IND vs AUS 3rd T20I: ਕੀ ਟੀਮ ਇੰਡੀਆ ਦੀ ਦਹਾੜ ਤੋਂ ਡਰਿਆ ਆਸਟ੍ਰੇਲੀਆ ? ਮੱਧ ਸੀਰੀਜ਼ 'ਚ ਟੀ-20 ਟੀਮ 'ਚ ਕੀਤਾ ਬਦਲਾਅ
IND vs AUS 3rd T20I: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਚੱਲ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਮੈਚ ਭਾਰਤ ਨੇ ਜਿੱਤ ਲਏ ਹਨ ਅਤੇ ਅੱਜ ਤੀਜਾ ਟੀ-20 ਮੈਚ ਗੁਹਾਟੀ 'ਚ ਖੇਡਿਆ ਜਾਵੇਗਾ
IND vs AUS 3rd T20I: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਚੱਲ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਮੈਚ ਭਾਰਤ ਨੇ ਜਿੱਤ ਲਏ ਹਨ ਅਤੇ ਅੱਜ ਤੀਜਾ ਟੀ-20 ਮੈਚ ਗੁਹਾਟੀ 'ਚ ਖੇਡਿਆ ਜਾਵੇਗਾ ਪਰ ਇਸ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੀ ਟੀਮ 'ਚ ਬਦਲਾਅ ਕੀਤਾ ਹੈ। ਆਸਟਰੇਲੀਆਈ ਦੀ ਮੌਜੂਦਾ ਟੀਮ ਦੇ ਛੇ ਖਿਡਾਰੀ ਗੁਹਾਟੀ ਵਿੱਚ ਹੋਣ ਵਾਲੇ ਤੀਜੇ ਟੀ-20 ਮੈਚ ਤੋਂ ਬਾਅਦ ਵਾਪਸ ਆਸਟਰੇਲੀਆ ਜਾਣਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਨਵੀਂ ਟੀਮ ਵਿੱਚ ਕਿਹੜੇ-ਕਿਹੜੇ ਖਿਡਾਰੀ ਸ਼ਾਮਲ ਹਨ।
ਆਸਟ੍ਰੇਲੀਆ ਦੀ ਨਵੀਂ ਟੀ-20 ਟੀਮ
ਮੈਥਿਊ ਵੇਡ (ਕਪਤਾਨ ਅਤੇ ਡਬਲਯੂਕੇ), ਜੇਸਨ ਬੇਹਰਨਡੋਰਫ, ਟਿਮ ਡੇਵਿਡ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਕ੍ਰਿਸ ਗ੍ਰੀਨ, ਆਰੋਨ ਹਾਰਡੀ, ਟ੍ਰੈਵਿਸ ਹੈੱਡ, ਬੇਨ ਮੈਕਡਰਮੋਟ, ਜੋਸ਼ ਫਿਲਿਪ, ਤਨਵੀਰ ਸੰਘਾ, ਮੈਟ ਸ਼ਾਰਟ, ਕੇਨ ਰਿਚਰਡਸਨ
ਆਸਟਰੇਲੀਆ ਦੀ ਪੁਰਾਣੀ ਟੀ-20 ਟੀਮ
ਮੈਥਿਊ ਸ਼ਾਰਟ, ਸਟੀਵਨ ਸਮਿਥ, ਜੋਸ਼ ਇੰਗਲਿਸ, ਐਰੋਨ ਹਾਰਡੀ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (c & wk), ਸੀਨ ਐਬੋਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ, ਟ੍ਰੈਵਿਸ ਹੈੱਡ, ਗਲੇਨ ਮੈਕਸਵੈੱਲ, ਐਡਮ ਜ਼ੈਂਪਾ, ਕੇਨ ਰਿਚਰਡਸਨ।
ਵਾਪਸ ਚਲੇ ਜਾਣਗੇ ਆਸਟ੍ਰੇਲੀਆ 6 ਵਿਸ਼ਵ ਕੱਪ ਜੇਤੂ
