ਪੜਚੋਲ ਕਰੋ

Kisan Loan: ਹੁਣ ਆੜ੍ਹਤੀਆਂ ਕੋਲ ਮੋਟੀ ਵਿਆਜ ਭਰਨ ਦੀ ਨਹੀਂ ਲੋੜ ! ਸਰਕਾਰੀ ਸਕੀਮ KCC ਦਾ ਉਠਾਓ ਲਾਭ

ਨਿਰਮਲਾ ਸੀਤਾਰਮਨ ਨੇ ਬਜਟ 2025 ਚ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਹੁਣ ਕੇਂਦਰ ਸਰਕਾਰ ਨੇ ਇੱਕ ਵਿੱਤੀ ਸਾਲ ਚ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਖੇਤੀ ਲਈ 5 ਲੱਖ ਰੁਪਏ ਤੱਕ ਦੇ ਕਰਜ਼ਿਆਂ 'ਤੇ ਵਿਆਜ 'ਤੇ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ।

Kisan Credit Card Scheme: ਦੁਨੀਆ ਭਰ ਦਾ ਪੇਟ ਭਰਨ ਵਾਲੇ ਕਿਸਾਨ ਦੀ ਹਾਲਤ ਕਦੇ ਵੀ ਨਹੀਂ ਸੁਧਰੀ। ਕਿਸਾਨ ਭਾਵੇਂ ਛੋਟਾ ਹੋਏ ਤੇ ਭਾਵੇਂ ਵੱਡਾ, ਕਰਜ਼ੇ ਦੇ ਬੋਝ ਹੇਠ ਦੱਬਿਆ ਹੀ ਰਹਿੰਦਾ ਹੈ। ਕਿਸਾਨ ਦੀ ਆਮਦਨ ਦਾ ਵੱਡਾ ਹਿੱਸਾ ਆੜ੍ਹਤੀਆਂ ਜਾਂ ਫਿਰ ਬੈਂਕਾਂ ਦੇ ਕਰਜ਼ ਦਾ ਵਿਆਜ ਲਾਹੁਣ ਵਿੱਚ ਚਲਾ ਜਾਂਦਾ ਹੈ। ਇਸ ਲਈ ਕੇਂਦਰ ਸਰਕਾਰ ਨੇ ਹੁਣ ਕਿਸਾਨਾਂ ਨੂੰ ਬੇਹੱਦ ਘੱਟ ਵਿਆਜ ਉਪਰ ਪੰਜ ਲੱਖ ਦਾ ਲੋਨ ਦੇਣ ਦਾ ਫੈਸਲਾ ਕੀਤਾ ਹੈ। ਜੇਕਰ ਕਿਸਾਨ ਸਮਝਦਾਰੀ ਨਾਲ ਇਹ ਪੰਜ ਲੱਖ ਦਾ ਲੋਨ ਲੈ ਕੇ ਆਪਣਾ ਕੰਮਕਾਰ ਚਲਾਉਣ ਤਾਂ ਆੜ੍ਹਤੀਆਂ ਦੀ ਮੋਟੀ ਵਿਆਜ ਤੋਂ ਬਚ ਸਕਦੇ ਹਨ। 

ਦਰਅਸਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਵਿੱਚ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਹੁਣ ਕੇਂਦਰ ਸਰਕਾਰ ਨੇ ਇੱਕ ਵਿੱਤੀ ਸਾਲ ਵਿੱਚ ਕਿਸਾਨ ਕ੍ਰੈਡਿਟ ਕਾਰਡ (KCC Scheme) ਰਾਹੀਂ ਖੇਤੀ ਲਈ 5 ਲੱਖ ਰੁਪਏ (Kisan Credit Card Loan Limit) ਤੱਕ ਦੇ ਕਰਜ਼ਿਆਂ 'ਤੇ ਵਿਆਜ 'ਤੇ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਇਹ ਸੀਮਾ 3 ਲੱਖ ਰੁਪਏ ਸੀ। ਇਸ ਯੋਜਨਾ ਤਹਿਤ ਸਮੇਂ ਸਿਰ ਆਪਣੇ ਕਰਜ਼ੇ ਦੀ ਅਦਾਇਗੀ ਕਰਨ ਵਾਲੇ ਕਿਸਾਨਾਂ ਨੂੰ ਵਿਆਜ 'ਤੇ ਰਾਹਤ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਉਦੇਸ਼ ਲੋੜ ਪੈਣ 'ਤੇ ਕਿਸਾਨਾਂ ਨੂੰ ਖੇਤੀਬਾੜੀ ਦੇ ਉਦੇਸ਼ਾਂ ਲਈ SBI ਜਾਂ ਹੋਰ ਬੈਂਕਾਂ ਤੋਂ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।

ਇਸ ਕ੍ਰੈਡਿਟ ਕਾਰਡ (Kisan Credit Card) ਰਾਹੀਂ, ਕਿਸਾਨ ਬੈਂਕ ਤੋਂ ਬਹੁਤ ਹੀ ਮਾਮੂਲੀ ਵਿਆਜ ਦਰ 'ਤੇ ਕਰਜ਼ਾ ਲੈ ਸਕਦੇ ਹਨ। ਇਸ ਵਿੱਚ ਸਰਕਾਰ ਸਮੇਂ ਸਿਰ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਨੂੰ ਵਿਆਜ ਦਰ ਤੇ ਰਕਮ ਵਿੱਚ ਸਬਸਿਡੀ ਦਾ ਲਾਭ ਵੀ ਦਿੰਦੀ ਹੈ। ਇਸ ਦਾ ਫਾਇਦਾ ਇਹ ਹੈ ਕਿ ਕਿਸਾਨ ਆਪਣੀ ਜ਼ਰੂਰਤ ਅਨੁਸਾਰ ਇਸ ਰਾਹੀਂ ਕਰਜ਼ਾ ਲੈ ਸਕਦਾ ਹੈ ਤੇ ਉਸ ਨੂੰ ਪਿੰਡ ਦੇ ਕਿਸੇ ਸ਼ਾਹੂਕਾਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ।

ਕਿਸ ਕੰਮ ਲਈ ਕਿੰਨਾ ਕਰਜ਼ਾ ਉਪਲਬਧ?
ਕਿਸਾਨ ਕ੍ਰੈਡਿਟ ਕਾਰਡ ਰਾਹੀਂ ਖੇਤੀ ਦੇ ਕੰਮ ਲਈ ਅਚਾਨਕ ਲੋੜ ਪੈਣ 'ਤੇ ਕਰਜ਼ਾ ਉਪਲਬਧ ਹੈ। ਕਿਸਾਨ ਬੀਜ, ਖਾਦ, ਕੀਟਨਾਸ਼ਕ ਜਾਂ ਖੇਤੀ ਸੰਦ ਖਰੀਦਣ ਲਈ ਬੈਂਕ ਤੋਂ ਕਰਜ਼ਾ ਲੈ ਸਕਦੇ ਹਨ। ਇਸ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਬਿਨਾਂ ਗਰੰਟੀ ਦੇ 1.6 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾ ਰਿਹਾ ਹੈ। ਇਸ ਰਾਹੀਂ ਤੁਸੀਂ 5 ਸਾਲਾਂ ਲਈ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ। ਕਿਸਾਨ ਕ੍ਰੈਡਿਟ ਕਾਰਡ ਦੀ ਵੈਧਤਾ 5 ਸਾਲ ਹੈ। ਸੂਚਿਤ ਫਸਲਾਂ/ਸੂਚਿਤ ਖੇਤਰਾਂ 'ਤੇ ਸਾਰੇ ਕੇਸੀਸੀ ਕਰਜ਼ੇ ਫਸਲ ਬੀਮੇ ਦੇ ਅਧੀਨ ਆਉਂਦੇ ਹਨ। ਦੇਸ਼ ਵਿੱਚ ਕਿਸਾਨ ਕ੍ਰੈਡਿਟ ਕਾਰਡ ਖਾਤਿਆਂ ਦੀ ਗਿਣਤੀ 7.5 ਕਰੋੜ ਤੋਂ ਵੱਧ ਹੈ। KCC ਵਪਾਰਕ ਬੈਂਕਾਂ, ਖੇਤਰੀ ਪੇਂਡੂ ਵਿੱਤੀ ਸੰਸਥਾਵਾਂ ਤੇ ਰਾਜ ਸਹਿਕਾਰੀ ਸਭਾਵਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ।

