IND vs AUS Final: ਅੱਜ ICC ਟਰਾਫੀ ਜਾਵੇਗੀ ਕਿਸ ਦੀ ਝੋਲੀ 'ਚ? ਕੰਗਾਰੂਆਂ ਤੋਂ 2003 ਦਾ ਬਦਲਾ ਲਵੇਗੀ ਟੀਮ ਇੰਡੀਆ; ਰੋਹਿਤ ਨੇ ਕਿਹਾ- ਸਾਡਾ ਸੁਫਨਾ ਸਾਡੇ ਸਾਹਮਣੇ
ICC Cricket World Cup 2023 Final: ਐਤਵਾਰ ਨੂੰ ਟੀਮ ਇੰਡੀਆ 2023 ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਨਾਲ ਭਿੜੇਗੀ। ਖ਼ਿਤਾਬੀ ਮੁਕਾਬਲੇ ਵਿੱਚ ਰੋਹਿਤ 2003 ਵਿਸ਼ਵ ਕੱਪ ਦੀ ਹਾਰ ਦਾ ਬਦਲਾ ਲੈਣਾ ਚਾਹੁਣਗੇ।
India vs Australia World Cup 2023 Final: ਪੂਰਾ ਦੇਸ਼ ਇਸ ਸਮੇਂ 2023 ਕ੍ਰਿਕਟ ਵਿਸ਼ਵ ਕੱਪ ਫਾਈਨਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਹਰ ਦੇਸ਼ ਵਾਸੀ ਚਾਹੁੰਦਾ ਹੈ ਕਿ ਟੀਮ ਇੰਡੀਆ 2003 ਦੇ ਵਿਸ਼ਵ ਕੱਪ ਵਿੱਚ ਕੰਗਾਰੂਆਂ ਤੋਂ ਮਿਲੀ ਹਾਰ ਦਾ ਬਦਲਾ ਲਵੇ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਪ੍ਰਸ਼ੰਸਕ ਫਾਈਨਲ 'ਚ ਟੀਮ ਇੰਡੀਆ ਦੀ ਜਿੱਤ ਲਈ ਪ੍ਰਾਰਥਨਾ ਕਰ ਰਹੇ ਹਨ। ਹਰ ਕੋਈ ਚਾਹੁੰਦਾ ਹੈ ਕਿ ਰੋਹਿਤ ਸ਼ਰਮਾ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਜਿੱਤ ਦਾ ਝੰਡਾ ਲਹਿਰਾਉਣ। ਭਾਰਤ ਦੀ ਫਾਰਮ ਅਤੇ ਖਿਡਾਰੀਆਂ ਦੇ ਜਨੂੰਨ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਭਾਰਤੀ ਟੀਮ ਐਤਵਾਰ ਨੂੰ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰ ਦੇਵੇਗੀ।
ਹੁਣ 2023 ਵਿਸ਼ਵ ਕੱਪ ਫਾਈਨਲ ਸ਼ੁਰੂ ਹੋਣ 'ਚ 24 ਘੰਟੇ ਤੋਂ ਵੀ ਘੱਟ ਸਮਾਂ ਬਚਿਆ ਹੈ। ਸ਼ਨੀਵਾਰ ਨੂੰ ਦੋਵੇਂ ਟੀਮਾਂ ਨੇ ਨਰਿੰਦਰ ਮੋਦੀ ਸਟੇਡੀਅਮ 'ਚ ਅਭਿਆਸ ਕੀਤਾ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ। ਇਸ ਦੌਰਾਨ ਰੋਹਿਤ ਸ਼ਰਮਾ ਅਤੇ ਪੈਟ ਕਮਿੰਸ ਦੋਵਾਂ ਨੇ ਫਾਈਨਲ ਦੀਆਂ ਤਿਆਰੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਰੋਹਿਤ ਸ਼ਰਮਾ ਨੇ ਪਿੱਚ ਬਾਰੇ ਕੀ ਕਿਹਾ?
