World cup 2023: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਨਿਊਜ਼ੀਲੈਂਡ ਖਿਲਾਫ ਮੈਚ 'ਚ ਨਹੀਂ ਖੇਡ ਸਕਣਗੇ ਹਾਰਦਿਕ ਪੰਡਯਾ, ਦੱਸੀ ਇਹ ਵਜ੍ਹਾ
Hardik Pandya IND vs NZ: BCCI ਨੇ ਹਾਰਦਿਕ ਪੰਡਯਾ ਦੀ ਮੈਡੀਕਲ ਰਿਪੋਰਟ ਜਾਰੀ ਕਰ ਦਿੱਤੀ ਹੈ। ਉਹ ਧਰਮਸ਼ਾਲਾ 'ਚ ਹੋਣ ਵਾਲੇ ਮੈਚ 'ਚ ਨਹੀਂ ਖੇਡ ਸਕਣਗੇ।
Hardik Pandya IND vs NZ: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਸੱਟ ਲੱਗ ਗਈ ਹੈ। ਪੁਣੇ 'ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪੰਡਯਾ ਦੀ ਮੈਡੀਕਲ ਰਿਪੋਰਟ ਜਾਰੀ ਕਰ ਦਿੱਤੀ ਹੈ। ਬੀਸੀਸੀਆਈ ਨੇ ਕਿਹਾ ਕਿ ਹਾਰਦਿਕ ਧਰਮਸ਼ਾਲਾ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਮੈਚ ਵਿੱਚ ਭਾਰਤ ਲਈ ਨਹੀਂ ਖੇਡ ਸਕਣਗੇ। ਵਿਸ਼ਵ ਕੱਪ 2023 ਦੌਰਾਨ ਪੰਡਯਾ ਨੂੰ ਸੱਟ ਲੱਗਣਾ ਭਾਰਤ ਲਈ ਵੱਡਾ ਝਟਕਾ ਹੈ।
ਬੀਸੀਸੀਆਈ ਨੇ ਆਪਣੀ ਵੈੱਬਸਾਈਟ ਰਾਹੀਂ ਪੰਡਯਾ ਬਾਰੇ ਜਾਣਕਾਰੀ ਦਿੱਤੀ। BCCI ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਕਿ ਭਾਰਤੀ ਟੀਮ ਦੇ ਉਪ ਕਪਤਾਨ ਹਾਰਦਿਕ ਪੰਡਯਾ ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਦੌਰਾਨ ਸੱਟ ਲੱਗ ਗ ਈ ਸੀ। ਉਨ੍ਹਾਂ ਦੇ ਖੱਬੇ ਗਿੱਟੇ 'ਤੇ ਸੱਟ ਲੱਗੀ ਹੈ। ਪੰਡਯਾ ਦੀ ਸਕੈਨ ਕੀਤੀ ਗਈ ਹੈ ਅਤੇ ਡਾਕਟਰ ਨੇ ਆਰਾਮ ਦੀ ਸਲਾਹ ਦਿੱਤੀ ਹੈ। ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੈ। ਹਾਰਦਿਕ 20 ਅਕਤੂਬਰ ਨੂੰ ਟੀਮ ਇੰਡੀਆ ਨਾਲ ਧਰਮਸ਼ਾਲਾ ਨਹੀਂ ਜਾਣਗੇ। ਉਹ ਇੰਗਲੈਂਡ ਖਿਲਾਫ ਮੈਚ ਲਈ ਡਾਇਰੈਕਟ ਲਖਨਊ ਜਾਣਗੇ।
ਇਹ ਵੀ ਪੜ੍ਹੋ: World Cup: ਸੈਮੀਫਾਈਨਲ ਦੇ ਕਰੀਬ ਪਹੁੰਚਿਆ ਟੀਮ ਇੰਡੀਆ ਦਾ 'ਵਿਜੇਰਥ', ਨਿਊ ਜ਼ੀਲੈਂਡ ਨਾਲ ਹੋਵੇਗਾ ਮਹਾਂਮੁਕਾਬਲਾ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵੀਰਵਾਰ ਨੂੰ ਪੁਣੇ 'ਚ ਮੈਚ ਖੇਡਿਆ ਗਿਆ। ਇਹ ਮੈਚ ਟੀਮ ਇੰਡੀਆ ਨੇ 7 ਵਿਕਟਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਬੰਗਲਾਦੇਸ਼ ਨੇ 256 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ 41.3 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਬੰਗਲਾਦੇਸ਼ ਦੀ ਪਾਰੀ ਦੌਰਾਨ ਹਾਰਦਿਕ ਪੰਡਯਾ ਆਪਣਾ ਪਹਿਲਾ ਓਵਰ ਸੁੱਟ ਰਹੇ ਸਨ। ਇਸ ਦੌਰਾਨ ਉਹ ਜ਼ਖਮੀ ਹੋ ਗਏ। ਪੰਡਯਾ ਪਹਿਲੇ ਓਵਰ ਦੀਆਂ ਸਿਰਫ਼ ਤਿੰਨ ਗੇਂਦਾਂ ਹੀ ਸੁੱਟ ਸਕੇ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਉਨ੍ਹਾਂ ਦਾ ਓਵਰ ਪੂਰਾ ਕੀਤਾ।
ਦੱਸ ਦਈਏ ਕਿ ਵਿਸ਼ਵ ਕੱਪ 2023 ਵਿੱਚ ਭਾਰਤ ਨੇ ਲਗਾਤਾਰ ਚਾਰ ਮੈਚ ਜਿੱਤੇ ਹਨ। ਹੁਣ ਟੀਮ ਦਾ ਸਾਹਮਣਾ 22 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਤੋਂ ਬਾਅਦ ਲਖਨਊ 'ਚ ਇੰਗਲੈਂਡ ਖਿਲਾਫ ਮੈਚ ਹੋਵੇਗਾ। ਇਹ ਮੈਚ 29 ਅਕਤੂਬਰ ਨੂੰ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: Shubman Gill: ਸ਼ੁਭਮਨ ਗਿੱਲ ਦੀ ਹਾਫ ਸੈਂਚੂਰੀ ਦੇਖ ਖੁਸ਼ੀ ਨਾਲ ਨੱਚਣ ਲੱਗੀ ਸਾਰਾ ਤੇਂਦੁਲਕਰ, ਫੈਨਜ਼ ਬੋਲੇ- 'ਰਿਸ਼ਤਾ ਪੱਕਾ ਹੋ ਗਿਆ....'
🚨 NEWS 🚨
— BCCI (@BCCI) October 20, 2023
Medical Update: Hardik Pandya 🔽 #CWC23 | #TeamIndiahttps://t.co/yiCbi3ng8u