ਪੜਚੋਲ ਕਰੋ

IND vs AUS LIVE Score: ਵਿਸ਼ਵ ਕੱਪ 'ਚ ਭਾਰਤ ਨੇ ਕੀਤੀ ਜਿੱਤ ਨਾਲ ਸ਼ੁਰੂਆਤ , 2 ਦੌੜਾਂ 'ਤੇ 3 ਵਿਕਟਾਂ ਡਿੱਗਣ ਤੋਂ ਬਾਅਦ ਕੋਹਲੀ ਅਤੇ ਰਾਹੁਲ ਨੇ ਕੀਤੀ ਜਿੱਤ ਦੀ ਅਗਵਾਈ

IND vs AUS World Cup 2023 LIVE Score: ਭਾਰਤ ਅਤੇ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਪੰਜਵਾਂ ਮੈਚ ਚੇਨਈ 'ਚ ਖੇਡਿਆ ਜਾਵੇਗਾ। ਇਸ ਮੈਚ ਨਾਲ ਜੁੜੇ ਲਾਈਵ ਅਪਡੇਟਸ ਇੱਥੇ ਪੜ੍ਹੇ ਜਾ ਸਕਦੇ ਹਨ।

LIVE

Key Events
IND vs AUS LIVE Score: ਵਿਸ਼ਵ ਕੱਪ 'ਚ ਭਾਰਤ ਨੇ ਕੀਤੀ ਜਿੱਤ ਨਾਲ ਸ਼ੁਰੂਆਤ , 2 ਦੌੜਾਂ 'ਤੇ 3 ਵਿਕਟਾਂ ਡਿੱਗਣ ਤੋਂ ਬਾਅਦ ਕੋਹਲੀ ਅਤੇ ਰਾਹੁਲ ਨੇ ਕੀਤੀ ਜਿੱਤ ਦੀ ਅਗਵਾਈ

Background

India vs Australia Live Score, World Cup 2023: ਵਿਸ਼ਵ ਕੱਪ 2023 ਦਾ ਪੰਜਵਾਂ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ। ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਪਹਿਲਾ ਮੈਚ ਇਸ ਵਾਰ ਆਸਟਰੇਲੀਆ ਨਾਲ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹਾਲ ਹੀ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਗਈ ਸੀ। ਇਸ ਵਿੱਚ ਭਾਰਤ ਨੇ 2-1 ਨਾਲ ਜਿੱਤ ਦਰਜ ਕੀਤੀ। ਹੁਣ ਇਕ ਵਾਰ ਫਿਰ ਦੋਵੇਂ ਟੀਮਾਂ ਇਕ-ਦੂਜੇ ਦੇ ਖਿਲਾਫ ਮੈਦਾਨ 'ਚ ਉਤਰਨਗੀਆਂ। ਭਾਰਤ-ਆਸਟਰੇਲੀਆ ਦੀਆਂ ਟੀਮਾਂ ਬਹੁਤ ਮਜ਼ਬੂਤ ਹਨ। ਮੈਦਾਨ 'ਚ ਇਕ ਦਿਲਚਸਪ ਮੁਕਾਬਲਾ ਹੋ ਸਕਦਾ ਹੈ। ਭਾਰਤੀ ਓਪਨਰ ਸ਼ੁਭਮਨ ਗਿੱਲ ਡੇਂਗੂ ਤੋਂ ਪੀੜਤ ਸਨ। ਪਰ ਉਮੀਦ ਹੈ ਕਿ ਉਹ ਮੈਦਾਨ 'ਚ ਉਤਰਨਗੇ।

ਭਾਰਤ ਦੀ ਪਲੇਇੰਗ ਇਲੈਵਨ 'ਚ ਓਪਨਿੰਗ ਨੂੰ ਲੈ ਕੇ ਸਮੱਸਿਆਵਾਂ ਹੋ ਸਕਦੀਆਂ ਹਨ। ਸ਼ੁਭਮਨ ਬਿਮਾਰ ਸਨ। ਪਰ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਕੋਈ ਅਪਡੇਟ ਨਹੀਂ ਹੈ। ਜੇਕਰ ਸ਼ੁਭਮਨ ਠੀਕ ਹੋਣਗੇ ਤਾਂ ਉਹ ਜ਼ਰੂਰ ਮੈਦਾਨ 'ਚ ਉਤਰਨਗੇ। ਜੇਕਰ ਉਹ ਨਹੀਂ ਖੇਡਦੇ ਹਨ ਤਾਂ ਕੇਐਲ ਰਾਹੁਲ ਜਾਂ ਈਸ਼ਾਨ ਕਿਸ਼ਨ ਨੂੰ ਓਪਨਿੰਗ ਦਾ ਮੌਕਾ ਮਿਲ ਸਕਦਾ ਹੈ।

