Hardik Pandya News: ਹਾਰਦਿਕ ਪੰਡਿਆ ਕੋਲੋ 5 ਕਰੋੜ ਦੀਆਂ ਦੋ ਘੜੀਆਂ ਜ਼ਬਤ, ਕਸਟਮ ਵਿਭਾਗ ਨੇ ਏਅਰਪੋਰਟ 'ਤੇ ਇਸ ਕਾਰਨ ਲਿਆ ਕਬਜ਼ੇ 'ਚ
Hardik Pandya Watches: ਕਸਟਮ ਵਿਭਾਗ ਨੇ ਕ੍ਰਿਕਟਰ ਹਾਰਦਿਕ ਪੰਡਿਆ ਦੀਆਂ 5 ਕਰੋੜ ਦੀਆਂ 2 ਘੜੀਆਂ ਜ਼ਬਤ ਕਰ ਲਈਆਂ ਹਨ। ਪੰਡਿਆ ਕੋਲ ਇਸ ਘੜੀ ਦੇ ਚਲਾਨ ਨਹੀਂ ਸੀ ਅਤੇ ਨਾ ਹੀ ਉਸ ਨੇ ਇਨ੍ਹਾਂ ਘੜੀਆਂ ਨੂੰ ਡਿਕਲੇਅਰ ਕੀਤਾ ਸੀ।
ਨਵੀਂ ਦਿੱਲੀ: ਕ੍ਰਿਕਟਰ ਹਾਰਦਿਕ ਪੰਡਿਆ ਦੀਆਂ 5 ਕਰੋੜ ਦੀਆਂ 2 ਘੜੀਆਂ ਕਸਟਮ ਵਿਭਾਗ ਨੇ ਜ਼ਬਤ ਕਰ ਲਈਆਂ ਹਨ। ਹਾਰਦਿਕ ਪੰਡਿਆ ਕੋਲ ਇਸ ਘੜੀ ਦੇ ਚਲਾਨ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਇਨ੍ਹਾਂ ਘੜੀਆਂ ਦਾ ਐਲਾਨ ਕੀਤਾ ਸੀ। ਟੀਮ ਇੰਡੀਆ ਆਈਸੀਸੀ ਟੂਰਨਾਮੈਂਟ 'ਚ ਬਾਹਰ ਹੋਣ ਤੋਂ ਬਾਅਦ ਵਾਪਸ ਪਰਤ ਆਈ ਹੈ।ਟੀਮ ਦੇ ਨਾਲ ਹਾਰਦਿਕ ਪੰਡਿਆ ਵੀ ਐਤਵਾਰ ਦੇਰ ਰਾਤ ਘਰ ਪਰਤੇ ਹਨ। ਪਰ ਕਸਟਮ ਵਿਭਾਗ ਵੱਲੋਂ ਉਸ ਨੂੰ ਰੋਕ ਲਿਆ ਗਿਆ ਅਤੇ ਦੋ ਘੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਘੜੀਆਂ ਦੀ ਕੀਮਤ 5 ਕਰੋੜ ਰੁਪਏ ਸੀ।
ਹਾਰਦਿਕ ਪੰਡਿਆ ਹਾਲ ਹੀ ਵਿੱਚ ਹੋਏ ਆਈਸੀਸੀ ਟੀ-20 ਕ੍ਰਿਕਟ ਵਿਸ਼ਵ ਕੱਪ ਵਿੱਚ ਫਲਾਪ ਸਾਬਤ ਹੋਏ। ਹਾਰਦਿਕ ਪੰਡਿਆ ਨੂੰ ਬਹਿਤਰੀਨ ਆਲਰਾਊਂਡਰ ਮੰਨਿਆ ਜਾਂਦਾ ਹੈ। ਪਰ ਇਸ ਟੂਰਨਾਮੈਂਟ ਵਿੱਚ ਉਹ ਉਸ ਤੋਂ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ। ਟੀ-20 ਕ੍ਰਿਕਟ ਵਿਸ਼ਵ ਕੱਪ 2021 ਦੀਆਂ 3 ਪਾਰੀਆਂ 'ਚ ਹਾਰਦਿਕ ਦੇ ਬੱਲੇ ਤੋਂ ਸਿਰਫ 69 ਦੌੜਾਂ ਆਈਆਂ। ਖਾਸ ਤੌਰ 'ਤੇ ਨਿਊਜ਼ੀਲੈਂਡ ਅਤੇ ਪਾਕਿਸਤਾਨ ਨਾਲ ਹੋਏ ਅਹਿਮ ਮੈਚ 'ਚ ਵੀ ਉਸ ਨੇ ਅਹਿਮ ਮੋੜ 'ਤੇ ਵਿਕਟਾਂ ਗੁਆਈਆਂ।
ਦੱਸ ਦੇਈਏ ਕਿ ਬੀਸੀਸੀਆਈ ਨੇ ਨਿਊਜ਼ੀਲੈਂਡ ਦੇ ਖਿਲਾਫ ਸੀਰੀਜ਼ ਲਈ 16 ਮੈਂਬਰੀ ਟੀ-20 ਟੀਮ ਦਾ ਐਲਾਨ ਕੀਤਾ ਸੀ। ਕਈ ਅਜਿਹੇ ਖਿਡਾਰੀਆਂ ਨੂੰ ਟੀਮ 'ਚ ਥਾਂ ਮਿਲੀ, ਜਿਨ੍ਹਾਂ ਨੇ IPL 'ਚ ਧਮਾਕੇਦਾਰ ਪ੍ਰਦਰਸ਼ਨ ਕੀਤਾ। ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ। ਵੈਂਕਟੇਸ਼ ਅਈਅਰ, ਹਰਸ਼ਲ ਪਟੇਲ ਅਤੇ ਅਵੇਸ਼ ਖ਼ਾਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਿਤੁਰਾਜ ਗਾਇਕਵਾੜ ਨੂੰ ਵੀ ਟੀਮ 'ਚ ਥਾਂ ਮਿਲੀ ਹੈ। ਹਾਲਾਂਕਿ ਸਾਬਕਾ ਬੱਲੇਬਾਜ਼ ਵੀਵੀਐਸ ਲਕਸ਼ਮਣ ਦਾ ਕਹਿਣਾ ਹੈ ਕਿ ਵੈਂਕਟੇਸ਼ ਅਈਅਰ ਟੀਮ ਵਿੱਚ ਹਾਰਦਿਕ ਪੰਡਿਆ ਦਾ ਬੈਕਅੱਪ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵੈਂਕਟੇਸ਼ ਅਈਅਰ ਨੂੰ ਆਲਰਾਊਂਡਰ ਵਜੋਂ ਤਿਆਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਹੁਣ ਹਰਿਆਣਾ ਦੇ ਡਿਪਟੀ ਸੀਐਮ ਨੇ ਕਿਸਾਨ ਅੰਦੋਲਨ 'ਤੇ ਲਾਏ ਮਾਹੌਲ ਖ਼ਰਾਬ ਕਰਨ ਦੇ ਦੋਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: