T20 WC Final: 1992 ਦੇ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਇਮਰਾਨ ਖਾਨ ਨੇ ਪਾਕਿਸਤਾਨੀ ਟੀਮ ਨੂੰ ਕੀ ਦਿੱਤਾ ਸੀ ਸੰਦੇਸ਼? 30 ਸਾਲਾਂ ਬਾਅਦ ਖੁੱਲ੍ਹਿਆ ਰਾਜ਼
ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਹੋਣਾ ਹੈ। ਖਿਡਾਰੀ ਅਤੇ ਪ੍ਰਸ਼ੰਸਕ ਪੂਰੀ ਤਰ੍ਹਾਂ ਤਿਆਰ ਹਨ। ਮੈਲਬੌਰਨ ਕ੍ਰਿਕਟ ਗਰਾਊਂਡ (MCG) 'ਤੇ ਹੋਣ ਵਾਲੇ ਇਸ ਮੈਚ ਨੂੰ ਲੈ ਕੇ ਇਕ ਵੱਡਾ ਇਤਫ਼ਾਕ ਵੀ ਹੈ।
ਰਜਨੀਸ਼ ਕੌਰ ਦੀ ਰਿਪੋਰਟ
Imran Khan message to Pakistan Team: ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਹੋਣਾ ਹੈ। ਖਿਡਾਰੀ ਅਤੇ ਪ੍ਰਸ਼ੰਸਕ ਪੂਰੀ ਤਰ੍ਹਾਂ ਤਿਆਰ ਹਨ। ਮੈਲਬੌਰਨ ਕ੍ਰਿਕਟ ਗਰਾਊਂਡ (MCG) 'ਤੇ ਹੋਣ ਵਾਲੇ ਇਸ ਮੈਚ ਨੂੰ ਲੈ ਕੇ ਇਕ ਵੱਡਾ ਇਤਫ਼ਾਕ ਵੀ ਹੈ। ਇਸ ਮੈਦਾਨ 'ਤੇ 30 ਸਾਲ ਪਹਿਲਾਂ ਵਨਡੇ ਵਿਸ਼ਵ ਕੱਪ ਦਾ ਫਾਈਨਲ ਮੈਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸੀ। ਉਦੋਂ ਇਮਰਾਨ ਖਾਨ ਪਾਕਿਸਤਾਨ ਦੀ ਕਮਾਂਡ ਕਰ ਰਹੇ ਸਨ। ਇਮਰਾਨ ਬਾਅਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਬਣੇ। ਹੁਣ 30 ਸਾਲਾਂ ਬਾਅਦ ਉਹਨਾਂ ਨੇ ਇਹ ਰਾਜ਼ ਖੋਲ੍ਹ ਦਿੱਤਾ ਹੈ ਕਿ ਉਸ ਸਮੇਂ ਉਹਨਾਂ ਨੇ ਆਪਣੀ ਟੀਮ ਨੂੰ ਕੀ ਸੰਦੇਸ਼ ਦਿੱਤਾ ਸੀ।
ਮੈਲਬੌਰਨ ਵਿੱਚ ਅਜੀਬ ਇਤਫ਼ਾਕ
ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਣਾ ਹੈ। ਮੈਲਬੌਰਨ ਵਿੱਚ 30 ਸਾਲਾਂ ਬਾਅਦ ਇੱਕ ਇਤਫ਼ਾਕ ਬਣਿਆ ਹੈ। 1992 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਸੀ। ਖਾਸ ਗੱਲ ਇਹ ਹੈ ਕਿ ਮੈਦਾਨ ਵੀ ਮੈਲਬੌਰਨ ਦਾ ਹੀ ਸੀ। ਫਿਰ ਪਾਕਿਸਤਾਨ ਨੇ ਖਿਤਾਬ ਜਿੱਤਿਆ ਅਤੇ ਇਸ ਵਾਰ ਦੇਖਣਾ ਹੋਵੇਗਾ ਕਿ ਕੌਣ ਜਿੱਤਦਾ ਹੈ।
