ICC ODI World Cup 2023: ODI ਵਿਸ਼ਵ ਕੱਪ ਦੇਖਣ ਲਈ ਕਿਵੇਂ ਖਰੀਦ ਸਕੋਗੇ ਟਿਕਟਾਂ ? ਜਾਣੋ ਕਦੋਂ ਸ਼ੁਰੂ ਹੋਵੇਗੀ ਬੁਕਿੰਗ
ICC ODI World Cup 2023 Match Tickets Online Booking: ਆਈਸੀਸੀ ਵਨਡੇ ਵਿਸ਼ਵ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਸਖਤ ਮੁਕਾਬਲੇ ਨਾਲ ਹੋਵੇਗੀ। ਭਾਰਤ ਵਿੱਚ ਹੋਣ ਵਾਲੇ ਇਸ ਮੈਗਾ ਈਵੈਂਟ
ICC ODI World Cup 2023 Match Tickets Online Booking: ਆਈਸੀਸੀ ਵਨਡੇ ਵਿਸ਼ਵ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਸਖਤ ਮੁਕਾਬਲੇ ਨਾਲ ਹੋਵੇਗੀ। ਭਾਰਤ ਵਿੱਚ ਹੋਣ ਵਾਲੇ ਇਸ ਮੈਗਾ ਈਵੈਂਟ ਦਾ ਆਯੋਜਨ ਦੇਸ਼ ਦੇ 10 ਸ਼ਹਿਰਾਂ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਲਗਾਤਾਰ ਆਪਣੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ 'ਚ ਰੁੱਝਿਆ ਹੋਇਆ ਹੈ। ਅਜਿਹੇ 'ਚ ਉਹ ਜਲਦ ਹੀ ਅਗਸਤ ਦੇ ਦੂਜੇ ਹਫਤੇ ਤੋਂ ਮੈਚਾਂ ਦੀ ਟਿਕਟ ਬੁਕਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ।
ਬੀਸੀਸੀਆਈ ਨੇ ਆਪਣੀਆਂ ਸਾਰੀਆਂ ਸਟੇਟ ਬੋਰਡ ਐਸੋਸੀਏਸ਼ਨਾਂ ਨੂੰ ਕਿਹਾ ਹੈ ਕਿ ਉਹ ਆਪਣੇ ਮੈਚਾਂ ਲਈ ਟਿਕਟਾਂ ਦੀਆਂ ਕੀਮਤਾਂ ਤੈਅ ਕਰਕੇ 31 ਜੁਲਾਈ ਤੱਕ ਭੇਜਣ। ਇਸ ਤੋਂ ਬਾਅਦ 10 ਅਗਸਤ ਤੋਂ ਟਿਕਟਾਂ ਦੀ ਬੁਕਿੰਗ ਪ੍ਰਕਿਰਿਆ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਵਿਸ਼ਵ ਕੱਪ ਦੇ ਸ਼ੈਡਿਊਲ 'ਚ ਬਦਲਾਅ ਨੂੰ ਲੈ ਕੇ 2 ਤੋਂ 3 ਦੇਸ਼ਾਂ ਨੇ ਬੀ.ਸੀ.ਸੀ.ਆਈ. ਤੋਂ ਮੰਗ ਕੀਤੀ ਹੈ। ਅਜਿਹੇ 'ਚ ਅਗਲੇ ਕੁਝ ਦਿਨਾਂ 'ਚ ਨਵੇਂ ਸ਼ੈਡਿਊਲ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।
ਟਿਕਟਾਂ ਦੀ ਵਿਕਰੀ ਨੂੰ ਲੈ ਕੇ ਰਾਜ ਕ੍ਰਿਕਟ ਸੰਘ ਅਤੇ ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਵਿਚਾਲੇ ਦਿੱਲੀ 'ਚ ਲੰਬੀ ਬੈਠਕ ਵੀ ਹੋਈ। ਇਸ ਵਿੱਚ ਇੱਕ ਰਿਪੋਰਟ ਦੇ ਅਨੁਸਾਰ, ਪ੍ਰਸ਼ੰਸਕ ਟਿਕਟਾਂ ਦੀ ਆਨਲਾਈਨ ਬੁਕਿੰਗ ਕਰਨ ਤੋਂ ਬਾਅਦ ਫਿਜ਼ੀਕਲ ਟਿਕਟ ਲੈ ਸਕਣਗੇ। ਇਸ ਸਬੰਧੀ ਸਾਰੇ ਸਟੇਡੀਅਮਾਂ ਵਿੱਚ ਲੋਕਾਂ ਲਈ ਹੋਰ ਕੁਲੈਕਸ਼ਨ ਸੈਂਟਰ ਵੀ ਬਣਾਏ ਜਾਣਗੇ।
ਸਟੇਡੀਅਮ ਵਿੱਚ ਪ੍ਰਸ਼ੰਸਕਾਂ ਨੂੰ ਮਿਲੇਗੀ ਇਹ ਸਹੂਲਤ
ਵਨਡੇ ਵਿਸ਼ਵ ਕੱਪ 2023 ਲਈ ਪੀਟੀਆਈ ਦੀ ਇੱਕ ਖਬਰ ਦੇ ਅਨੁਸਾਰ, ਬੀਸੀਸੀਆਈ ਨੇ ਸਟੇਡੀਅਮ ਦੇ ਅੰਦਰ ਪ੍ਰਸ਼ੰਸਕਾਂ ਨੂੰ ਮੁਫਤ ਪਾਣੀ ਦੀ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇੱਕ ਕੰਪਨੀ ਵੀ ਇਸ ਸਬੰਧੀ BCCI ਨਾਲ ਸਹਿਯੋਗ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਬੀਸੀਸੀਆਈ ਨੇ ਸਟੇਡੀਅਮ ਦੇ ਅੰਦਰ ਸਫਾਈ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਸਾਰੇ ਸਬੰਧਤ ਰਾਜ ਕ੍ਰਿਕਟ ਸੰਘਾਂ ਨਾਲ ਲੰਬੀ ਚਰਚਾ ਕੀਤੀ। ਭਾਰਤੀ ਟੀਮ ਆਗਾਮੀ ਮੇਗਾ ਈਵੈਂਟ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਮੈਚ ਨਾਲ ਕਰੇਗੀ।