ਕਰਜ਼ੇ 'ਤੇ ਸਿਰਫ਼ 4% ਵਿਆਜ
ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨ 5 ਸਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਥੋੜ੍ਹੇ ਸਮੇਂ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਕਿਸਾਨਾਂ ਨੂੰ 7 ਪ੍ਰਤੀਸ਼ਤ ਦੀ ਦਰ 'ਤੇ ਕਰਜ਼ਾ ਮਿਲਦਾ ਹੈ ਪਰ ਜੇਕਰ ਕਿਸਾਨ ਇਸ ਕਰਜ਼ੇ ਨੂੰ ਸਮੇਂ ਸਿਰ ਵਾਪਸ ਕਰ ਦਿੰਦਾ ਹੈ, ਤਾਂ ਸਰਕਾਰ ਉਸ ਨੂੰ 3 ਪ੍ਰਤੀਸ਼ਤ ਦੀ ਵਾਧੂ ਛੋਟ ਦਿੰਦੀ ਹੈ। ਇਸ ਤਰ੍ਹਾਂ ਕਰਜ਼ੇ 'ਤੇ ਸਿਰਫ਼ 4 ਪ੍ਰਤੀਸ਼ਤ ਵਿਆਜ ਦੇਣਾ ਪਵੇਗਾ।

ਕ੍ਰੈਡਿਟ ਕਾਰਡ ਲਈ ਅਰਜ਼ੀ ਕਿਵੇਂ ਦੇਣੀ 
1. ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਜਾਣਾ ਪਵੇਗਾ।
2. ਕਿਸਾਨ ਕ੍ਰੈਡਿਟ ਕਾਰਡ ਫਾਰਮ ਡਾਊਨਲੋਡ ਕਰੋ।
3. ਤੁਹਾਨੂੰ ਇਹ ਫਾਰਮ ਆਪਣੇ ਜ਼ਮੀਨ ਦੇ ਦਸਤਾਵੇਜ਼ਾਂ ਤੇ ਫਸਲਾਂ ਦੇ ਵੇਰਵਿਆਂ ਦੇ ਨਾਲ ਭਰਨਾ ਹੋਵੇਗਾ।
4. ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਪਵੇਗੀ ਕਿ ਤੁਸੀਂ ਕਿਸੇ ਹੋਰ ਬੈਂਕ ਜਾਂ ਸ਼ਾਖਾ ਤੋਂ ਕੋਈ ਹੋਰ ਕਿਸਾਨ ਕ੍ਰੈਡਿਟ ਕਾਰਡ ਨਹੀਂ ਬਣਾਇਆ।
5. ਅਰਜ਼ੀ ਭਰੋ ਤੇ ਇਸ ਨੂੰ ਜਮ੍ਹਾਂ ਕਰੋ, ਜਿਸ ਤੋਂ ਬਾਅਦ ਤੁਹਾਨੂੰ ਸਬੰਧਤ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਮਿਲ ਜਾਵੇਗਾ।