ਭਾਰਤ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲ ਸਕਦੀ ਹੈ। ਰਵੀਚੰਦਰਨ ਅਸ਼ਵਿਨ ਨੂੰ ਵੀ ਮੌਕਾ ਮਿਲ ਸਕਦਾ ਹੈ। ਅਸ਼ਵਿਨ ਨੇ ਕਈ ਮੌਕਿਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਇਸ ਮੈਚ ਵਿੱਚ ਐਕਸ ਫੈਕਟਰ ਸਾਬਤ ਹੋ ਸਕਦੇ ਹਨ।

ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਗਲੇਨ ਮੈਕਸਵੈਲ ਵਰਗੇ ਮਹਾਨ ਖਿਡਾਰੀਆਂ ਕਾਰਨ ਆਸਟਰੇਲੀਆ ਦੀ ਟੀਮ ਕਾਫੀ ਮਜ਼ਬੂਤ ਹੈ। ਟੀਮ ਜੋਸ਼ ਹੇਜ਼ਲਵੁੱਡ, ਐਡਮ ਜ਼ੰਪਾ ਅਤੇ ਮਿਸ਼ੇਲ ਸਟਾਰਕ ਨੂੰ ਪਲੇਇੰਗ ਇਲੈਵਨ ਵਿਚ ਜਗ੍ਹਾ ਦੇ ਸਕਦੀ ਹੈ। ਕੈਮਰੂਨ ਗ੍ਰੀਨ ਜਾਂ ਮਾਰਕਸ ਸਟੋਇਨਿਸ ਨੂੰ ਵੀ ਮੌਕਾ ਮਿਲ ਸਕਦਾ ਹੈ। ਭਾਰਤੀ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਆਸਟਰੇਲੀਆ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਕੁਲਦੀਪ ਨੇ 2022 ਤੋਂ ਲੈ ਕੇ ਹੁਣ ਤੱਕ 11 ਤੋਂ 40 ਓਵਰਾਂ ਦੇ ਵਿਚਕਾਰ ਵਨਡੇ ਮੈਚਾਂ ਵਿੱਚ 39 ਵਿਕਟਾਂ ਲਈਆਂ ਹਨ। ਉਹ ਭਾਰਤ ਲਈ ਚਮਤਕਾਰ ਕਰ ਸਕਦੇ ਹਨ।

ਭਾਰਤ: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

ਆਸਟਰੇਲੀਆ: ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲਾਬੂਸ਼ੇਨ, ਗਲੇਨ ਮੈਕਸਵੈਲ, ਕੈਮਰੂਨ ਗ੍ਰੀਨ/ ਮਾਰਕਸ ਸਟੋਇਨਿਸ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਐਡਮ ਜ਼ੰਪਾ, ਜੋਸ਼ ਹੇਜ਼ਲਵੁੱਡ।

21:59 PM (IST)  •  08 Oct 2023

IND vs AUS Full Match Highlights: ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਵਿਸ਼ਵ ਕੱਪ ਦੇ ਪੰਜਵੇਂ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਭਾਰਤ ਦੀ ਜਿੱਤ ਦੇ ਹੀਰੋ ਰਹੇ। ਦਰਅਸਲ 200 ਦੌੜਾਂ ਦਾ ਬਚਾਅ ਕਰਦੇ ਹੋਏ ਆਸਟ੍ਰੇਲੀਆ ਨੇ ਭਾਰਤ ਦੀਆਂ ਤਿੰਨ ਵਿਕਟਾਂ ਸਿਰਫ ਦੋ ਦੌੜਾਂ 'ਤੇ ਗੁਆ ਦਿੱਤੀਆਂ ਸਨ। ਉਦੋਂ ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਆਸਟ੍ਰੇਲੀਆਈ ਗੇਂਦਬਾਜ਼ਾਂ ਅੱਗੇ ਆਤਮ ਸਮਰਪਣ ਕਰ ਦੇਵੇਗੀ ਪਰ ਕੋਹਲੀ ਅਤੇ ਰਾਹੁਲ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਮੈਚ ਦਾ ਰੁਖ ਮੋੜ ਦਿੱਤਾ। ਕੋਹਲੀ ਨੇ 116 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਦਕਿ ਕੇਐਲ ਰਾਹੁਲ 97 ਦੌੜਾਂ ਬਣਾ ਕੇ ਨਾਬਾਦ ਪਰਤੇ। ਰਾਹੁਲ ਨੇ 8 ਚੌਕੇ ਅਤੇ 2 ਛੱਕੇ ਲਗਾਏ। ਉਸ ਦੇ ਨਾਲ ਹਾਰਦਿਕ ਪੰਡਯਾ 11 ਦੌੜਾਂ ਬਣਾ ਕੇ ਨਾਬਾਦ ਰਹੇ।

