(Source: ECI/ABP News/ABP Majha)
Indian Cricket: ਭਾਰਤੀ ਕ੍ਰਿਕਟ 'ਚ ਵੱਡਾ ਹੰਗਾਮਾ, 5 ਕ੍ਰਿਕਟਰਾਂ ਕੋਲੋਂ 27 ਬੋਤਲਾਂ ਸ਼ਰਾਬ ਸਣੇ ਦੋ ਬੀਅਰ ਦੀਆਂ ਪੇਟੀਆਂ ਬਰਾਮਦ, ਜਾਣੋ ਪੂਰਾ ਮਾਮਲਾ
CK Nayudu Trophy: ਭਾਰਤੀ ਕ੍ਰਿਕਟ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ, ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-23 ਟੀਮ ਕੋਲੋਂ ਚੰਡੀਗੜ੍ਹ ਏਅਰਪੋਰਟ 'ਤੇ 27 ਬੋਤਲਾਂ ਸ਼ਰਾਬ ਅਤੇ ਦੋ ਪੇਟੀ ਬੀਅਰ ਬਰਾਮਦ
CK Nayudu Trophy: ਭਾਰਤੀ ਕ੍ਰਿਕਟ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ, ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-23 ਟੀਮ ਕੋਲੋਂ ਚੰਡੀਗੜ੍ਹ ਏਅਰਪੋਰਟ 'ਤੇ 27 ਬੋਤਲਾਂ ਸ਼ਰਾਬ ਅਤੇ ਦੋ ਪੇਟੀ ਬੀਅਰ ਬਰਾਮਦ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੌਰਾਸ਼ਟਰ ਕ੍ਰਿਕਟ ਸੰਘ ਦੀ ਅੰਡਰ-23 ਟੀਮ ਦੇ 5 ਕ੍ਰਿਕਟਰਾਂ ਦੀਆਂ ਕਿੱਟਾਂ 'ਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਬੀਅਰ ਮਿਲੀਆਂ ਹਨ। ਜਿਨ੍ਹਾਂ ਕ੍ਰਿਕਟਰਾਂ ਕੋਲੋਂ ਸ਼ਰਾਬ ਦੀਆਂ ਬੋਤਲਾਂ ਅਤੇ ਬੀਅਰ ਬਰਾਮਦ ਹੋਈਆਂ ਹਨ, ਉਹ ਸੀਕੇ ਨਾਇਡੂ ਟਰਾਫੀ ਵਿੱਚ ਸੌਰਾਸ਼ਟਰ ਦੀ ਅੰਡਰ-23 ਟੀਮ ਦਾ ਹਿੱਸਾ ਹਨ।
ਕੀ ਹੈ ਪੂਰਾ ਮਾਮਲਾ...
25 ਜਨਵਰੀ ਨੂੰ ਸੀਕੇ ਨਾਇਡੂ ਟਰਾਫੀ ਵਿੱਚ ਸੌਰਾਸ਼ਟਰ ਦੀ ਟੀਮ ਨੇ ਮੇਜ਼ਬਾਨ ਚੰਡੀਗੜ੍ਹ ਨੂੰ ਹਰਾਇਆ। ਇਸ ਤੋਂ ਬਾਅਦ ਜਦੋਂ ਸੌਰਾਸ਼ਟਰ ਦੇ ਕ੍ਰਿਕਟਰ ਰਾਜਕੋਟ ਵਾਪਸ ਜਾ ਰਹੇ ਸਨ ਤਾਂ ਚੰਡੀਗੜ੍ਹ ਏਅਰਪੋਰਟ 'ਤੇ ਕਾਰਗੋ 'ਚ ਰੱਖਣ ਤੋਂ ਪਹਿਲਾਂ ਕਿੱਟ ਦੀ ਜਾਂਚ ਕੀਤੀ ਗਈ ਪਰ ਉਸ ਤੋਂ ਬਾਅਦ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਹੈ। ਸੌਰਾਸ਼ਟਰ ਦੇ 5 ਕ੍ਰਿਕਟਰਾਂ ਕੋਲੋਂ 27 ਬੋਤਲਾਂ ਸ਼ਰਾਬ ਅਤੇ 2 ਬੀਅਰ ਦੀਆਂ ਪੇ਼ਟੀਆਂ ਬਰਾਮਦ ਹੋਈਆਂ ਹਨ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ। ਪਰ ਇਸ ਘਟਨਾ ਨੇ ਭਾਰਤੀ ਕ੍ਰਿਕਟ ਵਿੱਚ ਸਨਸਨੀ ਮਚਾ ਦਿੱਤੀ ਹੈ।
ਸੌਰਾਸ਼ਟਰ ਕ੍ਰਿਕਟ ਸੰਘ ਨੇ ਕੀ ਕਿਹਾ?
ਇਸ ਤੋਂ ਬਾਅਦ ਸੌਰਾਸ਼ਟਰ ਕ੍ਰਿਕਟ ਸੰਘ ਨੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਵਿੱਚ ਇੱਕ ਕਥਿਤ ਘਟਨਾ ਵਾਪਰੀ ਹੈ ਜਿਸ ਨੂੰ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਕਥਿਤ ਘਟਨਾ ਮੰਦਭਾਗੀ ਅਤੇ ਅਸਹਿਣਯੋਗ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਨੈਤਿਕਤਾ/ਅਨੁਸ਼ਾਸਨੀ ਕਮੇਟੀ ਅਤੇ ਸੌਰਾਸ਼ਟਰ ਕ੍ਰਿਕਟ ਸੰਘ ਦੀ ਸਿਖਰ ਕੌਂਸਲ ਇਸ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕਰੇਗੀ ਅਤੇ ਉਚਿਤ ਅਨੁਸ਼ਾਸਨੀ ਕਾਰਵਾਈ ਕਰੇਗੀ।
#WATCH | Rajkot, Gujarat: On liquor bottles allegedly recovered from Saurashtra cricketers at Chandigarh Airport, Secretary of Saurashtra Cricket Association Himanshu Shah says, "...This alleged incident is unfortunate and intolerable. Ethics and disciplinary committee and the… pic.twitter.com/WxyePGWvOF
— ANI (@ANI) January 29, 2024
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।