ICC FTP Team India Matchs: ICC ਨੇ ਜਾਰੀ ਕੀਤਾ 2027 ਤੱਕ ਦਾ ਸ਼ਡਿਊਲ, ਟੀਮ ਇੰਡੀਆ ਖੇਡੇਗੀ ਬੰਪਰ ਮੈਚ, ਵੇਖੋ ਸੂਚੀ
Team India's Matches in FTP: ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ICC) ਨੇ ਆਪਣੇ ਭਵਿੱਖ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਵਾਰ ਬਹੁਤ ਸਾਰੇ ਅੰਤਰਰਾਸ਼ਟਰੀ ਮੈਚ ਹੋਣੇ ਹਨ। ਸਾਲ 2023 ਤੋਂ 2027 ਲਈ ਜਾਰੀ ਕੀਤੇ ਪਲਾਨ 'ਚ ਭਾਰਤੀ ਟੀਮ 138 ਦੁਵੱਲੇ ਮੈਚ ਖੇਡੇਗੀ, ਜਦਕਿ ਇਨ੍ਹਾਂ ਤੋਂ ਇਲਾਵਾ ਆਈਸੀਸੀ ਦੇ ਈਵੈਂਟਸ ਦੇ ਮੈਚ ਵੀ ਸ਼ਾਮਲ ਕੀਤੇ ਗਏ ਹਨ।
Team India's Matches in FTP: ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ICC) ਨੇ ਆਪਣੇ ਭਵਿੱਖ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਵਾਰ ਬਹੁਤ ਸਾਰੇ ਅੰਤਰਰਾਸ਼ਟਰੀ ਮੈਚ ਹੋਣੇ ਹਨ। ਸਾਲ 2023 ਤੋਂ 2027 ਲਈ ਜਾਰੀ ਕੀਤੇ ਪਲਾਨ 'ਚ ਭਾਰਤੀ ਟੀਮ 138 ਦੁਵੱਲੇ ਮੈਚ ਖੇਡੇਗੀ, ਜਦਕਿ ਇਨ੍ਹਾਂ ਤੋਂ ਇਲਾਵਾ ਆਈਸੀਸੀ ਦੇ ਈਵੈਂਟਸ ਦੇ ਮੈਚ ਵੀ ਸ਼ਾਮਲ ਕੀਤੇ ਗਏ ਹਨ। ਆਈਸੀਸੀ ਵੱਲੋਂ ਜਾਰੀ ਭਵਿੱਖ ਦੀ ਯੋਜਨਾ 'ਚ 12 ਸਥਾਈ ਦੇਸ਼ਾਂ ਦੇ ਮੈਚਾਂ ਦਾ ਐਲਾਨ ਕੀਤਾ। 2023 ਤੋਂ 2027 ਤੱਕ ਕੁੱਲ 777 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। ਇਨ੍ਹਾਂ 'ਚ 173 ਟੈਸਟ ਮੈਚ, 281 ਵਨਡੇ ਅਤੇ 323 ਟੀ-20 ਮੈਚ ਸ਼ਾਮਲ ਹਨ। 2022 ਵਿੱਚ ਖਤਮ ਹੋਣ ਵਾਲੇ ਸਰਕਲ ਵਿੱਚ ਕੁੱਲ 694 ਮੈਚ ਖੇਡੇ ਗਏ ਸਨ।
ਇਹ ਭਾਰਤੀ ਟੀਮ ਦਾ ਸ਼ਡਿਊਲ ਹੋਵੇਗਾ
ਜੇਕਰ ਟੀਮ ਇੰਡੀਆ ਦੇ ਸ਼ਡਿਊਲ ਦੀ ਗੱਲ ਕਰੀਏ ਤਾਂ ਭਾਰਤ ਇਸ ਪੂਰੀ ਟਾਈਮਲਾਈਨ 'ਚ 38 ਟੈਸਟ ਮੈਚ, 39 ਵਨਡੇ ਅਤੇ 61 ਟੀ-20 ਮੈਚ ਖੇਡੇਗੀ। ਸਾਫ ਹੈ ਕਿ ਟੀਮ ਇੰਡੀਆ ਦਾ ਪੂਰਾ ਫੋਕਸ ਟੀ-20 ਕ੍ਰਿਕਟ ਖੇਡਣ 'ਤੇ ਹੈ, ਜਦਕਿ ਵਨਡੇ 'ਚ ਸਭ ਤੋਂ ਜ਼ਿਆਦਾ ਮੈਚ ਤਿਕੋਣੀ ਸੀਰੀਜ਼ 'ਚ ਹੋਣਗੇ। ਖਾਸ ਗੱਲ ਇਹ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ 'ਚ ਹੁਣ 4 ਦੀ ਬਜਾਏ 5 ਟੈਸਟ ਮੈਚ ਖੇਡੇ ਜਾਣਗੇ। ਟੀਮ ਇੰਡੀਆ ਇਸ ਸ਼ੈਡਿਊਲ ਦੌਰਾਨ ਇੰਗਲੈਂਡ ਅਤੇ ਆਸਟ੍ਰੇਲੀਆ ਖਿਲਾਫ 5-5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ, ਉਥੇ ਹੀ ਟੀ-20 ਸੀਰੀਜ਼ ਵੀ ਹੋਵੇਗੀ।
ਪੂਰੀ ਸੂਚੀ ਵੇਖੋ