ਇਹ ਦਸਤਾਵੇਜ਼ ਜ਼ਰੂਰੀ ਹੋਣਗੇ 
ਪਛਾਣ ਪੱਤਰ ਲਈ: ਵੋਟਰ ਆਈਡੀ ਕਾਰਡ/ਪੈਨ ਕਾਰਡ/ਪਾਸਪੋਰਟ/ਆਧਾਰ ਕਾਰਡ/ਡਰਾਈਵਿੰਗ ਲਾਇਸੈਂਸ।
ਪਤੇ ਦੇ ਸਬੂਤ ਲਈ: ਵੋਟਰ ਆਈਡੀ ਕਾਰਡ /ਪਾਸਪੋਰਟ/ਆਧਾਰ ਕਾਰਡ/ਡਰਾਈਵਿੰਗ ਲਾਇਸੈਂਸ।

ਸਕੀਮ ਲਈ ਯੋਗਤਾ (ਕੇਸੀਸੀ ਲਈ ਯੋਗਤਾ)
1. ਉਮਰ ਹੱਦ 18 ਤੋਂ 75 ਸਾਲ
2. ਵਿਅਕਤੀਗਤ ਕਿਸਾਨ ਜੋ ਮਾਲਕ/ਕਾਸ਼ਤਕਾਰ ਹਨ
3. ਹਿੱਸੇਦਾਰ, ਕਿਰਾਏਦਾਰ ਕਿਸਾਨ
4. ਹਿੱਸੇਦਾਰਾਂ, ਕਿਸਾਨਾਂ, ਕਿਰਾਏਦਾਰਾਂ ਆਦਿ ਦੇ ਸਵੈ-ਸਹਾਇਤਾ ਸਮੂਹ।
5. ਕਿਸਾਨ ਜੋ ਫਸਲਾਂ ਦੇ ਉਤਪਾਦਨ ਜਾਂ ਪਸ਼ੂ ਪਾਲਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ।
6. ਮਛੇਰੇ ਜਿਨ੍ਹਾਂ ਕੋਲ ਰਜਿਸਟਰਡ ਕਿਸ਼ਤੀਆਂ ਜਾਂ ਕਿਸੇ ਹੋਰ ਕਿਸਮ ਦੀ ਮੱਛੀ ਫੜਨ ਵਾਲੀ ਕਿਸ਼ਤੀ ਹੈ।
7. ਜਿਨ੍ਹਾਂ ਕੋਲ ਮੱਛੀਆਂ ਫੜਨ ਲਈ ਜ਼ਰੂਰੀ ਲਾਇਸੈਂਸ ਜਾਂ ਇਜਾਜ਼ਤ ਹੈ।
8. ਪੋਲਟਰੀ ਕਿਸਾਨ
9. ਡੇਅਰੀ ਕਿਸਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AR Rahman: ਏਆਰ ਰਹਿਮਾਨ ਦੀ ਅਚਾਨਕ ਵਿਗੜੀ ਤਬੀਅਤ, ਚੇਨਈ ਦੇ ਹਸਪਤਾਲ 'ਚ ਕਰਵਾਇਆ ਭਰਤੀ
