IND vs ENG: KS ਭਰਤ ਦਾ ਕੱਟਿਆ ਜਾਏਗਾ ਪੱਤਾ, ਬੁਮਰਾਹ ਹੋਣਗੇ ਬਾਹਰ? ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਬਾਰੇ ਹੈਰਾਨੀਜਨਕ ਅਪਡੇਟ
IND vs AUS 3rd Rajkot Test: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਰਾਜਕੋਟ 'ਚ 15 ਫਰਵਰੀ ਤੋਂ ਖੇਡਿਆ ਜਾਣਾ ਹੈ। ਹੁਣ ਤੱਕ ਦੋ ਮੈਚਾਂ ਤੋਂ ਬਾਅਦ ਸੀਰੀਜ਼ 1-1 ਨਾਲ ਬਰਾਬਰ ਹੈ।
IND vs AUS 3rd Rajkot Test: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਰਾਜਕੋਟ 'ਚ 15 ਫਰਵਰੀ ਤੋਂ ਖੇਡਿਆ ਜਾਣਾ ਹੈ। ਹੁਣ ਤੱਕ ਦੋ ਮੈਚਾਂ ਤੋਂ ਬਾਅਦ ਸੀਰੀਜ਼ 1-1 ਨਾਲ ਬਰਾਬਰ ਹੈ। ਪਰ ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ 'ਚ ਕਈ ਬਦਲਾਅ ਦੇ ਬਾਰੇ 'ਚ ਅਹਿਮ ਅਪਡੇਟਸ ਸਾਹਮਣੇ ਆਏ ਹਨ ਜੋ ਸੱਚਮੁੱਚ ਹੈਰਾਨ ਕਰਨ ਵਾਲੇ ਹਨ। ਜਿਵੇਂ- ਕੇਐਸ ਭਰਤ ਅਤੇ ਬੁਮਰਾਹ ਬਾਹਰ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਭਰਤ ਤੋਂ ਲੈ ਕੇ ਬੁਮਰਾਹ ਤੱਕ, ਇਹ ਹੋ ਸਕਦੇ ਬਦਲਾਅ
'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ, ਵਿਕਟਕੀਪਰ ਬੱਲੇਬਾਜ਼ ਕੇਐਸ ਭਰਤ ਰਾਜਕੋਟ 'ਚ ਖੇਡੇ ਜਾਣ ਵਾਲੇ ਤੀਜੇ ਟੈਸਟ ਤੋਂ ਬਾਹਰ ਹੋ ਸਕਦੇ ਹਨ। ਨੌਜਵਾਨ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਤੀਜੇ ਮੈਚ 'ਚ ਭਰਤ ਦੀ ਜਗ੍ਹਾ ਟੈਸਟ ਡੈਬਿਊ ਕਰ ਸਕਦਾ ਹੈ। ਹੁਣ ਤੱਕ ਖੇਡੇ ਗਏ ਦੋਵੇਂ ਟੈਸਟਾਂ 'ਚ ਭਰਤ ਨੇ 41, 28 ਅਤੇ 17, 06 ਦੌੜਾਂ ਬਣਾਈਆਂ ਹਨ।
ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੂੰ ਲੈ ਕੇ ਰਿਪੋਰਟ 'ਚ ਵੱਡਾ ਅਪਡੇਟ ਦਿੱਤਾ ਗਿਆ ਹੈ। ਦਰਅਸਲ ਬੁਮਰਾਹ ਨੂੰ ਚੌਥੇ ਟੈਸਟ ਲਈ ਆਰਾਮ ਦਿੱਤਾ ਜਾ ਸਕਦਾ ਹੈ। ਹੁਣ ਤੱਕ ਬੁਮਰਾਹ ਨੇ ਲਗਾਤਾਰ ਦੋਵੇਂ ਟੈਸਟ ਖੇਡੇ ਹਨ। ਅਜਿਹੇ 'ਚ ਤੀਜੇ ਟੈਸਟ ਤੋਂ ਬਾਅਦ ਉਸ ਨੂੰ ਵਰਕਲੋਡ ਮੈਨੇਜਮੈਂਟ ਲਈ ਆਰਾਮ ਦਿੱਤਾ ਜਾ ਸਕਦਾ ਹੈ।
ਇਸ ਵਿਚ ਦੱਸਿਆ ਗਿਆ ਕਿ ਅਵੇਸ਼ ਖਾਨ ਨੂੰ ਆਖਰੀ ਤਿੰਨ ਟੈਸਟਾਂ ਲਈ ਭਾਰਤੀ ਟੀਮ ਤੋਂ ਕਿਉਂ ਬਾਹਰ ਕੀਤਾ ਗਿਆ ਸੀ। ਅਵੇਸ਼ ਪਹਿਲੇ ਦੋ ਟੈਸਟਾਂ ਲਈ ਟੀਮ ਦਾ ਹਿੱਸਾ ਸੀ, ਪਰ ਉਸ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹੁਣ ਉਸ ਨੂੰ ਰਣਜੀ ਟਰਾਫੀ ਖੇਡਣ ਵਾਲੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬੋਰਡ ਕੁਝ ਖਿਡਾਰੀਆਂ ਤੋਂ ਖੁਸ਼ ਨਹੀਂ ਹੈ ਕਿਉਂਕਿ ਉਹ ਰਣਜੀ ਟਰਾਫੀ ਨਹੀਂ ਖੇਡ ਰਹੇ ਹਨ।
ਸਪਿਨ ਨਾਲ ਧੀਮੀ ਪਿੱਚ 'ਤੇ ਹੋਵੇਗਾ ਤੀਜਾ ਟੈਸਟ
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਰਾਜਕੋਟ ਵਿੱਚ ਖੇਡੇ ਜਾਣ ਵਾਲੇ ਟੈਸਟ ਲਈ ਸਪਿਨ ਵਾਲੀ ਧੀਮੀ ਪਿੱਚ ਨੂੰ ਪੇਸ਼ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।