ਪੜਚੋਲ ਕਰੋ
Advertisement
India vs Australia: ਪਾਂਡਿਆ-ਜਡੇਜਾ ਨੇ ਕਰਵਾਈ ਮੈਚ 'ਚ ਵਾਪਸੀ, ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 303 ਦੌੜਾਂ ਦਾ ਟੀਚਾ
ਜੇਕਰ ਆਸਟਰੇਲੀਆ 3-0 ਨਾਲ ਜਿੱਤ ਦਰਜ ਕਰਦਾ ਹੈ, ਤਾਂ ਲਗਾਤਾਰ ਦੂਜੀ ਸੀਰੀਜ਼ 'ਚ ਭਾਰਤ ਦੀ ਸ਼ਰਮਨਾਕ ਹਾਰ ਹੋਏਗੀ ਕਿਉਂਕਿ ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ ਹਰਾਇਆ ਸੀ।
ਕੈਨਬਰਾ: ਟੀਮ ਇੰਡੀਆ ਨੇ ਸੀਰੀਜ਼ ਦੇ ਆਖਰੀ ਮੈਚ ਵਿਚ ਆਸਟਰੇਲੀਆ ਖਿਲਾਫ ਜਿੱਤ ਲਈ 303 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ ਨੇ ਹਾਰਦਿਕ ਪਾਂਡਿਆ (ਨਾਬਾਦ 92, 76 ਗੇਂਦਾਂ, 7 ਚੌਕੇ, ਇੱਕ ਛੱਕਾ) ਅਤੇ ਰਵਿੰਦਰ ਜਡੇਜਾ (ਨਾਬਾਦ 66, 50 ਗੇਂਦਾਂ, 5 ਚੌਕੇ, 3 ਛੱਕਿਆਂ) ਵਿਚਕਾਰ ਛੇਵੇਂ ਵਿਕਟ ਲਈ 150 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ 50 ਓਵਰਾਂ ਵਿਚ 5 ਵਿਕਟਾਂ 'ਤੇ 302 ਦੌੜਾਂ ਬਣਾਈਆਂ।
ਭਾਰਤ ਨੇ 50 ਓਵਰਾਂ ਵਿੱਚ 302/5 ਦੌੜਾਂ ਬਣਾਈਆਂ। ਹਾਰਦਿਕ ਪਾਂਡਿਆ (92) ਅਤੇ ਰਵਿੰਦਰ ਜਡੇਜਾ (66) ਅਜੇਤੂ ਰਹੇ। ਕਪਤਾਨ ਵਿਰਾਟ ਕੋਹਲੀ (63 ਦੌੜਾਂ, 78 ਗੇਂਦਾਂ) ਨੂੰ ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ। 152 ਦੇ ਸਕੋਰ 'ਤੇ ਭਾਰਤ ਦਾ 5ਵਾਂ ਵਿਕਟ ਡਿੱਗਿਆ। ਇਸ ਦੇ ਨਾਲ ਹੀ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 60 ਵਾਂ ਅਰਧ ਸੈਂਕੜਾ ਬਣਾਇਆ। ਟੀਮ ਇੰਡੀਆ ਨੇ ਤੀਜੇ ਵਨਡੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। Virat breaks Sachin Record: ਕੋਹਲੀ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ, ਵਨਡੇ 'ਚ ਸਭ ਤੋਂ ਤੇਜ਼ 12,000 ਦੌੜਾਂ ਬਣਾਈਆਂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904--- INNINGS BREAK --- Hardik Pandya ➞ 92* Ravindra Jadeja ➞ 66* India score 7️⃣6️⃣ runs in the last 5️⃣ overs to post 302/5 💥 Follow #AUSvIND 👉 https://t.co/UpvjQhWPfW pic.twitter.com/R5BoGU77On
— ICC (@ICC) December 2, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਦੇਸ਼
ਸਿਹਤ
ਗੈਜੇਟ
Advertisement