AR Rahman: ਏਆਰ ਰਹਿਮਾਨ ਦੀ ਅਚਾਨਕ ਵਿਗੜੀ ਤਬੀਅਤ, ਚੇਨਈ ਦੇ ਹਸਪਤਾਲ 'ਚ ਕਰਵਾਇਆ ਭਰਤੀ
ਭਾਰਤ ਦਾ ਦੁਸ਼ਮਣ ਪਾਕਿਸਤਾਨ 'ਚ ਢੇਰ, ਮਾਰਿਆ ਗਿਆ ਲਸ਼ਕਰ ਦਾ ਮੋਸਟ ਵਾਂਟਡ  ਅੱਤਵਾਦੀ ਅਬੂ ਕਤਾਲ, ਹਾਫਿਜ਼ ਦਾ ਸੀ ਨਜ਼ਦੀਕੀ
ਭਾਰਤ ਦਾ ਦੁਸ਼ਮਣ ਪਾਕਿਸਤਾਨ 'ਚ ਢੇਰ, ਮਾਰਿਆ ਗਿਆ ਲਸ਼ਕਰ ਦਾ ਮੋਸਟ ਵਾਂਟਡ ਅੱਤਵਾਦੀ ਅਬੂ ਕਤਾਲ, ਹਾਫਿਜ਼ ਦਾ ਸੀ ਨਜ਼ਦੀਕੀ
Canada vs US: 'ਜੈਸੇ ਕੋ ਤੈਸਾ', ਟਰੰਪ ਨੂੰ ਸਬਕ ਸਿਖਾਉਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ, ਰੱਦ ਕਰਨਗੇ ਇਹ ਵੱਡਾ ਸੌਦਾ!
Canada vs US: 'ਜੈਸੇ ਕੋ ਤੈਸਾ', ਟਰੰਪ ਨੂੰ ਸਬਕ ਸਿਖਾਉਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ, ਰੱਦ ਕਰਨਗੇ ਇਹ ਵੱਡਾ ਸੌਦਾ!
Punjab News: ਪੰਜਾਬ ਵਾਸੀਆਂ ਲਈ Good News, ਇਸ ਸਹੂਲਤ ਨਾਲ ਇਨ੍ਹਾਂ ਮੁਸ਼ਕਿਲਾਂ ਤੋਂ ਮਿਲੇਗੀ ਰਾਹਤ; ਪੜ੍ਹੋ ਖਬਰ...
Punjab News: ਪੰਜਾਬ ਵਾਸੀਆਂ ਲਈ Good News, ਇਸ ਸਹੂਲਤ ਨਾਲ ਇਨ੍ਹਾਂ ਮੁਸ਼ਕਿਲਾਂ ਤੋਂ ਮਿਲੇਗੀ ਰਾਹਤ; ਪੜ੍ਹੋ ਖਬਰ...
Advertisement
ABP Premium

