰਵਾਰ (7 ਜੁਲਾਈ, 2023) ਨੂੰ 42ਵਾਂ ਜਨਮਦਿਨ ਮਨਾ ਰਹੇ ਹਨ। ਧੋਨੀ ਨੇ 2020 'ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਧੋਨੀ ਭਾਰਤ ਲਈ ਤਿੰਨ ਆਈਸੀਸੀ ਟਰਾਫੀਆਂ ਜਿੱਤਣ ਵਾਲੇ ਇਕਲੌਤੇ ਕਪਤਾਨ ਹਨ। ਧੋਨੀ ਦੀ ਕਪਤਾਨੀ ਵਾਲੀ ਟੀਮ ਨੇ 2007 (ਟੀ-20 ਵਿਸ਼ਵ ਕੱਪ 2007) ਵਿੱਚ ਭਾਰਤ ਦੀ ਪਹਿਲੀ ਆਈਸੀਸੀ ਟਰਾਫੀ ਜਿੱਤੀ। ਮੌਜੂਦਾ ਸਮੇਂ 'ਚ ਧੋਨੀ ਆਈ.ਪੀ.ਐੱਲ 'ਚ ਚੇਨਈ ਸੁਪਰ ਕਿੰਗਜ਼ ਵਲੋਂ ਖੇਡਦੇ ਨਜ਼ਰ ਆ ਰਹੇ ਹਨ।
ਧੋਨੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 2004 ਵਿੱਚ ਬੰਗਲਾਦੇਸ਼ ਦੇ ਖਿਲਾਫ ਇੱਕ ਵਨਡੇ ਮੈਚ ਦੁਆਰਾ ਕੀਤੀ ਸੀ। ਆਈਪੀਐਲ 2023 ਵਿੱਚ ਧੋਨੀ ਨੇ ਆਪਣੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਦਿਵਾਈ ਸੀ। ਚੇਨਈ ਆਈਪੀਐਲ ਵਿੱਚ 5ਵੀਂ ਵਾਰ ਚੈਂਪੀਅਨ ਬਣੀ।
ਅੰਤਰਰਾਸ਼ਟਰੀ ਕ੍ਰਿਕਟ 'ਚ ਧੋਨੀ ਦੇ ਨਾਂ ਕਈ ਰਿਕਾਰਡ ਹਨ। ਇਸ ਦੇ ਨਾਲ ਹੀ ਕੁਝ ਅਜਿਹੇ ਰਿਕਾਰਡ ਵੀ ਹਨ, ਜਿਨ੍ਹਾਂ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ ਅਤੇ ਧੋਨੀ ਉਨ੍ਹਾਂ 'ਚ ਪਹਿਲੇ ਨੰਬਰ 'ਤੇ ਹਨ।
- ਟੈਸਟ ਵਿੱਚ ਸਭ ਤੋਂ ਵੱਧ 60 ਮੈਚਾਂ 'ਚ ਵਿਕਟ ਕੀਪਿੰਗ ਕਰਨ ਵਾਲਾ ਕਪਤਾਨ।
- ਇੱਕ ਵਨਡੇ ਪਾਰੀ ਵਿੱਚ ਸਭ ਤੋਂ ਵੱਧ 6 ਬੱਲੇਬਾਜ਼ ਆਊਟ ਕੀਤੇ।
- ਵਨਡੇ 'ਚ 200 ਮੈਚਾਂ 'ਚ ਸਭ ਤੋਂ ਜ਼ਿਆਦਾ ਵਿਕਟ ਕੀਪਿੰਗ ਕਰਨ ਵਾਲੇ ਕਪਤਾਨ।
- ਵਨਡੇ ਵਿੱਚ ਇੱਕ ਪਾਰੀ ਵਿੱਚ ਸਭ ਤੋਂ ਵੱਧ 3 ਸਟੰਪਿੰਗ।
- ਵਨਡੇ ਵਿੱਚ ਇੱਕ ਵਿਕਟਕੀਪਰ ਵਜੋਂ 183* ਦੌੜਾਂ ਦੀ ਸਭ ਤੋਂ ਵੱਡੀ ਪਾਰੀ।
- ਟੀ-20 ਅੰਤਰਰਾਸ਼ਟਰੀ ਦੀ ਇੱਕ ਪਾਰੀ ਵਿੱਚ ਸਭ ਤੋਂ ਵੱਧ 5 ਬੱਲੇਬਾਜ਼ ਆਊਟ ਕੀਤੇ।
- ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ 72 ਮੈਚਾਂ ਵਿੱਚ ਵਿਕਟ ਕੀਪਿੰਗ ਕਰਨ ਵਾਲਾ ਕਪਤਾਨ।
- ਟੀ-20 ਅੰਤਰਰਾਸ਼ਟਰੀ ਕਰੀਅਰ ਵਿੱਚ ਸਭ ਤੋਂ ਵੱਧ 34 ਸਟੰਪਿੰਗ ਕਰਨ ਵਾਲਾ।
- ਅੰਤਰਰਾਸ਼ਟਰੀ ਕਰੀਅਰ ਵਿੱਚ ਬਤੌਰ ਕਪਤਾ ਸਭ ਤੋਂ ਵੱਧ 332 ਮੈਚ ਖੇਡੇ।
- ਅੰਤਰਰਾਸ਼ਟਰੀ ਕਰੀਅਰ ਵਿੱਚ ਸਭ ਤੋਂ ਵੱਧ 195 ਸਟੰਪਿੰਗ।
ਧੋਨੀ ਨੇ ਟੈਸਟ ਕ੍ਰਿਕਟ 'ਚ ਟੀਮ ਇੰਡੀਆ ਲਈ ਬਤੌਰ ਕਪਤਾਨ 60 ਮੈਚ ਖੇਡੇ ਹਨ, ਜਿਸ 'ਚ ਟੀਮ ਨੇ 27 ਜਿੱਤੇ ਅਤੇ 18 ਹਾਰੇ। ਇਸ ਤੋਂ ਇਲਾਵਾ ਵਨਡੇ 'ਚ ਧੋਨੀ ਨੇ ਟੀਮ ਇੰਡੀਆ ਲਈ 200 ਮੈਚਾਂ 'ਚ ਕਪਤਾਨੀ ਕੀਤੀ, ਜਿਸ 'ਚ ਭਾਰਤੀ ਟੀਮ ਨੇ 110 ਮੈਚ ਜਿੱਤੇ ਅਤੇ 74 ਹਾਰੇ। ਇਸ ਦੇ ਨਾਲ ਹੀ ਟੀ-20 ਇੰਟਰਨੈਸ਼ਨਲ 'ਚ ਧੋਨੀ ਨੇ ਟੀਮ ਇੰਡੀਆ ਲਈ ਬਤੌਰ ਕਪਤਾਨ 72 ਮੈਚ ਖੇਡੇ, ਜਿਸ 'ਚ ਟੀਮ 42 ਮੈਚਾਂ 'ਚ ਜੇਤੂ ਰਹੀ ਅਤੇ ਟੀਮ ਨੂੰ 28 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਧੋਨੀ ਨੇ 2004 ਤੋਂ 2019 ਤੱਕ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 90 ਟੈਸਟ, 350 ਵਨਡੇ ਅਤੇ 98 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ। ਟੈਸਟ ਦੀਆਂ 144 ਪਾਰੀਆਂ ਵਿੱਚ ਉਸ ਨੇ 38.09 ਦੀ ਔਸਤ ਨਾਲ 4876 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਧੋਨੀ ਨੇ ਵਨਡੇ 'ਚ 50.57 ਦੀ ਔਸਤ ਨਾਲ 10773 ਦੌੜਾਂ ਜੋੜੀਆਂ। ਜਦਕਿ ਟੀ-20 ਇੰਟਰਨੈਸ਼ਨਲ 'ਚ ਧੋਨੀ ਨੇ 37.60 ਦੀ ਔਸਤ ਅਤੇ 126.13 ਦੀ ਸਟ੍ਰਾਈਕ ਰੇਟ ਨਾਲ 1617 ਦੌੜਾਂ ਬਣਾਈਆਂ। ਧੋਨੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 16 ਸੈਂਕੜੇ ਅਤੇ 108 ਅਰਧ ਸੈਂਕੜੇ ਲਗਾਏ ਹਨ।