MS Dhoni: ਸੁਰੱਖਿਆ ਘੇਰਾ ਤੋੜ ਮੈਦਾਨ 'ਚ ਦਾਖਲ ਹੋਇਆ ਸ਼ਖਸ਼, ਐੱਮ.ਐੱਸ.ਧੋਨੀ ਦੇ ਪੈ ਗਿਆ ਪੈਰੀਂ, ਫਿਰ...
Fan Touch MS Dhoni Feet: ਐੱਮ.ਐੱਸ.ਧੋਨੀ ਕ੍ਰਿਕਟ ਜਗਤ ਦੀ ਜਾਨ ਹੈ। ਉਨ੍ਹਾਂ ਨੂੰ ਚੌਹਣ ਵਾਲੇ ਪ੍ਰਸ਼ੰਸਕਾਂ ਦੀ ਦੁਨੀਆ ਭਰ ਵਿੱਚ ਕੋਈ ਕਮੀ ਨਹੀਂ ਹੈ। ਧੋਨੀ ਦੀ ਦੀਵਾਨਗੀ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲਦਾ ਹੈ।
Fan Touch MS Dhoni Feet: ਐੱਮ.ਐੱਸ.ਧੋਨੀ ਕ੍ਰਿਕਟ ਜਗਤ ਦੀ ਜਾਨ ਹੈ। ਉਨ੍ਹਾਂ ਨੂੰ ਚੌਹਣ ਵਾਲੇ ਪ੍ਰਸ਼ੰਸਕਾਂ ਦੀ ਦੁਨੀਆ ਭਰ ਵਿੱਚ ਕੋਈ ਕਮੀ ਨਹੀਂ ਹੈ। ਧੋਨੀ ਦੀ ਦੀਵਾਨਗੀ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲਦਾ ਹੈ। ਖਾਸ ਗੱਲ ਇਹ ਹੈ ਕਿ ਸਟੇਡੀਅਮ ਦੇ ਨਾਲ-ਨਾਲ ਖੇਡ ਦੇ ਮੈਦਾਨ ਵਿੱਚ ਵੀ ਧੋਨੀ ਨੂੰ ਮਿਲਣ ਲਈ ਪ੍ਰਸ਼ੰਸਕ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਇਸ ਵਿਚਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ ਹਨ।
ਦਰਅਸਲ, ਹਾਲ ਹੀ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਏ 90 ਹਜ਼ਾਰ ਪ੍ਰਸ਼ੰਸਕਾਂ ਨੂੰ ਖੁਸ਼ੀ ਦੀ ਡਬਲ ਡੋਜ਼ ਮਿਲੀ। ਇਕ ਉਸ ਦੀ ਘਰੇਲੂ ਟੀਮ ਜਿੱਤ ਗਈ ਅਤੇ ਦੂਜਾ ਇਹ ਕਿ ਉਨ੍ਹਾਂ ਨੇ ਐਮਐਸ ਧੋਨੀ ਨੂੰ ਬੱਲੇਬਾਜ਼ੀ ਕਰਦੇ ਦੇਖਿਆ।
ਗੁਜਰਾਤ ਟਾਈਟਨਸ ਦੇ ਖਿਲਾਫ ਮੈਚ 'ਚ ਜਦੋਂ ਮਹਿੰਦਰ ਸਿੰਘ ਧੋਨੀ ਬੱਲੇਬਾਜ਼ੀ ਕਰ ਰਹੇ ਸਨ ਤਾਂ ਇਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਮੈਦਾਨ 'ਚ ਦਾਖਲ ਹੋ ਗਿਆ। ਸੁਰੱਖਿਆ ਗਾਰਡ ਉਨ੍ਹਾਂ ਨੂੰ ਰੋਕਦੇ ਰਹੇ ਪਰ ਮਾਹੀ ਦਾ ਜਨੂੰਨ ਇੰਨਾ ਸੀ ਕਿ ਫੈਨ ਨੇ ਗਰਾਊਂਡ ਵਿੱਚ ਦੌੜ ਲਗਾ ਦਿੱਤੀ। ਇਸ ਤੋਂ ਬਾਅਦ ਉਹ ਧੋਨੀ ਕੋਲ ਪਹੁੰਚੇ ਅਤੇ ਅੱਗੇ ਜੋ ਹੋਇਆ ਉਹ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।
ਧੋਨੀ ਦੇ ਸਾਹਮਣੇ ਫੈਨਜ਼ ਨੇ ਟੇਕਿਆ ਮੱਥਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇੱਕ ਨੌਜਵਾਨ ਪ੍ਰਸ਼ੰਸਕ ਲਾਈਵ ਮੈਚ ਦੌਰਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਦਾਖਲ ਹੁੰਦਾ ਹੈ। ਉਹ ਧੋਨੀ ਕੋਲ ਜਾਂਦਾ ਹੈ ਅਤੇ ਉਸ ਦੇ ਪੈਰੀਂ ਪੈਂਦਾ ਹੈ। ਅਜਿਹਾ ਲੱਗ ਰਿਹਾ ਸੀ ਜਿਵੇਂ ਮਾਹੀ ਉਸ ਨੌਜਵਾਨ ਫੈਨ ਲਈ 'ਰੱਬ' ਹੋਵੇ। ਫਿਰ ਧੋਨੀ ਨੇ ਜੋ ਵੀ ਕੀਤਾ ਉਹ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।
Dream Of Every MSDhoni Fan ♥️ pic.twitter.com/cEs34d3OGj
— neeraj (@MSD_KLtiger7) May 11, 2024
ਧੋਨੀ ਨੇ ਫੈਨ ਨੂੰ ਜੱਫੀ ਪਾ ਲਈ
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਚੇਨਈ ਸੁਪਰ ਕਿੰਗਜ਼ ਦਾ ਸਟਾਰ ਖਿਡਾਰੀ ਉਸ ਫੈਨ ਨੂੰ ਚੁੱਕਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਧੋਨੀ ਨੇ ਨੌਜਵਾਨ ਪ੍ਰਸ਼ੰਸਕ ਨੂੰ ਗਲੇ ਲਗਾਇਆ ਅਤੇ ਉਸ ਦੇ ਨਾਲ ਅੱਗੇ ਵਧਿਆ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਥੇ ਪਹੁੰਚ ਗਏ। ਫੈਨ ਮਾਹੀ ਨੂੰ ਛੱਡਣ ਲਈ ਤਿਆਰ ਨਹੀਂ ਸੀ। ਧੋਨੀ ਨੇ ਕਿਸੇ ਤਰ੍ਹਾਂ ਉਸ ਨੂੰ ਮਨਾ ਲਿਆ ਅਤੇ ਫਿਰ ਸੁਰੱਖਿਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ੰਸਕ ਨਾਲ ਸਖ਼ਤੀ ਵਾਲਾ ਵਿਵਹਾਰ ਨਾ ਕਰਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।
CSK ਨੂੰ ਗੁਜਰਾਤ ਟਾਈਟਨਸ ਨੇ 35 ਦੌੜਾਂ ਨਾਲ ਹਰਾਇਆ
ਮੈਚ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ 35 ਦੌੜਾਂ ਨਾਲ ਹਰਾਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਜੀਟੀ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਉਸ ਦੇ ਓਪਨਿੰਗ ਸਾਥੀ ਸਾਈ ਸੁਦਰਸ਼ਨ ਨੇ ਸ਼ਾਨਦਾਰ ਸੈਂਕੜੇ ਲਗਾਏ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਸਕੋਰ ਬੋਰਡ 'ਤੇ 231 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਸੀਐੱਸਕੇ ਸਿਰਫ 196 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ।