ਪੜਚੋਲ ਕਰੋ
Team India ਨਾਲ ਹੋਈ ਬੇਇਨਸਾਫੀ 'ਤੇ ICC ਨੇ ਦਿੱਤੀ ਪ੍ਰਤੀਕਿਰਿਆ, ਠੰਡੇ ਖਾਣੇ ਦੀ ਦੂਰ ਹੋ ਜਾਵੇਗੀ ਦਿੱਕਤ
ICC Reacts On Team Indian's Food Problem : ਟੀ-20 ਵਿਸ਼ਵ ਕੱਪ 2022 (T20 World Cup 2022) ਦੇ ਦੂਜੇ ਮੈਚ ਲਈ ਸਿਡਨੀ ਪਹੁੰਚਣ ਤੋਂ ਬਾਅਦ ਟੀਮ ਇੰਡੀਆ ਲਈ ਕੁਝ ਚੀਜ਼ਾਂ ਠੀਕ ਨਹੀਂ ਰਹੀਆਂ। ਪ੍ਰੈਕਟਿਸ ਸੈਸ਼ਨ ਤੋਂ ਬਾਅਦ ਟੀਮ ਨੂੰ ਠੰਡਾ ਅਤੇ ਅੱਧਾ ਭੋਜਨ ਦਿੱਤਾ ਗਿਆ।
T20 World Cup
ICC Reacts On Team Indian's Food Problem : ਟੀ-20 ਵਿਸ਼ਵ ਕੱਪ 2022 (T20 World Cup 2022) ਦੇ ਦੂਜੇ ਮੈਚ ਲਈ ਸਿਡਨੀ ਪਹੁੰਚਣ ਤੋਂ ਬਾਅਦ ਟੀਮ ਇੰਡੀਆ ਲਈ ਕੁਝ ਚੀਜ਼ਾਂ ਠੀਕ ਨਹੀਂ ਰਹੀਆਂ। ਪ੍ਰੈਕਟਿਸ ਸੈਸ਼ਨ ਤੋਂ ਬਾਅਦ ਟੀਮ ਨੂੰ ਠੰਡਾ ਅਤੇ ਅੱਧਾ ਭੋਜਨ ਦਿੱਤਾ ਗਿਆ। ਭਾਰਤੀ ਟੀਮ ਨੇ ਇਸ ਦੀ ਸ਼ਿਕਾਇਤ ਆਈ.ਸੀ.ਸੀ. ਨੂੰ ਕੀਤੀ। ਪ੍ਰੈਕਟਿਸ ਸੈਸ਼ਨ ਤੋਂ ਬਾਅਦ ਟੀਮ ਨੂੰ ਸਿਰਫ਼ ਸੈਂਡਵਿਚ ਅਤੇ ਫਲ ਹੀ ਦਿੱਤੇ ਗਏ। ਇਸ ਦੇ ਨਾਲ ਹੀ ਟੀਮ ਇੰਡੀਆ ਨੂੰ ਪੂਰੇ ਖਾਣੇ ਦੀ ਉਮੀਦ ਸੀ। ਅਜਿਹਾ ਖਾਣਾ ਦੇਖ ਕੇ ਟੀਮ ਦੇ ਕੁਝ ਖਿਡਾਰੀਆਂ ਨੇ ਫਲ ਖਾਧੇ ਅਤੇ ਜ਼ਿਆਦਾਤਰ ਨੇ ਹੋਟਲ ਜਾ ਕੇ ਖਾਣਾ ਖਾਣ ਦਾ ਫੈਸਲਾ ਕੀਤਾ। ਆਈਸੀਸੀ ਨੇ ਹੁਣ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਆਈਸੀਸੀ ਵੱਲੋਂ ਕਿਹਾ ਗਿਆ ਕਿ ਭਾਰਤੀ ਟੀਮ ਨੇ ਸਾਨੂੰ ਖਾਣੇ ਨਾਲ ਜੁੜੀ ਸਮੱਸਿਆ ਦੱਸੀ। ਨਿਊਜ਼ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਆਈਸੀਸੀ ਅਧਿਕਾਰੀ ਨੇ ਕਿਹਾ, 'ਹਾਂ, ਪ੍ਰੈਕਟਿਸ ਸੈਸ਼ਨ ਤੋਂ ਬਾਅਦ ਮਿਲਣ ਵਾਲੇ ਖਾਣੇ ਬਾਰੇ ਭਾਰਤੀ ਟੀਮ ਨੇ ਸਾਨੂੰ ਦੱਸਿਆ। ਅਸੀਂ ਇਸ ਮੁੱਦੇ ਦੀ ਜਾਂਚ ਕਰ ਰਹੇ ਹਾਂ ਅਤੇ ਮਸਲਾ ਹੱਲ ਕਰ ਲਿਆ ਜਾਵੇਗਾ।"
ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਬੀਸੀਸੀਆਈ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਪੀਟੀਆਈ ਨਾਲ ਗੱਲ ਕਰਦੇ ਹੋਏ ਕਿਹਾ , "ਇਹ ਕਿਸੀ ਬਾਈਕਾਟ ਤਰ੍ਹਾਂ ਨਹੀਂ ਹੈ। ਕੁਝ ਖਿਡਾਰੀਆਂ ਨੇ ਫਲ ਲਏ ਪਰ ਹਰ ਕੋਈ ਲੰਚ ਕਰਨਾ ਚਾਹੁੰਦਾ ਸੀ ਅਤੇ ਉਨ੍ਹਾਂ ਨੇ ਹੋਟਲ ਜਾ ਕੇ ਲੰਚ ਖਾਣਾ ਖਾਧਾ।"
ਅਧਿਕਾਰੀ ਨੇ ਅੱਗੇ ਕਿਹਾ, “ਸਮੱਸਿਆ ਇਹ ਹੈ ਕਿ ਆਈਸੀਸੀ ਲੰਚ ਤੋਂ ਬਾਅਦ ਗਰਮ ਖਾਣਾ ਨਹੀਂ ਦੇ ਰਿਹਾ ਹੈ। ਇੱਕ ਦੁਵੱਲੀ ਸੀਰੀਜ਼ ਵਿੱਚ ਮੇਜ਼ਬਾਨ ਐਸੋਸੀਏਸ਼ਨ ਖਾਣ-ਪੀਣ ਦਾ ਜ਼ਿੰਮੇਵਾਰ ਹੁੰਦਾ ਹੈ ਅਤੇ ਉਹ ਅਭਿਆਸ ਸੈਸ਼ਨ ਤੋਂ ਬਾਅਦ ਹਮੇਸ਼ਾ ਗਰਮ ਭਾਰਤੀ ਖਾਣਾ ਦਿੰਦੇ ਹਨ। ICC ਲਈ ਵੀ ਇਹ ਨਿਯਮ ਸਾਰੇ ਦੇਸ਼ਾਂ ਲਈ ਸਮਾਨ ਹੈ।
ਪੈਕਟਿਸ ਸਥਾਨ ਨੂੰ ਲੈ ਕੇ ਵੀ ਸਮੱਸਿਆਵਾਂ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਟੀਮ ਇੰਡੀਆ ਨੂੰ ਅਭਿਆਸ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਜਿਸ ਹੋਟਲ ਵਿਚ ਰੁਕੀ ਸੀ, ਉਸ ਤੋਂ ਅਭਿਆਸ ਦੀ ਜਗ੍ਹਾ 40 ਕਿਲੋਮੀਟਰ ਦੂਰ ਸੀ। ਇਸ ਦੂਰੀ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਟੀਮ ਨੇ ਮੈਚ ਤੋਂ ਇਕ ਦਿਨ ਪਹਿਲਾਂ ਅਭਿਆਸ ਨਾ ਕਰਨ ਦਾ ਫੈਸਲਾ ਕੀਤਾ ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