21:31 PM (IST)  •  08 Oct 2023

IND vs AUS Live: ਭਾਰਤ ਦਾ ਸਕੋਰ 150 ਤੋਂ ਪਾਰ, ਹੁਣ ਸਿਰਫ਼ 41 ਦੌੜਾਂ ਦੀ ਹੈ ਲੋੜ

ਟੀਮ ਇੰਡੀਆ ਦਾ ਸਕੋਰ 34 ਓਵਰਾਂ ਤੋਂ ਬਾਅਦ 3 ਵਿਕਟਾਂ 'ਤੇ 159 ਦੌੜਾਂ ਹੈ। ਭਾਰਤ ਨੂੰ ਹੁਣ ਜਿੱਤ ਲਈ 84 ਗੇਂਦਾਂ ਵਿੱਚ ਸਿਰਫ਼ 41 ਦੌੜਾਂ ਦੀ ਲੋੜ ਹੈ। ਕੇਐੱਲ ਰਾਹੁਲ 71 ਦੌੜਾਂ 'ਤੇ ਅਤੇ ਵਿਰਾਟ ਕੋਹਲੀ 81 ਦੌੜਾਂ 'ਤੇ ਖੇਡ ਰਹੇ ਹਨ। ਦੋਵਾਂ ਵਿਚਾਲੇ 157 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।

21:09 PM (IST)  •  08 Oct 2023

IND vs AUS Live Score: ਕੇਐਲ ਰਾਹੁਲ ਨੇ ਜੜਿਆ ਅਰਧ ਸੈਂਕੜਾ

ਭਾਰਤ ਨੇ 30 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 120 ਦੌੜਾਂ ਬਣਾਈਆਂ। ਹੁਣ ਉਸ ਨੂੰ ਜਿੱਤ ਲਈ 80 ਦੌੜਾਂ ਦੀ ਲੋੜ ਹੈ। ਵਿਰਾਟ ਕੋਹਲੀ 60 ਅਤੇ ਕੇਐਲ ਰਾਹੁਲ 54 ਦੌੜਾਂ ਬਣਾ ਕੇ ਖੇਡ ਰਹੇ ਹਨ। ਇਨ੍ਹਾਂ ਦੋਵਾਂ ਵਿਚਾਲੇ 118 ਦੌੜਾਂ ਦੀ ਸਾਂਝੇਦਾਰੀ ਹੈ।

21:07 PM (IST)  •  08 Oct 2023

IND vs AUS Live Score: ਭਾਰਤ ਨੇ 30 ਓਵਰਾਂ ਵਿੱਚ 120 ਦੌੜਾਂ ਬਣਾਈਆਂ

ਭਾਰਤ ਨੇ 30 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 120 ਦੌੜਾਂ ਬਣਾਈਆਂ। ਹੁਣ ਉਸ ਨੂੰ ਜਿੱਤ ਲਈ 80 ਦੌੜਾਂ ਦੀ ਲੋੜ ਹੈ। ਵਿਰਾਟ ਕੋਹਲੀ 60 ਅਤੇ ਕੇਐਲ ਰਾਹੁਲ 54 ਦੌੜਾਂ ਬਣਾ ਕੇ ਖੇਡ ਰਹੇ ਹਨ। ਇਨ੍ਹਾਂ ਦੋਵਾਂ ਵਿਚਾਲੇ 118 ਦੌੜਾਂ ਦੀ ਸਾਂਝੇਦਾਰੀ ਹੈ।

