ਮਸ਼ਹੂਰ ਸਾਬਕਾ ਕ੍ਰਿਕਟਰ ਪੁੱਤ ਦੀ ਤਸਵੀਰ ਹੋਣ 'ਤੇ ਭੜਕੇ, ਕਿਹਾ- ਇਹ ਕਿਸ ਦਾ ਪੁੱਤਰ ਹੈ?
Harbhajan Singh Son: ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋ ਹੋਣ ਤੋਂ ਭੜਕ ਗਏ ਹਨ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪੁੱਤ ਨਾਲ ਇੱਕ ਫੋਟੋ ਵਾਇਰਲ ਹੋ ਰਹੀ ਹੈ।

Harbhajan Singh Son: ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋ ਹੋਣ ਤੋਂ ਭੜਕ ਗਏ ਹਨ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪੁੱਤ ਨਾਲ ਇੱਕ ਫੋਟੋ ਵਾਇਰਲ ਹੋ ਰਹੀ ਹੈ। ਜਦੋਂ ਭੱਜੀ ਦੀ ਨਜ਼ਰ ਇਸ ‘ਤੇ ਪਈ ਤਾਂ ਉਹ ਜਵਾਬ ਦੇਣ ਤੋਂ ਖੁਦ ਨੂੰ ਰੋਕ ਨਹੀਂ ਸਕੇ। ਉਨ੍ਹਾਂ ਨੇ ਲਿਖਿਆ ਆਖਿਰ ਇਹ ਕਿਸ ਦਾ ਮੁੰਡਾ ਹੈ, AI ਦਾ ਹੈ ਕੀ?
ਵਾਇਰਲ ਹੋ ਰਹੀ ਫੋਟੋ ਨੂੰ AI ਨਾਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਹਰਭਜਨ ਸਿੰਘ ਆਪਣੇ ਪੁੱਤਰ ਦਾ ਚੌਥਾ ਜਨਮਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਹਰਭਜਨ ਸਿੰਘ ਅਤੇ ਗੀਤਾ ਬਸਰਾ ਆਪਣੇ ਪੁੱਤਰ ਜੋਵਨ ਵੀਰ ਸਿੰਘ ਦਾ ਚੌਥਾ ਜਨਮਦਿਨ ਮਨਾ ਰਹੇ ਹਨ। ਫੋਟੋ ਵਿੱਚ ਇੱਕ ਕੇਕ ਵੀ ਲਾਇਆ ਗਿਆ ਹੈ। ਇੰਸਟਾਗ੍ਰਾਮ 'ਤੇ ਫੋਟੋ ਸਾਂਝੀ ਕਰਦਿਆਂ ਹੋਇਆਂ ਹਰਭਜਨ ਸਿੰਘ ਨੇ ਲਿਖਿਆ, "ਇਹ ਕਿਸਦਾ ਪੁੱਤਰ ਹੈ? AI ਦਾ?"
ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ 2015 ਵਿੱਚ ਅਦਾਕਾਰਾ ਗੀਤਾ ਬਸਰਾ ਨਾਲ ਵਿਆਹ ਕੀਤਾ। ਇੱਕ ਸਾਲ ਬਾਅ ਉਨ੍ਹਾਂ ਨੇ ਇੱਕ ਧੀ, ਹਿਨਾਯਾ ਹੀਰ ਪਲਾਹਾ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ ਪੁੱਤਰ, ਜੋਵਨ ਦਾ ਜਨਮ 10 ਜੁਲਾਈ, 2021 ਨੂੰ ਹੋਇਆ ਸੀ।
Whose son is this AI ? pic.twitter.com/99yds1jZ3z
— Harbhajan Turbanator (@harbhajan_singh) October 28, 2025
ਗੀਤਾ ਨੇ ਹਾਲ ਹੀ ਵਿੱਚ ਆਪਣੀ ਜ਼ਿੰਦਗੀ ਦੇ ਇੱਕ ਮੁਸ਼ਕਲ ਦੌਰ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਦੋ ਵਾਰ ਗਰਭਪਾਤ ਹੋਇਆ ਸੀ। ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣ ਦੇ ਬਾਵਜੂਦ, ਉਨ੍ਹਾਂ ਦੋ ਘਟਨਾਵਾਂ ਨੇ ਉਸਨੂੰ ਹੈਰਾਨ ਕਰ ਦਿੱਤਾ।
ਹਰਭਜਨ ਸਿੰਘ ਦੀ ਗੱਲ ਕਰੀਏ ਤਾਂ ਉਹ 2021 ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਨ। ਹੁਣ ਉਹ ਆਈਪੀਐਲ ਮੈਚਾਂ ਦੌਰਾਨ ਹਿੰਦੀ ਵਿੱਚ ਕੁਮੈਂਟਰੀ ਕਰਦੇ ਦਿਖਾਈ ਦਿੰਦੇ ਹਨ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕਰ ਗਏ। ਉਹ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















