ICC U19 WC: ICC ਅੰਡਰ-19 ਵਿਸ਼ਵ ਕੱਪ ਦੇ ਸ਼ਡਿਊਲ ਦਾ ਹੋਇਆ ਐਲਾਨ, ਜਾਣੋ ਕਦੋਂ ਤੇ ਕਿੱਥੇ ਹੋਣਗੇ ਟੀਮ ਇੰਡੀਆ ਦੇ ਮੈਚ?
U19 WC 2024: ਮੌਜੂਦਾ ਚੈਂਪੀਅਨ ਭਾਰਤੀ ਟੀਮ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਬੰਗਲਾਦੇਸ਼ ਖ਼ਿਲਾਫ਼ ਮੈਚ ਨਾਲ ਕਰੇਗੀ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ 14 ਜਨਵਰੀ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ।
ICC U19 WC Schedule: ਆਈਸੀਸੀ ਨੇ ਅੰਡਰ-19 ਵਿਸ਼ਵ ਕੱਪ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਮੌਜੂਦਾ ਚੈਂਪੀਅਨ ਭਾਰਤੀ ਟੀਮ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਬੰਗਲਾਦੇਸ਼ ਖ਼ਿਲਾਫ਼ ਮੈਚ ਨਾਲ ਕਰੇਗੀ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ 14 ਜਨਵਰੀ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ।
ਇਹ ਟੂਰਨਾਮੈਂਟ ਕੋਲੰਬੋ ਤੋਂ ਇਲਾਵਾ 5 ਥਾਵਾਂ 'ਤੇ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਮੈਚ 4 ਫਰਵਰੀ ਨੂੰ ਕੋਲੰਬੋ ਦੇ ਆਰ.ਕੇ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਅੰਡਰ-19 ਵਿਸ਼ਵ ਕੱਪ ਦਾ 15ਵਾਂ ਐਡੀਸ਼ਨ ਹੋਵੇਗਾ। ਇਸ ਟੂਰਨਾਮੈਂਟ ਵਿੱਚ ਕੁੱਲ 41 ਮੈਚ ਖੇਡੇ ਜਾਣਗੇ।
ਪਹਿਲੇ ਮੈਚ 'ਚ ਮੇਜ਼ਬਾਨ ਸ਼੍ਰੀਲੰਕਾ ਦੇ ਸਾਹਮਣੇ ਜ਼ਿੰਬਾਬਵੇ ਦੀ ਚੁਣੌਤੀ
ਇਸ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਜ਼ਿੰਬਾਬਵੇ ਨੂੰ ਮੇਜ਼ਬਾਨ ਸ਼੍ਰੀਲੰਕਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਹ ਮੈਚ 13 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸਾਲ 2006 'ਚ ਸ਼੍ਰੀਲੰਕਾ 'ਚ ਅੰਡਰ-19 ਵਿਸ਼ਵ ਕੱਪ ਕਰਵਾਇਆ ਗਿਆ ਸੀ। ਹਾਲਾਂਕਿ ਲਗਭਗ 17 ਸਾਲਾਂ ਬਾਅਦ ਇਕ ਵਾਰ ਫਿਰ ਅੰਡਰ-19 ਵਿਸ਼ਵ ਕੱਪ ਸ਼੍ਰੀਲੰਕਾ ਦੀ ਧਰਤੀ 'ਤੇ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: World Cup 2023 Prize Money: ICC ਨੇ ਵਿਸ਼ਵ ਕੱਪ ਲਈ ਇਨਾਮੀ ਰਾਸ਼ੀ ਦਾ ਕੀਤਾ ਐਲਾਨ, ਜਾਣੋ ਚੈਂਪੀਅਨ ਟੀਮ ਨੂੰ ਮਿਲੇਗੀ ਕਿੰਨੀ ਰਕਮ
ਭਾਰਤੀ ਟੀਮ ਦੇ ਮੈਚਾਂ ਦਾ ਸ਼ਡਿਊਲ
14 ਜਨਵਰੀ 2024- ਭਾਰਤ ਬਨਾਮ ਬੰਗਲਾਦੇਸ਼
18 ਜਨਵਰੀ 2024- ਭਾਰਤ ਬਨਾਮ ਅਮਰੀਕਾ
20 ਜਨਵਰੀ 2024- ਭਾਰਤ ਬਨਾਮ ਆਇਰਲੈਂਡ
ਸ਼੍ਰੀਲੰਕਾ ਦੇ ਇਨ੍ਹਾਂ ਮੈਦਾਨਾਂ 'ਚ ਖੇਡੇ ਜਾਣਗੇ ਮੈਚ
ਪੀ ਸਾਰਾ ਓਵਲ ਗਰਾਊਂਡ
ਕੋਲੰਬੋ ਕ੍ਰਿਕਟ ਕਲੱਬ
ਨੌਨਦੇਸਕ੍ਰਿਪਟ ਕ੍ਰਿਕਟ ਕਲੱਬ
ਸਿੰਹਲੀਜ ਸਪੋਰਟਸ ਕਲੱਬ
ਆਰ. ਪ੍ਰੇਮਦਾਸਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ
ਅੰਡਰ-19 ਵਿਸ਼ਵ ਕੱਪ ਦੀ ਡਿਫੈਂਡਿੰਗ ਚੈਂਪੀਅਨ ਟੀਮ ਇੰਡੀਆ
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੀ ਡਿਫੈਂਡਿੰਗ ਚੈਂਪੀਅਨ ਹੈ। ਟੀਮ ਇੰਡੀਆ ਨੇ ਪਿਛਲੇ ਵਿਸ਼ਵ ਕੱਪ ਦੇ ਫਾਈਨਲ 'ਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇੰਗਲੈਂਡ ਨੇ ਖ਼ਿਤਾਬੀ ਮੈਚ ਵਿੱਚ 189 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ 'ਚ ਭਾਰਤੀ ਟੀਮ ਨੇ 6 ਵਿਕਟਾਂ 'ਤੇ 195 ਦੌੜਾਂ ਬਣਾ ਕੇ ਫਾਈਨਲ ਮੈਚ ਜਿੱਤਿਆ ਸੀ। ਇਸ ਦੇ ਨਾਲ ਹੀ ਹੁਣ ਇਕ ਵਾਰ ਫਿਰ ਭਾਰਤੀ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ?
ਇਹ ਵੀ ਪੜ੍ਹੋ: IND vs AUS: ਭਾਰਤੀ ਗੇਂਦਬਾਜ਼ਾਂ ਦਾ ਕਮਾਲ, ਆਸਟ੍ਰੇਲੀਆ 276 ਦੌੜਾਂ 'ਤੇ ਆਲ ਆਊਟ, ਮੁਹੰਮਦ ਸ਼ਮੀ ਨੇ ਲਈਆਂ 5 ਵਿਕਟਾਂ