20:45 PM (IST)  •  08 Oct 2023

IND vs AUS Live Score: ਕੇਐਲ ਰਾਹੁਲ ਨੇ ਬਣਾਇਆ ਅਰਧ ਸੈਂਕੜਾ, ਭਾਰਤ ਦੀ ਮੁੱਠੀ ਵਿੱਚ ਮੈਚ

IND vs AUS Live Score: 28 ਓਵਰਾਂ ਦੇ ਬਾਅਦ ਟੀਮ ਇੰਡੀਆ ਦਾ ਸਕੋਰ 3 ਵਿਕਟਾਂ 'ਤੇ 116 ਦੌੜਾਂ ਹੈ। ਵਿਰਾਟ ਕੋਹਲੀ ਤੋਂ ਬਾਅਦ ਕੇਐਲ ਰਾਹੁਲ ਨੇ ਵੀ ਅਰਧ ਸੈਂਕੜਾ ਲਗਾਇਆ। ਦੋਵਾਂ ਵਿਚਾਲੇ 114 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਰਾਹੁਲ 51 ਅਤੇ ਕੋਹਲੀ 59 ਦੌੜਾਂ 'ਤੇ ਖੇਡ ਰਹੇ ਹਨ।

Load More
New Update
Advertisement
Advertisement
Advertisement

ਟਾਪ ਹੈਡਲਾਈਨ

ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Advertisement
ABP Premium

ਵੀਡੀਓਜ਼

ਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?ਮਾਲਵਿੰਦਰ ਸਿੰਘ ਮਾਲੀ 'ਤੇ ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਆਰੋਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Diabetes In Kids:  ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ
Diabetes In Kids: ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ
ਝਿੜਕ ਕੇ ਜਾਂ ਮਾਰ ਕੇ ਨਹੀਂ, ਇਨ੍ਹਾਂ ਤਰੀਕਿਆਂ ਨਾਲ ਛੁਡਵਾਓ ਆਪਣੇ ਬੱਚਿਆਂ ਦੀ ਫੋਨ ਦੇਖਣ ਦੀ ਆਦਤ
ਝਿੜਕ ਕੇ ਜਾਂ ਮਾਰ ਕੇ ਨਹੀਂ, ਇਨ੍ਹਾਂ ਤਰੀਕਿਆਂ ਨਾਲ ਛੁਡਵਾਓ ਆਪਣੇ ਬੱਚਿਆਂ ਦੀ ਫੋਨ ਦੇਖਣ ਦੀ ਆਦਤ
Panchayati Raj Bill: ਨਵੇਂ ਰਾਜਪਾਲ ਨੇ ਮਾਨ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਦਿੱਤੀ ਮਨਜ਼ੂਰੀ, ਹੁਣ ਪੰਚਾਇਤੀ ਚੋਣਾਂ 'ਚ ਨਵਾਂ ਕਾਨੂੰਨ ਆਵੇਗਾ ਕੰਮ
Panchayati Raj Bill: ਨਵੇਂ ਰਾਜਪਾਲ ਨੇ ਮਾਨ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਦਿੱਤੀ ਮਨਜ਼ੂਰੀ, ਹੁਣ ਪੰਚਾਇਤੀ ਚੋਣਾਂ 'ਚ ਨਵਾਂ ਕਾਨੂੰਨ ਆਵੇਗਾ ਕੰਮ
ਪੰਜ ਸਾਲਾ ਬੇਟੇ ਦੀ ਜਨਮ ਦਿਨ ਪਾਰਟੀ ਉਤੇ ਕੇਕ ਕੱਟਣ ਦੌਰਾਨ ਮਾਂ ਦੀ ਮੌਤ, CCTV ਵਿਚ ਕੈਦ ਹੋ ਗਈ ਰੂਹ ਕੰਬਾਊ ਘਟਨਾ
ਪੰਜ ਸਾਲਾ ਬੇਟੇ ਦੀ ਜਨਮ ਦਿਨ ਪਾਰਟੀ ਉਤੇ ਕੇਕ ਕੱਟਣ ਦੌਰਾਨ ਮਾਂ ਦੀ ਮੌਤ, CCTV ਵਿਚ ਕੈਦ ਹੋ ਗਈ ਰੂਹ ਕੰਬਾਊ ਘਟਨਾ
Embed widget