Vaccine Maitri: ਕ੍ਰਿਸ ਗੇਲ ਨੇ ਜਮਾਇਕਾ ’ਚ ਕੋਰੋਨਾ ਵੈਕਸੀਨ ਭੇਜਣ ਲਈ PM ਮੋਦੀ ਦਾ ਸ਼ੁਕਰੀਆ ਅਦਾ ਕੀਤਾ
ਕ੍ਰਿਸ ਗੇਲ ਨੇ ਵਿਡੀਓ ਸੰਦੇਸ਼ ਵਿੱਚ ਕਿਹਾ,‘ਮੈਂ ਜਮਾਇਕਾ ਨੂੰ ਕੋਰੋਨਾ ਵੈਕਸੀਨ ਦੇਣ ਲਈ PM ਮੋਦੀ, ਭਾਰਤ ਸਰਕਾਰ ਤੇ ਭਾਰਤ ਦੀ ਜਨਤਾ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ।’
ਕ੍ਰਿਕਟ ਜਗਤ ਵਿੱਚ ‘ਯੂਨੀਵਰਸ ਬੌਸ’ ਦੇ ਨਾਂ ਨਾਲ ਮਸ਼ਹੂਰ ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਭਾਰਤ ਸਰਕਾਰ ਵੱਲੋਂ ਕੈਰੀਬੀਆਈ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਦੇਣ ਲਈ ਮੈਂ ਭਾਰਤ ਸਰਕਾਰ, ਪੀਐਮ ਮੋਦੀ ਤੇ ਭਾਰਤ ਦੀ ਜਨਤਾ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ।
ਕ੍ਰਿਸ ਗੇਲ ਨੇ ਵਿਡੀਓ ਸੰਦੇਸ਼ ਵਿੱਚ ਕਿਹਾ,‘ਮੈਂ ਜਮਾਇਕਾ ਨੂੰ ਕੋਰੋਨਾ ਵੈਕਸੀਨ ਦੇਣ ਲਈ PM ਮੋਦੀ, ਭਾਰਤ ਸਰਕਾਰ ਤੇ ਭਾਰਤ ਦੀ ਜਨਤਾ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ।’
ਗ਼ੌਰਤਲਬ ਹੈ ਕਿ ਭਾਰਤ ਕੋਰੋਨਾਵਾਇਰਸ ਵਿਰੁੱਧ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦਰਅਸਲ, ਭਾਰਤ ਸਰਕਾਰ ‘ਵੈਕਸੀਨ ਮੈਤਰੀ’ ਮੁਹਿੰਮ ਅਧੀਨ ਸਵਦੇਸ਼ੀ ਕੋਰੋਨਾ ਵੈਕਸੀਨ ਦੂਜੇ ਦੇਸ਼ਾਂ ਨੂੰ ਮੁਹੱਈਆ ਕਰਵਾਉਣ ’ਚ ਜੁਟੀ ਹੋਈ ਹੈ।
ਜਮਾਇਕਾ ਤੋਂ ਪਹਿਲਾਂ ਭਾਰਤ ਹੋਰ ਵੀ ਭੂਟਾਨ, ਮਾਲਦੀਵ, ਮਾਰੀਸ਼ਸ, ਬਹਿਰੀਨ, ਨੇਪਾਲ, ਬੰਗਲਾਦੇਸ਼, ਕੈਨੇਡਾ ਤੇ ਸ੍ਰੀ ਲੰਕਾ ਜਿਹੇ ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਖੇਪ ਦੇ ਚੁੱਕਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸਾਬਕਾ ਮਹਾਨ ਕ੍ਰਿਕੇਟਰ ਵਿਵੀਅਨ ਰਿਚਰਡਜ਼ ਨੇ ਵੀ ਕੈਰੀਬੀਆਈ ਮੁਲਕਾਂ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ ਸੀ। ਉਨ੍ਹਾਂ ਤਦ ਐਂਟੀਗਾ ਤੇ ਬਾਰਬਾਡੋਸ ਦੇ ਲੋਕਾਂ ਵੱਲੋਂ ਭਾਰਤ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੀ ਜਨਤਾ ਦਾ ਸ਼ੁਕਰੀਆ ਅਦਾ ਕੀਤਾ ਸੀ।
ਇਹ ਵੀ ਪੜ੍ਹੋ: Wheat Procurement in Punjab: ਕੋਰੋਨਾ ਮਹਾਮਾਰੀ ਕਣਕ ਦੀ ਖਰੀਦ 'ਤੇ ਵੀ ਅਸਰ, ਪੰਜਾਬ ’ਚ ਐਤਕੀਂ ਲੇਟ ਹੋਵੇਗੀ ਖ਼ਰੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904