ਫਾਈਨਲ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਰੋਹਿਤ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਖਿਲਾਫ ਮੈਚ ਦੀ ਵਿਕਟ 'ਤੇ ਘਾਹ ਨਹੀਂ ਸੀ। ਇਸ ਵਿਕਟ 'ਤੇ ਕੁਝ ਘਾਹ ਹੈ। ਉਹ ਵਿਕਟ ਇਸ ਤੋਂ ਜ਼ਿਆਦਾ ਸੁੱਕੀ ਸੀ, ਮੈਨੂੰ ਨਹੀਂ ਪਤਾ, ਸ਼ਾਇਦ ਤੁਸੀਂ ਜਾਣਦੇ ਹੋ। ਮੈਂ ਅੱਜ ਤੱਕ ਵਿਕਟ ਨਹੀਂ ਦੇਖੀ ਪਰ ਮੈਨੂੰ ਲੱਗਦਾ ਹੈ ਕਿ ਇਹ ਥੋੜ੍ਹਾ ਹੌਲੀ ਹੋਵੇਗਾ। ਇਹ ਜ਼ਿਆਦਾ ਬਦਲਣ ਵਾਲਾ ਨਹੀਂ ਹੈ, ਪਰ ਖੇਡ ਵਾਲੇ ਦਿਨ ਪਿੱਚ ਨੂੰ ਦੇਖਣਾ ਅਤੇ ਫਿਰ ਮੁਲਾਂਕਣ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ।
ਇਸ ਕਾਰਨ ਭਾਰਤ ਦਾ ਪਲੜਾ ਭਾਰੀ
ਆਸਟ੍ਰੇਲੀਆ ਦੇ ਖਿਲਾਫ ਫਾਈਨਲ ਮੈਚ 'ਚ ਟੀਮ ਇੰਡੀਆ ਦਾ ਪਲੜਾ ਭਾਰੀ ਮੰਨਿਆ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ। ਦਰਅਸਲ, ਇਸ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਕਿਸੇ ਇੱਕ, ਦੋ ਜਾਂ ਤਿੰਨ ਖਿਡਾਰੀਆਂ ਉੱਤੇ ਨਿਰਭਰ ਨਹੀਂ ਹੈ। ਭਾਰਤ ਲਈ ਹੁਣ ਤੱਕ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਮੁਹੰਮਦ ਸ਼ਮੀ, ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਥੇ ਹੀ ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਸੂਰਿਆਕੁਮਾਰ ਯਾਦਵ ਵੀ ਸ਼ਾਨਦਾਰ ਫਾਰਮ 'ਚ ਹਨ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਟੀਵ ਸਮਿਥ, ਮਾਰਨਸ ਲੈਬੁਸ਼ਗਨ, ਮਿਸ਼ੇਲ ਸਟਾਰਕ ਅਤੇ ਮਾਰਕਸ ਸਟੋਇਨਿਸ ਖਰਾਬ ਫਾਰਮ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ ਕਪਤਾਨ ਪੈਟ ਕਮਿੰਸ ਵੀ ਗੇਂਦਬਾਜ਼ੀ 'ਚ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ।
ਮੈਚ ਦੀ ਭਵਿੱਖਬਾਣੀ
ਭਾਰਤੀ ਟੀਮ ਨੇ ਲੀਗ ਗੇੜ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਟੀਮ ਇੰਡੀਆ ਹੁਣ ਤੱਕ ਟੂਰਨਾਮੈਂਟ 'ਚ ਅਜੇਤੂ ਰਹੀ ਹੈ। ਅਜਿਹੇ 'ਚ ਸਾਡਾ ਭਵਿੱਖਬਾਣੀ ਮੀਟਰ ਕਹਿੰਦਾ ਹੈ ਕਿ ਫਾਈਨਲ ਮੈਚ 'ਚ ਟੀਮ ਇੰਡੀਆ ਦਾ ਹੀ ਪਲੜਾ ਭਾਰੀ ਹੋਵੇਗਾ। ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਤਿੰਨਾਂ ਵਿਭਾਗਾਂ - ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਸ਼ਾਨਦਾਰ ਦਿਖਾਈ ਦਿੱਤੀ ਹੈ। ਇਸ ਮੈਚ 'ਚ ਵੀ ਟੀਮ ਇੰਡੀਆ ਦੀ ਜਿੱਤ ਦੇ ਪੂਰੇ ਮੌਕੇ ਹਨ।
ਭਾਰਤ ਦੇ ਸੰਭਾਵਿਤ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ/ਆਰ ਅਸ਼ਵਿਨ।
ਆਸਟਰੇਲੀਆ ਦੇ ਸੰਭਾਵਿਤ ਪਲੇਇੰਗ ਇਲੈਵਨ - ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੂਸ਼ੇਨ, ਗਲੇਨ ਮੈਕਸਵੈੱਲ, ਜੋਸ਼ ਇੰਗਲਿਸ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਐਡਮ ਜ਼ੈਂਪਾ ਅਤੇ ਜੋਸ਼ ਹੇਜ਼ਲਵੁੱਡ।