ਮੁਹੰਮਦ ਸਿਰਾਜ ਨੂੰ DSP ਦੇ ਅਹੁਦੇ ਲਈ ਤੇਲੰਗਾਨਾ ਸਰਕਾਰ ਤੋਂ ਕਿੰਨੀ ਮਿਲੇਗੀ ਤਨਖਾਹ? BCCI ਤੋਂ ਮਿਲਦੀ ਇੰਨੀ ਤਨਖ਼ਾਹ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇਸ ਸਾਲ ਤੇਲੰਗਾਨਾ ਸਰਕਾਰ ਨੇ ਡੀਐਸਪੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਸੀ। ਉਨ੍ਹਾਂ ਦੀ ਡੀਐਸਪੀ ਵਜੋਂ ਨਿਯੁਕਤੀ ਦਾ ਐਲਾਨ ਇਸ ਸਾਲ ਜੁਲਾਈ ਵਿੱਚ ਕੀਤਾ ਗਿਆ ਸੀ, ਜਦੋਂ ਕਿ ਉਨ੍ਹਾਂ ਦੀ ਜੁਆਇਨਿੰਗ..
Mohammed Siraj DSP Salary: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇਸ ਸਾਲ ਤੇਲੰਗਾਨਾ ਸਰਕਾਰ ਨੇ ਡੀਐਸਪੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਸੀ। ਉਨ੍ਹਾਂ ਦੀ ਡੀਐਸਪੀ ਵਜੋਂ ਨਿਯੁਕਤੀ ਦਾ ਐਲਾਨ ਇਸ ਸਾਲ ਜੁਲਾਈ ਵਿੱਚ ਕੀਤਾ ਗਿਆ ਸੀ, ਜਦੋਂ ਕਿ ਉਨ੍ਹਾਂ ਦੀ ਜੁਆਇਨਿੰਗ ਅਕਤੂਬਰ ਮਹੀਨੇ ਵਿੱਚ ਹੋਈ ਸੀ। ਦੱਸ ਦੇਈਏ ਕਿ ਭਾਰਤ ਦੇ ਟੀ-20 ਵਿਸ਼ਵ ਕੱਪ ਜੇਤੂ ਬਣਨ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਸਿਰਾਜ (Mohammed Siraj) ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ 600 ਗਜ਼ ਦਾ ਪਲਾਟ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਤੱਕ ਹਰ ਕੋਈ ਇਸ ਗੱਲ ਤੋਂ ਅਣਜਾਣ ਹੈ ਕਿ ਸਿਰਾਜ ਡੀਐਸਪੀ ਬਣ ਗਿਆ, ਪਰ ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਉਸਦੀ ਤਨਖਾਹ ਕੀ ਹੈ?
ਤਨਖਾਹ ਦੇ ਨਾਲ ਮਿਲਣਗੀਆਂ ਇਹ ਸਹੂਲਤਾਂ
ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਡੀਐਸਪੀ ਬਣਨ ਤੋਂ ਬਾਅਦ, ਮੁਹੰਮਦ ਸਿਰਾਜ ਦਾ ਤਨਖਾਹ ਗ੍ਰੇਡ 58,850 ਰੁਪਏ ਤੋਂ 1,37,50 ਰੁਪਏ ਤੱਕ ਹੈ। ਤਨਖ਼ਾਹ ਦੇ ਨਾਲ-ਨਾਲ ਉਨ੍ਹਾਂ ਨੂੰ ਮੈਡੀਕਲ, ਯਾਤਰਾ ਅਤੇ ਮਕਾਨ ਕਿਰਾਏ ਲਈ ਵੱਖਰਾ ਭੱਤਾ ਮਿਲੇਗਾ। ਦੱਸ ਦੇਈਏ ਕਿ ਡੀਐਸਪੀ ਦੇ ਅਹੁਦੇ 'ਤੇ ਬੈਠਣ ਲਈ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਜ਼ਰੂਰੀ ਹੈ ਪਰ ਸਿਰਾਜ ਨੇ ਸਿਰਫ਼ 12ਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਇਸ ਸਬੰਧੀ ਤੇਲੰਗਾਨਾ ਸਰਕਾਰ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮੁਹੰਮਦ ਸਿਰਾਜ ਨੂੰ ਛੋਟ ਦਿੱਤੀ ਗਈ ਹੈ।
ਮੁਹੰਮਦ ਸਿਰਾਜ BCCI ਤੋਂ ਕਿੰਨੀ ਕਮਾਈ ਕਰਦੇ ਹਨ?
ਸਾਲ 2024 ਲਈ ਬੀਸੀਸੀਆਈ ਦੀ ਕੇਂਦਰੀ ਠੇਕਾ ਸੂਚੀ ਦੇ ਅਨੁਸਾਰ, ਮੁਹੰਮਦ ਸਿਰਾਜ ਨੂੰ ਗ੍ਰੇਡ ਏ ਵਿੱਚ ਸ਼ਾਮਲ ਕੀਤਾ ਗਿਆ ਹੈ। ਗ੍ਰੇਡ ਏ ਦੇ ਖਿਡਾਰੀਆਂ ਨੂੰ 5 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ। ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ, ਗੁਜਰਾਤ ਟਾਈਟਨਸ ਨੇ ਉਸਨੂੰ 12.25 ਕਰੋੜ ਰੁਪਏ ਵਿੱਚ ਖਰੀਦਿਆ। ਇਸ ਤੋਂ ਇਲਾਵਾ ਇਹ ਭਾਰਤੀ ਗੇਂਦਬਾਜ਼ Advertisements ਤੋਂ ਵੀ ਕਾਫੀ ਕਮਾਈ ਕਰ ਲੈਂਦੇ ਹਨ।
ਸਿਰਾਜ ਤੋਂ ਪਹਿਲਾਂ ਜੋਗਿੰਦਰ ਸ਼ਰਮਾ ਡੀਐਸਪੀ ਦੇ ਅਹੁਦੇ ’ਤੇ ਕੰਮ ਕਰ ਰਹੇ ਸਨ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਪੰਜਾਬ ਵਿੱਚ ਡੀਐਸਪੀ ਰਹਿ ਚੁੱਕੀ ਹੈ। ਦੂਜੇ ਪਾਸੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ 2023 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦੀਪਤੀ ਸ਼ਰਮਾ ਨੂੰ ਯੂਪੀ ਪੁਲੀਸ ਵਿੱਚ ਡੀਐਸਪੀ ਦਾ ਅਹੁਦਾ ਮਿਲ ਗਿਆ ਹੈ। ਮੁਹੰਮਦ ਸਿਰਾਜ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਸਟ੍ਰੇਲੀਆ ਦੌਰੇ 'ਤੇ ਹਨ, ਜਿੱਥੇ ਟੀਮ ਇੰਡੀਆ ਬਾਰਡਰ-ਗਾਵਸਕਰ ਟਰਾਫੀ 'ਚ 1-0 ਨਾਲ ਅੱਗੇ ਹੈ।