ਭਾਰਤ ਖਿਲਾਫ ਟੀ-20 ਸੀਰੀਜ਼ ਖੇਡਣ ਆਈ ਪੁਰਾਣੀ ਆਸਟ੍ਰੇਲੀਆਈ ਟੀਮ 'ਚੋਂ ਸਟੀਵ ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਜੋਸ਼ ਇੰਗਲਿਸ਼, ਸ਼ੇਨ ਐਬੋਟ ਅਤੇ ਐਡਮ ਜ਼ਾਂਪਾ ਤੀਜਾ ਟੀ-20 ਮੈਚ ਖੇਡਣ ਤੋਂ ਬਾਅਦ ਬੁੱਧਵਾਰ ਨੂੰ ਆਸਟ੍ਰੇਲੀਆ ਵਾਪਸ ਪਰਤਣਗੇ। ਉਨ੍ਹਾਂ ਦੀ ਥਾਂ 'ਤੇ ਜੋਸ਼ ਫਿਲਿਪ, ਬੇਨ ਮੈਕਡਰਮੋਟ, ਬੇਨ ਡਵਾਰਸ਼ੁਇਸ, ਕ੍ਰਿਸ ਗ੍ਰੀਨ ਹੁਣ ਆਸਟ੍ਰੇਲੀਆਈ ਟੀਮ 'ਚ ਸ਼ਾਮਲ ਹੋਣਗੇ। ਆਸਟਰੇਲੀਆਈ ਟੀਮ ਅੱਜ ਗੁਹਾਟੀ ਵਿੱਚ ਹੋਣ ਵਾਲੇ ਤੀਜੇ ਟੀ-20 ਮੈਚ ਤੋਂ ਬਾਅਦ ਆਗਾਮੀ ਦੋ ਟੀ-20 ਮੈਚਾਂ ਲਈ ਨਵੀਂ ਟੀਮ ਵਿੱਚੋਂ ਆਪਣੇ ਪਲੇਇੰਗ ਇਲੈਵਨ ਦੀ ਚੋਣ ਕਰੇਗੀ।
ਹਾਲਾਂਕਿ, ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਇਸ ਟੀ-20 ਸੀਰੀਜ਼ ਦੀ ਗੱਲ ਕਰੀਏ ਤਾਂ, ਇਸ 5 ਮੈਚਾਂ ਦੀ ਸੀਰੀਜ਼ 'ਚ ਹੁਣ ਤੱਕ 2 ਮੈਚ ਖੇਡੇ ਜਾ ਚੁੱਕੇ ਹਨ ਅਤੇ ਇਨ੍ਹਾਂ ਦੋਵਾਂ 'ਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਪਹਿਲੇ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਵੱਲੋਂ ਦਿੱਤੇ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇਹ ਮੈਚ 2 ਵਿਕਟਾਂ ਨਾਲ ਜਿੱਤ ਲਿਆ ਸੀ। ਇਸ ਦੇ ਨਾਲ ਹੀ ਦੂਜੇ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 236 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਸਿਰਫ 191 ਦੌੜਾਂ ਹੀ ਬਣਾ ਸਕਿਆ ਅਤੇ ਦੂਜਾ ਮੈਚ 44 ਦੌੜਾਂ ਨਾਲ ਹਾਰ ਗਿਆ।
ਇਸ ਸੀਰੀਜ਼ ਦਾ ਤੀਜਾ ਮੈਚ ਅੱਜ ਗੁਹਾਟੀ 'ਚ ਖੇਡਿਆ ਜਾਵੇਗਾ, ਜੋ ਆਸਟ੍ਰੇਲੀਆ ਲਈ ਇਸ ਸੀਰੀਜ਼ ਦੇ ਲਿਹਾਜ਼ ਨਾਲ ਕਰੋ ਜਾਂ ਮਰੋ ਦਾ ਮੈਚ ਹੈ ਪਰ ਹੁਣ ਇਸ ਮੈਚ ਤੋਂ ਪਹਿਲਾਂ ਹੀ ਉਨ੍ਹਾਂ ਦੇ 6 ਤਜ਼ਰਬੇਕਾਰ ਖਿਡਾਰੀ ਵਾਪਸ ਚਲੇ ਗਏ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਕੀ ਦੋ ਟੀ-20 ਮੈਚ ਰਾਏਪੁਰ ਅਤੇ ਬੈਂਗਲੁਰੂ 'ਚ ਖੇਡੇ ਜਾਣਗੇ।