ਵੀਡੀਓਜ਼

ਅੱਤ.ਵਾਦ ਸਮੇਂ ਵੀ ਕਦੇ ਗ੍ਰਨੇਡ ਨਾਲ ਹਮਲੇ ਨਹੀਂ ਹੋਏ ਸੀ.. ਪਰ ਹੁਣ.....ਹੋਲੀ ਮੌਕੇ ਗੀਤ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ, ਚੱਲੇ ਇੱਟਾਂ ਤੇ ਪੱਥਰਸ਼ਿਵ ਸੈਨਾ ਲੀਡਰ ਦਾ ਕਿਉਂ ਕੀਤਾ ਕ.ਤਲ, ਵੀਡੀਓ 'ਚ ਦੱਸਿਆ ਕਾਰਨਅਮਰੀਕਾ ਤੋਂ ਡਿਪੋਰਟ ਪੰਜਾਬੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ, ED ਕਰੇਗੀ ਵੱਡੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AR Rahman: ਏਆਰ ਰਹਿਮਾਨ ਦੀ ਅਚਾਨਕ ਵਿਗੜੀ ਤਬੀਅਤ, ਚੇਨਈ ਦੇ ਹਸਪਤਾਲ 'ਚ ਕਰਵਾਇਆ ਭਰਤੀ
AR Rahman: ਏਆਰ ਰਹਿਮਾਨ ਦੀ ਅਚਾਨਕ ਵਿਗੜੀ ਤਬੀਅਤ, ਚੇਨਈ ਦੇ ਹਸਪਤਾਲ 'ਚ ਕਰਵਾਇਆ ਭਰਤੀ
ਭਾਰਤ ਦਾ ਦੁਸ਼ਮਣ ਪਾਕਿਸਤਾਨ 'ਚ ਢੇਰ, ਮਾਰਿਆ ਗਿਆ ਲਸ਼ਕਰ ਦਾ ਮੋਸਟ ਵਾਂਟਡ  ਅੱਤਵਾਦੀ ਅਬੂ ਕਤਾਲ, ਹਾਫਿਜ਼ ਦਾ ਸੀ ਨਜ਼ਦੀਕੀ
ਭਾਰਤ ਦਾ ਦੁਸ਼ਮਣ ਪਾਕਿਸਤਾਨ 'ਚ ਢੇਰ, ਮਾਰਿਆ ਗਿਆ ਲਸ਼ਕਰ ਦਾ ਮੋਸਟ ਵਾਂਟਡ ਅੱਤਵਾਦੀ ਅਬੂ ਕਤਾਲ, ਹਾਫਿਜ਼ ਦਾ ਸੀ ਨਜ਼ਦੀਕੀ
Canada vs US: 'ਜੈਸੇ ਕੋ ਤੈਸਾ', ਟਰੰਪ ਨੂੰ ਸਬਕ ਸਿਖਾਉਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ, ਰੱਦ ਕਰਨਗੇ ਇਹ ਵੱਡਾ ਸੌਦਾ!
Canada vs US: 'ਜੈਸੇ ਕੋ ਤੈਸਾ', ਟਰੰਪ ਨੂੰ ਸਬਕ ਸਿਖਾਉਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ, ਰੱਦ ਕਰਨਗੇ ਇਹ ਵੱਡਾ ਸੌਦਾ!
Punjab News: ਪੰਜਾਬ ਵਾਸੀਆਂ ਲਈ Good News, ਇਸ ਸਹੂਲਤ ਨਾਲ ਇਨ੍ਹਾਂ ਮੁਸ਼ਕਿਲਾਂ ਤੋਂ ਮਿਲੇਗੀ ਰਾਹਤ; ਪੜ੍ਹੋ ਖਬਰ...
Punjab News: ਪੰਜਾਬ ਵਾਸੀਆਂ ਲਈ Good News, ਇਸ ਸਹੂਲਤ ਨਾਲ ਇਨ੍ਹਾਂ ਮੁਸ਼ਕਿਲਾਂ ਤੋਂ ਮਿਲੇਗੀ ਰਾਹਤ; ਪੜ੍ਹੋ ਖਬਰ...
WPL Final: ਮੁੰਬਈ ਇੰਡੀਅਨਜ਼ ਨੇ ਜਿੱਤਿਆ ਖਿਤਾਬ, Delhi Capital ਦਾ ਤੀਜੀ ਵਾਰ ਚੈਂਪੀਅਨ ਬਣਨ ਦਾ ਸੁਫ਼ਨਾ ਟੁੱਟਿਆ
WPL Final: ਮੁੰਬਈ ਇੰਡੀਅਨਜ਼ ਨੇ ਜਿੱਤਿਆ ਖਿਤਾਬ, Delhi Capital ਦਾ ਤੀਜੀ ਵਾਰ ਚੈਂਪੀਅਨ ਬਣਨ ਦਾ ਸੁਫ਼ਨਾ ਟੁੱਟਿਆ
Punjab News: ਪੰਜਾਬ ਦੇ ਇਨ੍ਹਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਚ ਹੋਵੇਗਾ ਭਾਰੀ ਵਾਧਾ, ਜਾਣੋ ਮਿਲੇਗਾ ਕਿੰਨਾ ਲਾਭ ?
ਪੰਜਾਬ ਦੇ ਇਨ੍ਹਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਚ ਹੋਵੇਗਾ ਭਾਰੀ ਵਾਧਾ, ਜਾਣੋ ਮਿਲੇਗਾ ਕਿੰਨਾ ਲਾਭ ?
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ; ਜਾਣੋ ਕਿਉਂ?
ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ; ਜਾਣੋ ਕਿਉਂ?
ਜਾਣੋ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਹੋਏਗੀ 19 ਮਾਰਚ ਦੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਦਫਤਰ
ਜਾਣੋ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਹੋਏਗੀ 19 ਮਾਰਚ ਦੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਦਫਤਰ
Embed widget