ਇਮਰਾਨ ਨੇ ਦਿੱਤਾ ਇਹ ਸੰਦੇਸ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਦੱਸਿਆ ਕਿ 1992 ਦੇ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਉਨ੍ਹਾਂ ਨੇ ਖਿਡਾਰੀਆਂ ਨੂੰ ਕੀ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਲਿਖਿਆ, 'ਅੱਜ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਮੇਰਾ ਸੰਦੇਸ਼ ਉਹੀ ਹੈ ਜੋ ਮੈਂ 1992 ਵਿਸ਼ਵ ਕੱਪ ਫਾਈਨਲ 'ਚ ਆਪਣੀ ਟੀਮ ਨੂੰ ਦਿੱਤਾ ਸੀ। ਪਹਿਲਾ- ਉਸ ਦਿਨ ਦਾ ਆਨੰਦ ਮਾਣੋ ਕਿਉਂਕਿ ਸ਼ਾਇਦ ਹੀ ਕਿਸੇ ਨੂੰ ਵਿਸ਼ਵ ਕੱਪ ਫਾਈਨਲ ਖੇਡਣ ਦਾ ਮੌਕਾ ਆਸਾਨੀ ਨਾਲ ਮਿਲਦਾ ਹੋਵੇ। ਦੂਜਾ- ਜੇ ਤੁਸੀਂ ਜੋਖਮ ਉਠਾਉਣ ਲਈ ਤਿਆਰ ਹੋ ਅਤੇ ਵਿਰੋਧੀਆਂ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਸਕਦੇ ਹੋ, ਤਾਂ ਤੁਸੀਂ ਯਕੀਨੀ ਤੌਰ 'ਤੇ ਜਿੱਤੋਗੇ। ਉਹਨਾਂ ਨੇ ਅੱਗੇ ਲਿਖਿਆ, 'ਇਸ ਦਾ ਮਤਲਬ ਹੈ ਨਿਰਡਰ ਹੋ ਕੇ ਖੇਡਣਾ। ਤੁਸੀਂ ਸਫਲ ਹੋਵੋ। ਪੂਰਾ ਦੇਸ਼ ਤੁਹਾਡੀ ਸਫਲਤਾ ਲਈ ਪ੍ਰਾਰਥਨਾ ਕਰ ਰਿਹਾ ਹੈ।
My msg to Pak cricket team today is the same I gave our team in the 1992 World Cup Final. First: enjoy the day as one rarely gets to play in a World Cup final & don't get overawed by it. Second: you will win if you are willing to take risks & can cash in on mistakes by opponents;
— Imran Khan (@ImranKhanPTI) November 13, 2022
ਇਮਰਾਨ ਦਾ ਕਰੀਅਰ ਰਿਹਾ ਸ਼ਾਨਦਾਰ
ਇਮਰਾਨ ਖਾਨ ਨੇ ਆਪਣੇ ਕਰੀਅਰ 'ਚ 88 ਟੈਸਟ ਅਤੇ 175 ਵਨਡੇ ਖੇਡੇ ਹਨ। ਉਹਨਾਂ ਨੇ ਟੈਸਟ ਵਿੱਚ 6 ਸੈਂਕੜਿਆਂ, 18 ਅਰਧ ਸੈਂਕੜਿਆਂ ਦੀ ਮਦਦ ਨਾਲ 3807 ਦੌੜਾਂ ਬਣਾਈਆਂ ਜਦਕਿ ਵਨਡੇ ਵਿੱਚ ਉਹਨਾਂ ਇੱਕ ਸੈਂਕੜੇ ਅਤੇ 19 ਅਰਧ ਸੈਂਕੜਿਆਂ ਦੀ ਮਦਦ ਨਾਲ ਕੁੱਲ 3709 ਦੌੜਾਂ ਬਣਾਈਆਂ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ 17 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।