IND Vs AUS 2nd T20 Live Score: ਤਿਰੂਵਨੰਤਪੁਰਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ, ਦੂਜੇ ਟੀ-20 ਲਈ ਥੋੜੀ ਦੇਰ 'ਚ ਹੋਵੇਗਾ ਟਾਸ
India Vs Australia 2nd T20 Live Updates: ਇੱਥੇ ਤੁਹਾਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜੇ ਟੀ-20 ਮੈਚ ਦਾ ਲਾਈਵ ਸਕੋਰ ਅਤੇ ਮੈਚ ਨਾਲ ਸਬੰਧਤ ਸਾਰੀਆਂ ਅਪਡੇਟਸ ਮਿਲਣਗੀਆਂ।
LIVE
Background
India vs Australia, 2nd T20I: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਹੁਣ ਤੋਂ ਕੁਝ ਸਮੇਂ ਬਾਅਦ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਦਾ ਟਾਸ ਸ਼ਾਮ 6:30 ਵਜੇ ਹੋਵੇਗਾ ਅਤੇ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਇਸ ਮੈਦਾਨ 'ਤੇ ਹੁਣ ਤੱਕ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਦੋ ਵਾਰ ਦੌੜਾਂ ਦਾ ਪਿੱਛਾ ਕਰਨ ਵਾਲੀਆਂ ਟੀਮਾਂ 8-8 ਵਿਕਟਾਂ ਨਾਲ ਬੜੀ ਆਸਾਨੀ ਨਾਲ ਜਿੱਤ ਗਈਆਂ। ਇੱਥੇ ਇੱਕ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਵੀ ਜਿੱਤ ਦਰਜ ਕੀਤੀ ਹੈ ਪਰ ਇਹ ਜਿੱਤ ਸਿਰਫ਼ 6 ਦੌੜਾਂ ਨਾਲ ਹੀ ਹੋਈ ਹੈ। ਅਜਿਹੇ 'ਚ ਇਹ ਸਪੱਸ਼ਟ ਹੈ ਕਿ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਹੀ ਜਿੱਤ ਦਾ ਰਾਹ ਹੋ ਸਕਦਾ ਹੈ।
ਪਹਿਲਾਂ ਬੱਲੇਬਾਜ਼ੀ ਮੁਸ਼ਕਿਲ
ਇੱਥੇ ਪਹਿਲਾਂ ਬੱਲੇਬਾਜ਼ੀ ਕਰਨਾ ਬਹੁਤ ਮੁਸ਼ਕਿਲ ਰਿਹਾ ਹੈ। ਤਿੰਨ ਮੈਚਾਂ ਵਿੱਚ ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਸਭ ਤੋਂ ਵੱਧ ਸਕੋਰ 170 ਦੌੜਾਂ ਰਿਹਾ। ਇੱਥੇ ਇੱਕ ਵਾਰ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਸਿਰਫ਼ 106 ਦੌੜਾਂ ਤੱਕ ਹੀ ਰੋਕ ਦਿੱਤਾ ਸੀ। ਇੱਥੇ ਪਹਿਲੀ ਪਾਰੀ ਵਿੱਚ ਬੱਲੇਬਾਜ਼ਾਂ ਨੂੰ ਪਿੱਚ ਤੋਂ ਬਹੁਤ ਘੱਟ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਦੂਜੀ ਪਾਰੀ 'ਚ ਗੇਂਦਬਾਜ਼ ਇਸ ਪਿੱਚ 'ਤੇ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ।
ਤੇਜ਼ ਗੇਂਦਬਾਜ਼ ਰਹਿੰਦੇ ਹਾਵੀ
