Cricket News: 301 ਵਿਕਟਾਂ ਵਾਲੇ ਇਸ ਗੇਂਦਬਾਜ਼ ਨੇ ਅਚਾਨਕ ਕੀਤਾ ਸੰਨਿਆਸ ਦਾ ਐਲਾਨ, ਫੈਨਸ 'ਚ ਮੱਚਿਆ ਹੜਕੰਪ
ਗਲੂਸਟਰਸ਼ਾਇਰ ਦੇ ਮਸ਼ਹੂਰ ਗੇਂਦਬਾਜ਼ ਟੌਮ ਸਮਿੱਥ ਨੇ ਟੀ-20 ਬਲਾਸਟ 'ਚ ਆਪਣੀ ਟੀਮ ਦੀ ਮੁਹਿੰਮ ਦੇ ਅੰਤ ਨਾਲ ਹੀ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਚੈਲਟਨਹੈਮ ਕਾਲਜ ਵਿੱਚ ਸਸੈਕਸ ਸ਼ਾਰਕਸ ਖ਼ਿਲਾਫ਼ ਹੋਣ ਵਾਲਾ ਮੈਚ..

ਗਲੂਸਟਰਸ਼ਾਇਰ ਦੇ ਮਸ਼ਹੂਰ ਗੇਂਦਬਾਜ਼ ਟੌਮ ਸਮਿੱਥ ਨੇ ਟੀ-20 ਬਲਾਸਟ 'ਚ ਆਪਣੀ ਟੀਮ ਦੀ ਮੁਹਿੰਮ ਦੇ ਅੰਤ ਨਾਲ ਹੀ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਚੈਲਟਨਹੈਮ ਕਾਲਜ ਵਿੱਚ ਸਸੈਕਸ ਸ਼ਾਰਕਸ ਖ਼ਿਲਾਫ਼ ਹੋਣ ਵਾਲਾ ਮੈਚ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ।
ਟੌਮ ਸਮਿੱਥ ਨੇ 2015 ਵਿੱਚ ਰਾਇਲ ਲੰਡਨ ਵਨਡੇ ਕੱਪ ਅਤੇ ਪਿਛਲੇ ਸੀਜ਼ਨ ਵਿੱਚ ਟੀ-20 ਬਲਾਸਟ ਜਿਤਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਕਲੱਬ ਵੱਲੋਂ ਟੀ20 ਵਿਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਦੂਜੇ ਨੰਬਰ 'ਤੇ ਹਨ।
ਗਲੌਸਟਰਸ਼ਾਇਰ ਲਈ ਟੌਮ ਸਮਿਥ ਨੇ 12 ਸਾਲ ਪਹਿਲਾਂ ਆਸਟ੍ਰੇਲੀਆ 'ਏ' ਵਿਰੁੱਧ ਇੱਕ ਅਭਿਆਸ ਮੈਚ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕਲੱਬ ਲਈ ਸਾਰੇ ਪ੍ਰਾਰੂਪਾਂ ਵਿੱਚ ਉਹ ਹੁਣ ਤੱਕ 301 ਵਿਕਟ ਲੈ ਚੁੱਕੇ ਹਨ। ਟੀ20 ਵਿੱਚ ਉਨ੍ਹਾਂ ਦੇ ਨਾਮ 154 ਵਿਕਟ ਹਨ।
ਖਿਡਾਰੀ ਨੇ ਕਿਹਾ ਸੰਨਿਆਸ ਲਈ ਸਹੀ ਸਮੇਂ ਹੈ
ਕਲੱਬ ਦੀ ਵੈੱਬਸਾਈਟ ਲਈ ਲਿਖੇ ਇਕ ਪੱਤਰ ਵਿੱਚ ਸਮਿੱਥ ਨੇ ਲਿਖਿਆ, “ਮੈਨੂੰ ਲਗਦਾ ਹੈ ਕਿ ਹੁਣ ਸੰਨਿਆਸ ਲਈ ਠੀਕ ਸਮਾਂ ਹੈ। ਪਿਛਲੇ ਕੁਝ ਸੀਜ਼ਨਾਂ ਦੌਰਾਨ ਮੈਨੂੰ ਖੇਡਣ ਦੇ ਨਾਲ ਨਾਲ ਕੋਚਿੰਗ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਅਤੇ ਹੁਣ ਮੈਂ ਪੂਰੀ ਤਰ੍ਹਾਂ ਉਸ ਉੱਤੇ ਧਿਆਨ ਕੇਂਦਰਤ ਕਰਨ ਲਈ ਤਿਆਰ ਹਾਂ।”
ਉਨ੍ਹਾਂ ਨੇ ਲਿਖਿਆ, "ਗਲੂਸਟਰਸ਼ਾਇਰ ਵੱਲੋਂ ਮੇਰੇ ਉੱਤੇ ਭਰੋਸਾ ਕਰਨ ਲਈ ਧੰਨਵਾਦ। ਪਿਛਲੇ 13 ਸੀਜ਼ਨ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਹੀ ਖਾਸ ਰਹੇ ਹਨ। ਕਲੱਬ ਨੂੰ ਡਿਵੀਜ਼ਨ ਵਨ ਵਿੱਚ ਲੈ ਜਾਣ ਤੋਂ ਲੈ ਕੇ ਦੋ ਵ੍ਹਾਈਟ-ਬਾਲ ਟ੍ਰੌਫੀ ਜਿੱਤਣ ਤੱਕ, ਇਹ ਮੇਰੇ ਕਰੀਅਰ ਦੇ ਸਭ ਤੋਂ ਵਧੀਆ ਪਲ ਸਨ।”
ਗਲੂਸਟਰਸ਼ਾਇਰ ਦੇ ਮੁੱਖ ਕੋਚ ਮਾਰਕ ਐਲਨ ਨੇ ਟੌਮ ਸਮਿੱਥ ਨੂੰ ਪੂਰੀ ਤਰ੍ਹਾਂ ਕੋਚਿੰਗ ਭੂਮਿਕਾ ਵਿੱਚ ਆਉਣ 'ਤੇ ਵਧਾਈ ਦਿੱਤੀ। ਐਲਨ ਨੇ ਕਿਹਾ, “ਟੌਮ ਨੇ 50 ਤੋਂ ਵੱਧ ਪਹਿਲੀ ਸ਼੍ਰੇਣੀ ਦੇ ਮੈਚ ਖੇਡੇ ਹਨ, ਪਰ ਉਨ੍ਹਾਂ ਨੇ ਵ੍ਹਾਈਟ-ਬਾਲ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।”
ਉਨ੍ਹਾਂ ਨੇ ਕਿਹਾ, "ਕੋਚਿੰਗ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰਦਿਆਂ, ਸਾਨੂੰ ਪੂਰਾ ਯਕੀਨ ਹੈ ਕਿ ਉਹ ਆਪਣੇ ਖੇਡ ਕਰੀਅਰ ਵਾਲੀ ਹੀ ਉਤਸ਼ਾਹਤਾ ਅਤੇ ਨਿਪੁਣਤਾ ਨਾਲ ਅੱਗੇ ਵਧਣਗੇ। ਉਹ ਇਸ ਖੇਤਰ ਵਿੱਚ ਪਹਿਲਾਂ ਹੀ ਕਾਫ਼ੀ ਤਰੱਕੀ ਕਰ ਚੁੱਕੇ ਹਨ। ਅਸੀਂ ਗਲੂਸਟਰਸ਼ਾਇਰ ਕ੍ਰਿਕਟ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲਾਂਗੇ।”




















