ਹਰਭਜਨ ਸਿੰਘ ਨੇ ਪਾਕਿਸਤਾਨੀ ਫੈਨ ਨੂੰ ਕੁਝ ਇਸ ਅੰਦਾਜ਼ 'ਚ ਦਿੱਤਾ ਆਟੋਗ੍ਰਾਫ਼, ਵੀਡੀਓ ਹੋ ਰਿਹਾ ਵਾਇਰਲ
WTC Final 2023: ਭਾਰਤੀ ਟੀਮ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਡਬਲਯੂਟੀਸੀ ਫਾਈਨਲ ਵਿੱਚ ਕੁਮੈਂਟਰੀ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਓਵਲ ਮੈਦਾਨ ਵਿੱਚ ਆਪਣੇ ਇੱਕ ਛੋਟੇ ਪਾਕਿਸਤਾਨੀ ਪ੍ਰਸ਼ੰਸਕ ਨੂੰ ਮਿਲ ਕੇ ਆਪਣਾ ਆਟੋਗ੍ਰਾਫ ਦਿੱਤਾ।
India vs Australia, WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਲੰਡਨ ਦੇ ਕੇਨਿੰਗਟਨ ਓਵਲ ਮੈਦਾਨ 'ਚ ਖੇਡਿਆ ਜਾ ਰਿਹਾ ਹੈ। ਹੁਣ ਤੱਕ 2 ਦਿਨਾਂ ਦੇ ਮੈਚ 'ਚ ਸਾਫ਼ ਤੌਰ ‘ਤੇ ਆਸਟ੍ਰੇਲੀਆਈ ਟੀਮ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਹਰਭਜਨ ਸਿੰਘ ਓਵਲ ਮੈਦਾਨ ਵਿੱਚ ਆਪਣੇ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੂੰ ਆਟੋਗ੍ਰਾਫ ਦੇਣ ਲਈ ਗੋਡਿਆਂ ਦੇ ਭਾਰ ਬੈਠੇ ਹੋਏ ਨਜ਼ਰ ਆ ਰਹੇ ਹਨ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿੱਚ ਹਰਭਜਨ ਸਿੰਘ ਨੂੰ ਕੁਮੈਂਟਰੀ ਪੈਨਲ 'ਚ ਜਗ੍ਹਾ ਮਿਲੀ ਹੋਈ ਹੈ। ਦੂਜੇ ਦਿਨ ਦੀ ਖੇਡ ਤੋਂ ਬਾਅਦ ਮੈਚ ਦੇਖਣ ਆਏ ਅਪਾਹਿਜ ਪਾਕਿਸਤਾਨ ਫੈਨ ਨੂੰ ਹਰਭਜਨ ਨੇ ਬਾਊਂਡਰੀ ਲਾਈਨ ਕੋਲ ਜਾ ਕੇ ਆਟੋਗ੍ਰਾਫ਼ ਦਿੱਤਾ। ਇਸ ਦੌਰਾਨ ਹਰਭਜਨ ਸਿੰਘ ਨੇ ਗੋਡਿਆਂ ਭਾਰ ਬੈਠ ਕੇ ਫੈਨ ਨਾਲ ਫੋਟੋ ਵੀ ਕਲਿੱਕ ਕਰਵਾਈ।
My respect for Harbhajan Singh just went on to another level ♥️ #WTCFinal2023 #WTCFinal @harbhajan_singh @shoaib100mph pic.twitter.com/yvuJxEEpt4
— Farid Khan (@_FaridKhan) June 8, 2023
ਇਹ ਵੀ ਪੜ੍ਹੋ: ICC ਨੇ PCB ਨੂੰ ਦਿੱਤਾ ਵੱਡਾ ਝਟਕਾ, ਪਾਕਿਸਤਾਨ ਨੇ ਗਵਾਈ ਚੈਂਪੀਅਨਜ਼ ਟਰਾਫੀ ਤੇ ਟੀ20 ਵਰਲਡ ਕੱਪ ਦੀ ਮੇਜ਼ਬਾਨੀ!
ਹੁਣ ਹਰਭਜਨ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ 'ਤੇ ਭਾਰਤੀ ਪ੍ਰਸ਼ੰਸਕਾਂ ਦੇ ਨਾਲ-ਨਾਲ ਪਾਕਿਸਤਾਨ ਦੇ ਲੋਕ ਵੀ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਜਦੋਂ ਹਰਭਜਨ ਇਸ ਪਾਕਿਸਤਾਨੀ ਫੈਨ ਨੂੰ ਆਟੋਗ੍ਰਾਫ ਦੇ ਰਹੇ ਸਨ ਤਾਂ ਉਸ ਸਮੇਂ ਕਿਸੇ ਨੇ ਉਸ ਫੈਨ ਨੂੰ ਸਵਾਲ ਪੁੱਛਿਆ। ਛੋਟੇ ਫੈਨ ਨੂੰ ਪੁੱਛਿਆ ਕਿ ਹਰਭਜਨ ਸਿੰਘ ਕਿਸ ਦੇ ਦੋਸਤ ਹਨ? ਇਸ 'ਤੇ ਫੈਨ ਨੇ ਜਵਾਬ ਦਿੰਦਿਆਂ ਹੋਇਆਂ ਸ਼ੋਏਬ ਅਖਤਰ ਦਾ ਨਾਂਅ ਲਿਆ।
ਹਰਭਜਨ ਸਿੰਘ ਅਤੇ ਸ਼ੋਏਬ ਅਖ਼ਤਰ ਦੋਵੇਂ ਚੰਗੇ ਮਿੱਤਰ ਹਨ
ਹਾਲਾਂਕਿ ਕ੍ਰਿਕਟ ਦੇ ਮੈਦਾਨ 'ਚ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਵਿਚਾਲੇ ਲੜਾਈ ਕਈ ਵਾਰ ਦੇਖਣ ਨੂੰ ਮਿਲੀ ਹੈ। ਪਰ ਦੋਵੇਂ ਮੈਦਾਨ ਤੋਂ ਬਾਹਰ ਬਹੁਤ ਚੰਗੇ ਦੋਸਤ ਵੀ ਹਨ।
ਇਹ ਵੀ ਪੜ੍ਹੋ: WTC Final: ਲਾਈਵ ਮੈਚ ਦੌਰਾਨ ਫੈਨ ਨੇ ਸ਼ੁਭਮਨ ਗਿੱਲ ਨੂੰ ਵਿਆਹ ਲਈ ਕੀਤਾ ਪ੍ਰੋਪਜ਼, ਦੇਖੋ ਵਾਇਰਲ ਫੋਟੋ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।