ਇੱਥੇ ਤੇਜ਼ ਗੇਂਦਬਾਜ਼ਾਂ ਦਾ ਜ਼ਿਆਦਾ ਦਬਦਬਾ ਦੇਖਿਆ ਗਿਆ ਹੈ। ਮੈਚ ਦੀ ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਬੱਲੇਬਾਜ਼ਾਂ ਲਈ ਵੱਡੀ ਚੁਣੌਤੀ ਰਿਹਾ। ਇੱਥੇ ਪਿਛਲੇ ਟੀ-20 ਮੈਚ 'ਚ ਅਰਸ਼ਦੀਪ ਅਤੇ ਦੀਪਕ ਚਾਹਰ ਨੇ ਦੱਖਣੀ ਅਫਰੀਕਾ ਖਿਲਾਫ ਸਿਰਫ 9 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਹਾਲ ਹੀ 'ਚ ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਮੈਚ 'ਚ ਮਿਸ਼ੇਲ ਸਟਾਰਕ ਨੇ ਨੀਦਰਲੈਂਡ ਖਿਲਾਫ ਹੈਟ੍ਰਿਕ ਲਗਾਈ ਸੀ।
ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ ਇਲੈਵਨ- ਰੁਤੁਰਾਜ ਗਾਇਕਵਾੜ, ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ (ਡਬਲਯੂ), ਸੂਰਿਆਕੁਮਾਰ ਯਾਦਵ (ਸੀ), ਤਿਲਕ ਵਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਪ੍ਰਸਿੱਧ ਕ੍ਰਿਸ਼ਣਾ।
ਆਸਟ੍ਰੇਲੀਆ ਦੀ ਸੰਭਾਵਿਤ ਪਲੇਇੰਗ ਇਲੈਵਨ - ਮੈਥਿਊ ਸ਼ਾਰਟ, ਸਟੀਵਨ ਸਮਿਥ, ਜੋਸ਼ ਇੰਗਲਿਸ, ਆਰੋਨ ਹਾਰਡੀ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਵਿਕਟਕੀਪਰ/ਕਪਤਾਨ), ਸੀਨ ਐਬੋਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ ਅਤੇ ਤਨਵੀਰ ਸੰਘਾ।
IND vs AUS Live: ਟੀਮ ਇੰਡੀਆ ਦਾ ਸਕੋਰ 116-1 ਹੈ
IND vs AUS Live: 12 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਇਕ ਵਿਕਟ 'ਤੇ 116 ਦੌੜਾਂ ਹੈ। ਰੁਤੁਰਾਜ ਗਾਇਕਵਾੜ 29 ਗੇਂਦਾਂ ਵਿੱਚ 34 ਦੌੜਾਂ ਬਣਾ ਕੇ ਅਤੇ ਈਸ਼ਾਨ ਕਿਸ਼ਨ 19 ਗੇਂਦਾਂ ਵਿੱਚ 20 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਦੇ ਦੌੜਾਂ ਬਣਾਉਣ ਦੀ ਰਫ਼ਤਾਰ ਕਾਫ਼ੀ ਰੁਕ ਗਈ ਹੈ।
IND vs AUS Live: ਟੀਮ ਇੰਡੀਆ ਦਾ ਡਿੱਗਿਆ ਪਹਿਲਾ ਵਿਕਟ, ਯਸ਼ਸਵੀ ਜੈਸਵਾਲ ਆਊਟ
IND vs AUS Live: ਭਾਰਤ ਨੇ 77 ਦੇ 'ਤੇ ਛੇਵੇਂ ਓਵਰ 'ਚ ਪਹਿਲੀ ਵਿਕਟ ਗੁਆ ਦਿੱਤੀ। ਯਸ਼ਸਵੀ ਜੈਸਵਾਲ 25 ਗੇਂਦਾਂ ਵਿੱਚ 53 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 9 ਚੌਕੇ ਅਤੇ 2 ਛੱਕੇ ਲੱਗੇ। ਪਾਵਰਪਲੇ 'ਚ ਭਾਰਤ ਦਾ ਸਕੋਰ ਇਕ ਵਿਕਟ 'ਤੇ 77 ਦੌੜਾਂ ਸੀ।
IND vs AUS Live: ਆਸਟਰੇਲੀਆ ਨੇ ਜਿੱਤਿਆ ਟਾਸ, ਮੈਕਸਵੈੱਲ ਅਤੇ ਜੈੰਪਾ ਦੀ ਵਾਪਸੀ
IND vs AUS Live: ਦੂਜੇ ਟੀ-20 ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰੇਗੀ। ਭਾਰਤੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜਦੋਂ ਕਿ ਮੈਕਸਵੈੱਲ ਅਤੇ ਜੈੰਪਾ ਨੂੰ ਆਸਟਰੇਲੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।