Watch: ਐਮਐਸ ਧੋਨੀ-ਗੌਤਮ ਗੰਭੀਰ ਨੂੰ ਲੈ ਗਰਮਾਇਆ ਮਾਹੌਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
MS Dhoni And Gautam Gambhir Hug: ਆਈਪੀਐੱਲ 2024 ਦੇ ਮੈਚ ਨੰਬਰ 22 ਵਿੱਚ ਮਹਿੰਦਰ ਸਿੰਘ ਧੋਨੀ ਅਤੇ ਗੌਤਮ ਗੰਭੀਰ ਆਹਮੋ- ਸਾਹਮਣੇ ਸੀ। ਇਸ ਮੈਚ ਵਿੱਚ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੇ ਜਿੱਤ
MS Dhoni And Gautam Gambhir Hug: ਆਈਪੀਐੱਲ 2024 ਦੇ ਮੈਚ ਨੰਬਰ 22 ਵਿੱਚ ਮਹਿੰਦਰ ਸਿੰਘ ਧੋਨੀ ਅਤੇ ਗੌਤਮ ਗੰਭੀਰ ਆਹਮੋ- ਸਾਹਮਣੇ ਸੀ। ਇਸ ਮੈਚ ਵਿੱਚ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੇ ਜਿੱਤ ਹਾਸਲ ਕੀਤੀ, ਜਦਕਿ ਮੈਂਟਰ ਦੀ ਭੂਮਿਕਾ ਨਿਭਾ ਰਹੇ ਗੰਭੀਰ ਦੀ ਕੋਲਕਾਤਾ ਨਾਈਟਰਾਈਡਰਜ਼ ਨੂੰ ਇਸ ਸੀਜ਼ਨ ਦੀ ਪਹਿਲੀ ਹਾਰ ਮਿਲੀ। ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਚੇਨਈ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ। ਪਰ ਇਸ ਮੈਚ ਤੋਂ ਬਾਅਦ ਧੋਨੀ ਅਤੇ ਗੰਭੀਰ ਦਾ ਖੂਬਸੂਰਤ ਪਲ ਵਾਇਰਲ ਹੋ ਗਿਆ।
ਦਰਅਸਲ, ਮੈਚ ਤੋਂ ਬਾਅਦ ਧੋਨੀ ਅਤੇ ਗੰਭੀਰ ਨੇ ਇੱਕ ਦੂਜੇ ਨੂੰ ਗਲੇ ਲਗਾਇਆ। ਦੋਵਾਂ ਦੇ ਜੱਫੀ ਪਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੈਚ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਅਤੇ ਸਟਾਫ ਦੂਰੋਂ ਹੀ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਗੌਤਮ ਗੰਭੀਰ ਅਤੇ ਐੱਮਐੱਸ ਧੋਨੀ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ। ਜੱਫੀ ਪਾਉਣ ਤੋਂ ਬਾਅਦ, ਦੋਵੇਂ ਹੱਸਦੇ ਹਨ ਅਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ।
𝘿𝙝𝙤𝙣𝙞 𝙂𝙖𝙢𝙗𝙝𝙞𝙧 💛💜#CSKvsKKR #CSK #Dhoni #Dhonigambhir pic.twitter.com/Mg2ITthAXg
— Shatadru Sadhu (@ShatadruSadhu) April 8, 2024
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੌਤਮ ਗੰਭੀਰ ਨੇ RCB ਦੇ ਖਿਲਾਫ ਮੁਕਾਬਲੇ 'ਚ ਵਿਰਾਟ ਕੋਹਲੀ ਨੂੰ ਗਲੇ ਲਗਾਇਆ ਸੀ। ਮੈਚ 'ਚ ਟਾਈਮ ਆਊਟ ਦੌਰਾਨ ਗੰਭੀਰ ਕੇਕੇਆਰ ਦੇ ਖਿਡਾਰੀਆਂ ਨਾਲ ਗੱਲ ਕਰਨ ਲਈ ਮੈਦਾਨ 'ਤੇ ਗਏ ਅਤੇ ਇਸ ਦੌਰਾਨ ਉਨ੍ਹਾਂ ਨੇ ਕੋਹਲੀ ਨੂੰ ਗਲੇ ਲਗਾਇਆ।
ਜਾਣੋ ਕਿਹੋ ਜਿਹਾ ਰਿਹਾ ਮੈਚ
ਚੇਪੌਕ 'ਚ ਖੇਡੇ ਗਏ ਮੈਚ 'ਚ ਕੋਲਕਾਤਾ ਦੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ 'ਤੇ 137 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਸ਼੍ਰੇਅਸ ਅਈਅਰ ਨੇ 34 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ, ਜਿਸ 'ਚ ਉਨ੍ਹਾਂ ਨੇ 3 ਚੌਕੇ ਲਗਾਏ। ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਨੇ 17.4 ਓਵਰਾਂ 'ਚ ਬੜੀ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਸੀਐਸਕੇ ਲਈ, ਕਪਤਾਨ ਰੁਤੁਰਾਜ ਗਾਇਕਵਾੜ ਨੇ 58 ਗੇਂਦਾਂ ਵਿੱਚ 9 ਚੌਕਿਆਂ ਦੀ ਮਦਦ ਨਾਲ 67* ਦੌੜਾਂ ਦੀ ਪਾਰੀ ਖੇਡੀ। ਕਪਤਾਨ ਗਾਇਕਵਾੜ ਨੇ ਟੀਮ ਲਈ ਜੇਤੂ ਚੌਕੇ ਲਾਏ ਸਨ।