ਪੜਚੋਲ ਕਰੋ
(Source: ECI/ABP News)
ICC ODI Rankings: ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਦਾ ਵਨਡੇ 'ਚ ਜਲਵਾ ਕਾਈਮ
ਸਟੀਵਨ ਸਮਿਥ 911 ਅੰਕਾਂ ਨਾਲ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ਵਿਚ ਸਭ ਤੋਂ ਉੱਪਰ ਹੈ। ਵਿਰਾਟ ਕੋਹਲੀ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਤੋਂ 25 ਅੰਕ ਪਿੱਛੇ ਤੇ 886 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ।
![ICC ODI Rankings: ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਦਾ ਵਨਡੇ 'ਚ ਜਲਵਾ ਕਾਈਮ ICC ODI Cricket Ranking Update Virat Kohli, Rohit Sharma on Top of One Day Rankings ICC ODI Rankings: ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਦਾ ਵਨਡੇ 'ਚ ਜਲਵਾ ਕਾਈਮ](https://static.abplive.com/wp-content/uploads/sites/5/2020/08/26235809/Kohli-n-rohit.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਵਲੋਂ ਜਾਰੀ ਕੀਤੀ ਤਾਜ਼ੀ ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ 886 ਅੰਕਾਂ ਨਾਲ ਟੈਸਟ ਕ੍ਰਿਕਟ 'ਚ ਦੂਜੇ ਨੰਬਰ 'ਤੇ ਹਨ। ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ 911 ਅੰਕਾਂ ਨਾਲ ਟੌਪ 'ਤੇ ਹਨ। ਇਸ ਤੋਂ ਇਲਾਵਾ ਆਸਟਰੇਲੀਆ ਦੇ ਨੌਜਵਾਨ ਬੱਲੇਬਾਜ਼ ਮਾਰਨਸ ਲੈਬੂਸਚੇਨ 827 ਅੰਕਾਂ ਨਾਲ ਤੀਜੇ ਨੰਬਰ 'ਤੇ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਚੌਥੇ ਨੰਬਰ 'ਤੇ ਹਨ ਅਤੇ ਪਾਕਿਸਤਾਨ ਦੇ ਸਟਾਈਲਿਸ਼ ਬੱਲੇਬਾਜ਼ ਬਾਬਰ ਆਜ਼ਮ ਪੰਜਵੇਂ ਨੰਬਰ 'ਤੇ ਹਨ।
ਬੇਨ ਸਟੋਕਸ ਦੂਜੇ ਨੰਬਰ 'ਤੇ ਪਹੁੰਚ ਗਿਆ:
ਭਾਰਤ ਦੇ ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨੂੰ ਵੀ ਤਾਜ਼ਾ ਟੈਸਟ ਰੈਂਕਿੰਗ ਵਿਚ ਟੌਪ 10 ਵਿਚ ਥਾਂ ਮਿਲੀ ਹੈ। ਪੁਜਾਰਾ ਸੱਤਵੇਂ ਅਤੇ ਰਹਾਣੇ 10ਵੇਂ ਨੰਬਰ 'ਤੇ ਹੈ। ਪਾਕਿਸਤਾਨ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਦੋ ਟੈਸਟ ਮੈਚਾਂ ਨਾ ਖੇਡ ਸਕਣ ਵਾਲੇ ਇੰਗਲੈਂਡ ਦਾ ਬੇਨ ਸਟੋਕਸ, ਆਲਰਾਊਂਡਰ ਰੈਂਕਿੰਗ ਵਿਚ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ 'ਤੇ ਆ ਗਿਆ ਹੈ। ਵੈਸਟਇੰਡੀਜ਼ ਦਾ ਜੇਸਨ ਹੋਲਡਰ ਪਹਿਲੇ ਅਤੇ ਭਾਰਤ ਦੇ ਰਵਿੰਦਰ ਜਡੇਜਾ ਤੀਜੇ ਨੰਬਰ 'ਤੇ ਹਨ।
ਪੈਟ ਕਮਿੰਸ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸਭ ਤੋਂ ਮੋਹਰੀ:
ਆਈਸੀਸੀ ਵਲੋਂ ਜਾਰੀ ਕੀਤੀ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਪੈਟ ਕਮਿੰਸ 904 ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਅਤੇ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ 845 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਤਾਜ਼ਾ ਰੈਂਕਿੰਗ ਵਿਚ ਨਿਊਜ਼ੀਲੈਂਡ ਦੀ ਨੀਲ ਵੈਗਨਰ ਤੀਜੇ ਨੰਬਰ 'ਤੇ ਹੈ।
ਹਾਲ ਹੀ ਵਿੱਚ ਟੈਸਟ ਵਿੱਚ 600 ਵਿਕਟਾਂ ਪੂਰੀਆਂ ਕਰਨ ਵਾਲੇ ਇੰਗਲੈਂਡ ਦੇ ਜੇਮਸ ਐਂਡਰਸਨ 8 ਵੇਂ ਨੰਬਰ ’ਤੇ ਹਨ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਸਿਰਫ ਇੱਕ ਭਾਰਤੀ ਨੂੰ ਟਾਪ -10 ਵਿਚ ਥਾਂ ਮਿਲੀ ਹੈ। ਭਾਰਤ ਦਾ ਜਸਪ੍ਰੀਤ ਬੁਮਰਾਹ 9ਵੇਂ ਨੰਬਰ 'ਤੇ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)