ਸਾਲ 2023-2027 ਦਰਮਿਆਨ ਭਾਰਤੀ ਟੀਮ ਦੇ ਪ੍ਰਮੁੱਖ ਦੌਰਿਆਂ ਵਿੱਚ ਜੁਲਾਈ-ਅਗਸਤ 2023 ਵਿੱਚ ਵੈਸਟਇੰਡੀਜ਼ ਦਾ ਦੌਰਾ ਸ਼ਾਮਲ ਹੈ। ਇੱਥੇ ਟੀਮ ਇੰਡੀਆ ਨੂੰ 2 ਟੈਸਟ, 2 ਵਨਡੇ ਅਤੇ 3 ਟੀ-20 ਮੈਚ ਖੇਡਣੇ ਹਨ। ਭਾਰਤ ਨੂੰ ਜਨਵਰੀ-ਮਾਰਚ 2024 'ਚ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਖੇਡਣੀ ਹੈ। ਆਸਟ੍ਰੇਲੀਆ 2023 ਦੀ ਸ਼ੁਰੂਆਤ 'ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਭਾਰਤ ਆ ਰਿਹਾ ਹੈ ਪਰ ਇਸ ਤੋਂ ਬਾਅਦ 2024-25 'ਚ ਜਦੋਂ ਭਾਰਤੀ ਟੀਮ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਆਸਟ੍ਰੇਲੀਆ ਪਹੁੰਚੇਗੀ। ਸਤੰਬਰ 2024 'ਚ ਬੰਗਲਾਦੇਸ਼ ਦੀ ਟੀਮ 2 ਟੈਸਟ ਸੀਰੀਜ਼ ਖੇਡਣ ਲਈ ਭਾਰਤ ਆਵੇਗੀ।
ਜੇਕਰ ਜ਼ਿੰਬਾਬਵੇ ਸੀਰੀਜ਼ ਨੂੰ ਸ਼ਾਮਲ ਕੀਤਾ ਜਾਵੇ ਤਾਂ ਸਾਲ 2023 ਦੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਕੁੱਲ 27 ਵਨਡੇ ਮੈਚ ਖੇਡਣੇ ਹਨ। ਇਸ ਵਿੱਚ ਜ਼ਿੰਬਾਬਵੇ ਦੇ ਖਿਲਾਫ 3 ਮੈਚਾਂ ਦੀ ਸੀਰੀਜ਼, ਦੱਖਣੀ ਅਫਰੀਕਾ ਖਿਲਾਫ 3 ਮੈਚਾਂ ਦੀ ਘਰੇਲੂ ਸੀਰੀਜ਼ ਅਤੇ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਸੀਰੀਜ਼ ਸ਼ਾਮਲ ਹੈ।
ਇਸ ਵਾਰ ਜ਼ਿਆਦਾ ਮੈਚ ਹੋ ਰਹੇ ਹਨ
ਜੇਕਰ ICC ਦੇ ਪੂਰੇ ਸ਼ਡਿਊਲ 'ਤੇ ਨਜ਼ਰ ਮਾਰੀਏ ਤਾਂ ਇਸ ਵਾਰ 2019-23 ਦੇ ਸ਼ਡਿਊਲ ਤੋਂ ਕਈ ਜ਼ਿਆਦਾ ਮੈਚ ਹਨ। 2019-23 ਦਰਮਿਆਨ 151 ਟੈਸਟ, 241 ਵਨਡੇ ਅਤੇ 301 ਟੀ-20 ਖੇਡੇ ਗਏ ਹਨ। ਜਦਕਿ 2023-27 ਵਿਚਾਲੇ 173 ਟੈਸਟ, 281 ਵਨਡੇ ਅਤੇ 326 ਟੀ-20 ਮੈਚ ਖੇਡੇ ਜਾਣਗੇ। ਇਨ੍ਹਾਂ ਸਾਰਿਆਂ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ 2025, 2027 ਸ਼ਾਮਲ ਹਨ।
ਜੇਕਰ ਟੀਮਾਂ 'ਤੇ ਨਜ਼ਰ ਮਾਰੀਏ ਤਾਂ ਬੰਗਲਾਦੇਸ਼ 2023-27 ਵਿਚਕਾਰ ਸਭ ਤੋਂ ਵੱਧ ਮੈਚ ਖੇਡੇਗਾ ਜੋ 150 ਹੋਣਗੇ, ਇਸ ਤੋਂ ਬਾਅਦ ਵੈਸਟਇੰਡੀਜ਼ (147), ਇੰਗਲੈਂਡ (142), ਭਾਰਤ (141), ਨਿਊਜ਼ੀਲੈਂਡ (135), ਆਸਟਰੇਲੀਆ (132) ਦਾ ਨੰਬਰ ਆਉਂਦਾ ਹੈ। ਟੈਸਟ ਕ੍ਰਿਕਟ ਵਿੱਚ ਇੰਗਲੈਂਡ (43), ਆਸਟਰੇਲੀਆ (40) ਅਤੇ ਭਾਰਤ (38) ਮੈਚ ਖੇਡ ਰਹੇ ਹਨ। ਵਨਡੇ 'ਚ ਬੰਗਲਾਦੇਸ਼ (59), ਸ਼੍ਰੀਲੰਕਾ (52) ਅਤੇ ਆਇਰਲੈਂਡ (51) ਵਰਗੀਆਂ ਟੀਮਾਂ ਸਿਖਰ 'ਤੇ ਹਨ, ਭਾਰਤ 42 ਵਨਡੇ ਖੇਡੇਗਾ। ਟੀ-20 'ਚ ਵੈਸਟਇੰਡੀਜ਼ (73), ਭਾਰਤ (61) ਅਤੇ ਬੰਗਲਾਦੇਸ਼ (57) ਟੀ-20 ਮੈਚ ਖੇਡਣਗੇ ਅਤੇ ਇਹ ਤਿੰਨੇ ਚੋਟੀ 'ਤੇ ਹਨ।