(Source: ECI/ABP News)
IPL 2024: ਹਾਰ ਦੀ ਹੈਟ੍ਰਿਕ ਤੋਂ ਬਾਅਦ ਝਲਕਿਆ ਹਾਰਦਿਕ ਪਾਂਡਿਆ ਦਾ ਦਰਦ, MI ਫੈਨਜ਼ ਨੂੰ ਦਿੱਤਾ ਖਾਸ ਸੰਦੇਸ਼
Hardik Pandya Viral Post: ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਤਰ੍ਹਾਂ ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ
![IPL 2024: ਹਾਰ ਦੀ ਹੈਟ੍ਰਿਕ ਤੋਂ ਬਾਅਦ ਝਲਕਿਆ ਹਾਰਦਿਕ ਪਾਂਡਿਆ ਦਾ ਦਰਦ, MI ਫੈਨਜ਼ ਨੂੰ ਦਿੱਤਾ ਖਾਸ ਸੰਦੇਸ਼ Hardik Pandya Shared Post After Mumbai Indians Lost 3 Matches IPL 2024 know details IPL 2024: ਹਾਰ ਦੀ ਹੈਟ੍ਰਿਕ ਤੋਂ ਬਾਅਦ ਝਲਕਿਆ ਹਾਰਦਿਕ ਪਾਂਡਿਆ ਦਾ ਦਰਦ, MI ਫੈਨਜ਼ ਨੂੰ ਦਿੱਤਾ ਖਾਸ ਸੰਦੇਸ਼](https://feeds.abplive.com/onecms/images/uploaded-images/2024/04/03/ecb41058a76a709d10b84a0cd5cc18d11712107779625709_original.jpg?impolicy=abp_cdn&imwidth=1200&height=675)
Hardik Pandya Viral Post: ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਤਰ੍ਹਾਂ ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਇਸ ਹਾਰ ਤੋਂ ਬਾਅਦ ਹਾਰਦਿਕ ਦੀ ਕਪਤਾਨੀ 'ਤੇ ਸਵਾਲ ਉੱਠ ਰਹੇ ਹਨ। ਇਸ ਵਿਚਾਲੇ ਹਾਰਦਿਕ ਨੇ ਇੱਕ ਭਾਵੁਕ ਪੋਸਟ ਕੀਤੀ ਹੈ। ਇਸ ਪੋਸਟ 'ਚ ਪਾਂਡਿਆ ਨੇ ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਲਈ ਖਾਸ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਮੈਚਾਂ 'ਚ ਮੁੰਬਈ ਇੰਡੀਅਨਜ਼ ਦੀ ਰਣਨੀਤੀ ਕੀ ਹੋਵੇਗੀ?
'ਅਸੀਂ ਕਦੇ ਹਾਰ ਨਹੀਂ ਮੰਨਦੇ, ਅਸੀਂ ਲੜਦੇ ਰਹਾਂਗੇ, ਅਸੀਂ ਅੱਗੇ ਵਧਦੇ ਰਹਾਂਗੇ...'
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਟੀਮ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮੁੰਬਈ ਇੰਡੀਅਨਜ਼ ਦੇ ਖਿਡਾਰੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹਾਰਦਿਕ ਨੇ ਕੈਪਸ਼ਨ 'ਚ ਲਿਖਿਆ ਹੈ- 'ਇਸ ਟੀਮ ਦੇ ਬਾਰੇ ਵਿੱਚ ਤੁਹਾਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਹੈ, ਕਿ ਅਸੀਂ ਕਦੇ ਹਾਰ ਨਹੀਂ ਮੰਨਦੇ, ਅਸੀਂ ਲੜਦੇ ਰਹਾਂਗੇ, ਅੱਗੇ ਵਧਦੇ ਰਹਾਂਗੇ।' ਹਾਲਾਂਕਿ ਹਾਰਦਿਕ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
If there's one thing you should know about this team, we never give up. We'll keep fighting, we'll keep going. pic.twitter.com/ClcPnkP0wZ
— hardik pandya (@hardikpandya7) April 2, 2024
ਮੁੰਬਈ ਇੰਡੀਅਨਜ਼ ਨੂੰ ਸੀਜ਼ਨ ਦੀ ਪਹਿਲੀ ਜਿੱਤ ਦਾ ਇੰਤਜ਼ਾਰ
ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੂੰ ਗੁਜਰਾਤ ਟਾਈਟਨਸ ਦੇ ਖਿਲਾਫ ਪਹਿਲੀ ਹਾਰ ਮਿਲੀ । ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾਇਆ। ਇਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੇ ਹਾਰਦਿਕ ਪਦੀ ਟੀਮ ਨੂੰ 31 ਦੌੜਾਂ ਨਾਲ ਹਰਾਇਆ। ਹੁਣ ਮੁੰਬਈ ਇੰਡੀਅਨਜ਼ ਨੂੰ ਰਾਜਸਥਾਨ ਰਾਇਲਜ਼ ਤੋਂ 6 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਮੁੰਬਈ ਇੰਡੀਅਨਸ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਇਹ ਟੀਮ ਸੀਜ਼ਨ ਦੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ। ਹੁਣ ਮੁੰਬਈ ਇੰਡੀਅਨਜ਼ ਆਪਣਾ ਅਗਲਾ ਮੈਚ ਦਿੱਲੀ ਕੈਪੀਟਲਸ ਨਾਲ ਖੇਡੇਗੀ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ 7 ਅਪ੍ਰੈਲ ਨੂੰ ਖੇਡਿਆ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)